ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰੋਨਾ: ਦਫ਼ਤਰਾਂ ’ਚ ਵਧੀ ਲੋਕਾਂ ਦੀ ਖ਼ੁਆਰੀ

06:28 AM Aug 20, 2020 IST

ਪੱਤਰ ਪ੍ਰੇਰਕ
ਜਗਰਾਉਂ, 19 ਅਗਸਤ

Advertisement

ਕਰੋਨਾ ਮਹਾਮਾਰੀ ਦੌਰਾਨ ਸਰਕਾਰੀ ਦਫ਼ਤਰਾਂ ਨਾਲ ਸਬੰਧਿਤ ਕੰਮ ਵੀ ਬਿਮਾਰ ਹੋ ਗਏ ਜਾਪਦੇ ਹਨ। ਪਿੰਡਾਂ ਤੋਂ ਆਪਣੇ ਕੰਮਾਂ ਲਈ ਲੋਕ ਜਦੋਂ    ਸਰਕਾਰੀ ਦਫ਼ਤਰਾਂ ਦਾ ਰੁਖ਼ ਕਰਦੇ ਹਨ ਤਾਂ ਉਨ੍ਹਾਂ ਨਾਲ ਕਥਿਤ ਮਾੜਾ ਸਲੂਕ ਹੁੰਦਾ ਹੈ ਜਿਵੇਂ ਬਿਮਾਰੀ ਲਈ ਊਹ ਹੀ ਜ਼ਿੰਮੇਵਾਰ ਹਨ।

ਇਸ ਸਬੰਧੀ ਨੇੜਲੇ ਪਿੰਡ ਤੋਂ ਇੱਕ ਸਰਕਾਰੀ ਦਫ਼ਤਰ ਦੇ ਸਤਾਏ ਹੋਏ ਗ਼ਰੀਬ ਬਜ਼ੁਰਗ ਨੇ ਦੱਸਿਆ ਕਿ ਦਫ਼ਤਰ ਦੇ ਮੁਲਾਜ਼ਮ ਊਸ ਦੇ ਕੰਮ ਨੂੰ ਲਟਕਾਅ ਰਹੇ ਹਨ। ਭਰੇ ਮਨ ਨਾਲ ਉਸ ਨੇ ਦੱਸਿਆ ਕਿ ਦਫ਼ਤਰਾਂ ਵਿਚ ਮੁਲਾਜ਼ਮਾਂ ਦੇ ਮੇਜ਼ ਲੋੜਬੰਦ ਲੋਕਾਂ ਦੀਆਂ ਫਾਈਲਾਂ ਦੇ ਢੇਰਾਂ ਹੇਠ ਦੱਬ ਗਏ ਹਨ। ਊਸ ਨੇ ਦੱਸਿਆ ਕਿ ਜਿਹੜਾ ਜਾਂ ਤਾਂ ਅਫ਼ਸਰ ਤੱਕ ਪਹੁੰਚ ਕਰ ਲੈਂਦਾ ਹੈ ਜਾਂ ਕਿਸੇ ਮੁਲਾਜ਼ਮਾਂ ਦੇ ਮਨ ਵਿੱਚ ਮਿਹਰ ਪੈ ਜਾਂਦੀ ਹੈ ਤਾਂ ਊਸ ਦਾ ਕੰਮ ਤਾਂ ਹੋ ਜਾਂਦਾ ਹੈ, ਦੂਜਾ ਤਾਂ ਧੱਕੇ ਖਾਂਦਾ ਫਿਰਦਾ ਰਹਿੰਦਾ ਹੈ।

Advertisement

ਊਸ ਨੇ ਕਿਹਾ ਕਿ ਦਫ਼ਤਰਾਂ ਵਿਚ ਊਹ ਮਾਸਕ ਤੇ ਹੱਥ ਚੰਗੀ ਤਰ੍ਹਾਂ ਧੋਹ ਕੇ ਵੀ ਜਾਂਦੇ ਹਨ ਪਰ ਫਿਰ ਊਨ੍ਹਾਂ ਨਾਲ ਇਵੇਂ ਦਾ ਵਿਹਾਰ ਕੀਤਾ ਜਾਂਦਾ ਹੈ ਜਿਵੇਂ ਊਹ ਕਰੋਨਾ ਨੂੰ ਨਾਲ ਲਈ ਫਿਰਦੇ ਹੋਣ। ਲੋਕ ਆਗੂ ਕਾਮਰੇਡ ਗੁਰਦੀਪ ਮੋਤੀ, ਡਾ. ਸੁਖਦੇਵ ਭੂੰਦੜੀ, ਨਿਰਮਲ ਸਿੰਘ, ਗੁਰਮੇਲ ਰੂੰਮੀ ਨੇ ਸਰਕਾਰ ਨੂੰ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।  

Advertisement
Tags :
ਕਰੋਨਾਖੁਆਰੀਦਫ਼ਤਰਾਂਲੋਕਾਂ