ਕਰੋਨਾ ਨੇ 27 ਸਾਲ ਦੇ ਡਾਕਟਰ ਦੀ ਜਾਨ ਲਈ
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੁਲਾਈ
ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹਸਪਤਾਲ ਦੇ 27 ਸਾਲਾਂ ਦੇ ਡਾਕਟਰ ਜੋਗਿੰਦਰ ਚੌਧਰੀ ਦੀ ਕਰੋਨਾ ਕਾਰਨ ਮੌਤ ਹੋ ਗਈ। ਉਹ ਕਰੋਨਾ ਵਿਸ਼ੇਸ਼ ਹਸਪਤਾਲ ਵਿੱਚ ਡਿਊਟੀ ਦੇ ਰਹੇ ਸਨ ਤੇ 27 ਜੂਨ ਨੂੰ ਕਰੋਨਾ ਪਾਜ਼ੇਟਿਵ ਪਾਏ ਗਏ ਸਨ। ਪਹਿਲਾਂ ਲੋਕ ਨਾਇਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਫਿਰ ਗੰਗਾ ਰਾਮ ਹਸਪਤਾਲ ਭੇਜਿਆ ਗਿਆ ਤੇ ਉਸ ਦਾ ਬਿੱਲ 3.4 ਲੱਖ ਰੁਪਏ ਆਇਆ ਸੀ ਜੋ ਬਾਬਾ ਸਾਹਿਬ ਅੰਬੇਦਕਰ ਡਾਕਟਰਜ਼ ਐਸੋਸੀਏਸ਼ਨ ਵੱਲੋਂ ਫੰਡ ਇਕੱਠਾ ਕਰਕੇ ਅਦਾ ਕਰਨ ਵਿੱਚ ਮਦਦ ਕੀਤੀ ਗਈ ਸੀ। ਮ੍ਰਿਤਕ ਦੇ ਪਿਤਾ ਵੱਲੋਂ ਹਸਪਤਾਲ ਨੂੰ ਇਲਾਜ ਦਾ ਖਰਚਾ ਘਟਾਉਣ ਦੀ ਅਪੀਲ ਵੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਵੱਲੋਂ ਕਰੋਨਾ ਯੋਧਿਆਂ ਦੀ ਮੌਤ ਦੀ ਸੂਰਤ ਵਿੱਚ ਇੱਕ ਕਰੋੜ ਰੁਪਏ ਵਾਰਸਾਂ ਨੂੰ ਦਿੱਤੇ ਜਾਂਦੇ ਹਨ। ਦ
ਿੱਲੀ ਅੰਦਰ ਅੱਜ ਰਾਹਤ ਭਰੀ ਖ਼ਬਰ ਰਹੀ ਕਿ ਬੀਤੇ 24 ਘੰਟਿਆਂ ਦੌਰਾਨ ਪਿਛਲੇ ਦੋ ਮਹੀਨਿਆਂ ਦੌਰਾਨ ਸਭ ਤੋਂ ਘੱਟ ਰੋਜ਼ਾਨਾ ਦਾ ਮਰੀਜ਼ਾਂ ਦਾ ਵਾਧਾ ਦਰਜ ਕੀਤਾ ਗਿਆ। ਅੱਜ ਸਿਹਤ ਮਹਿਕਮੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ 613 ਮਰੀਜ਼ ਪਾਏ ਗਏ ਜਦੋਂਕਿ ਜੂਨ ਤੇ ਜੁਲਾਈ ਦਰਮਿਆਨ ਦੋ-ਤਿੰਨ ਹਜ਼ਾਰ ਤਕ ਮਰੀਜ਼ ਰੋਜ਼ਾਨਾ ਸਾਹਮਣੇ ਆਉਂਦੇ ਰਹੇ ਸਨ। 24 ਘੰਟਿਆਂ ਦੌਰਾਨ ਹੁਣ ਤੱਕ ਕਰੀਬ 1.16 ਲੱਖ ਮਰੀਜ਼ ਠੀਕ ਹੋ ਚੁੱਕੇ ਹਨ ਤੇ ਬੀਤੇ ਦਨਿ ਵਿੱਚ ਸਿਹਤਮੰਦ ਹੋਣ ਦੀ ਦਰ 14.97 ਰਹੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਦੋ ਕਰੋੜ ਲੋਕਾਂ ਦੀ ਸਖ਼ਤ ਮਿਹਨਤ ਤੇ ਸੂਝ-ਬੂਝ ਕਾਰਨ ਹੁਣ ਸਥਿਤੀ ਸੁਧਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੇ ਕੋਵਿਡ ਮਾਡਲ ਦੀ ਦੇਸ਼ ਤੇ ਵਿਸ਼ਵ ਅੰਦਰ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵਿਸ਼ਵ ਭਰ ਵਿੱਚ ਕਰੋਨਾ ਦੇ ਮਾਮਲੇ ਵਧ ਰਹੇ ਹਨ ਉੱਥੇ ਦਿੱਲੀ ਵਿੱਚ ਘੱਟ ਰਹੇ ਹਨ।
ਯਮੁਨਾਨਗਰ ’ਚ ਕਰੋਨਾ ਦੇ 33 ਕੇਸ, ਇੱਕ ਮੌਤ
ਯਮੁਨਾਨਗਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ 33 ਕੋਵਿਡ-19 ਦੇ ਕੇਸ ਸਾਹਮਣੇ ਆਉਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਹੁਣ ਇਹ ਮਾਮਲੇ ਪਿੰਡਾਂ ਵਿੱਚ ਵੀ ਵਧ ਰਹੇ ਹਨ। ਇੱਥੇ ਅੱਜ ਇੱਕ ਕਰੋੜ ਪੀੜਤ ਮਰੀਜ਼ ਦੀ ਮੌਤ ਹੋਣ ਨਾਲ ਯਮੁਨਾਨਗਰ ਵਿੱਚ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਸਿਵਲ ਸਰਜਨ ਡਾ. ਵਿਜੈ ਦਹੀਆ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਕੇਸਾਂ ਦੀ ਗਿਣਤੀ 122 ਹੈ, ਜਨਿ੍ਹਾਂ ਵਿੱਚੋਂ 115 ਕੇਸ ਯਮੁਨਾਨਗਰ ਦੇ ਹਨ, ਜਦਕਿ 7 ਹੋਰ ਰਾਜਾਂ ਅਤੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਅੱਜ 33 ਨਵੇਂ ਮਾਮਲੇ ਆਏ ਹਨ। ਇਨ੍ਹਾਂ ਵਿੱਚੋਂ 23 ਪੁਰਾਣੇ ਕਰੋਨਾ ਪਾਜ਼ੇਟਿਵ ਲੋਕਾਂ ਦੇ ਸੰਪਰਕ ਵਿੱਚ ਆਉਣ ਕਾਰਨ ਆਏ ਹਨ, ਜਦਕਿ ਦਸ ਨਵੇਂ ਮਾਮਲੇ ਰਾਦੌਰ, ਸਢੌਰਾ, ਪੁਰਾਣਾ ਹਮੀਦਾ, ਮਧੂ ਕਲੋਨੀ, ਸਿਵਲ ਲਾਈਨ, ਬੂੜੀਆ ਆਦਿ ਖੇਤਰਾਂ ਤੋਂ ਹਨ।
ਫਤਿਹਾਬਾਦ ਵਿੱਚ 17 ਕੇਸ
ਟੋਹਾਣਾ (ਪੱਤਰ ਪ੍ਰੇਰਕ): ਫਤਿਹਾਬਾਦ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 17 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਇਹ ਅੰਕੜਾ 300 ਦੇ ਕਰੀਬ ਹੋ ਗਿਆ ਹੈ। ਲਗਾਤਾਰ ਦੋ ਦਨਿ ਵਿੱਚ ਰਿਕਾਰਡ ਕੇਸ ਸਾਹਮਣੇ ਆਉਣ ’ਤੇ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ। ਅੱਜ ਦੀ ਰਿਪੋਰਟ ਵਿੱਚ ਰਤੀਆ ਵਾਸੀ ਇੱਕ ਪਰਿਵਾਰ ਦੇ ਚਾਰ ਮੈਂਬਰ, ਫਤਿਹਾਬਾਦ ਵਿੱਚ ਇੱਕ ਕੇਸ, ਟੋਹਾਣਾ ਦੀ ਜੈਨ ਗਲੀ ਵਿੱਚੋਂ ਇੱਕ ਪਰਿਵਾਰ ਦੇ ਤਿੰਨ ਮੈਂਬਰ ਕਰੋਨਾ ਪਾਜ਼ੇਟਿਵ ਮਿਲੇ ਹਨ।