ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਫ਼ਰਜ਼ੀ ਖ਼ਬਰਾਂ ਨੂੰ ਰੋਕਣ ਲਈ ਭਾਰਤ ਨਾਲ ਸਹਿਯੋਗ ਅਹਿਮ’

06:53 AM Jun 12, 2024 IST

ਸੋਫੀਆ (ਬੁਲਗਾਰੀਆ), 11 ਜੂਨ
ਭਾਰਤੀ ਪੱਤਰਕਾਰਾਂ ਅਤੇ ਯੂਰਪ ਵਿੱਚ ਉਨ੍ਹਾਂ ਦੇ ਹਮਰੁਤਬਾਵਾਂ ਦਰਮਿਆਨ ਸਹਿਯੋਗ ਸੋਸ਼ਲ ਮੀਡੀਆ ’ਤੇ ਫ਼ਰਜ਼ੀ ਖ਼ਬਰਾਂ ਨੂੰ ਫੈਲਣ ਤੋਂ ਰੋਕਣ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ। ਬੁਲਗਾਰੀਆ ਦੀ ਉੱਘੀ ਮੀਡੀਆ ਸੰਸਥਾ ਦੇ ਮੁਖੀ ਨੇ ਇਹ ਗੱਲ ਆਖੀ ਹੈ। ਬੁਲਗਾਰੀਅਨ ਨਿਊਜ਼ ਏਜੰਸੀ (ਬੀਟੀਏ) ਦੇ ਡਾਇਰੈਕਟਰ ਜਨਰਲ ਕਿਰਿਲ ਵਾਲਚੇਵ ਨੇ ‘ਪੀਟੀਆਈ’ ਨਾਲ ਇਨ੍ਹਾਂ ਦੋ ਉੱਘੀਆਂ ਨਿਊਜ਼ ਏਜੰਸੀਆਂ ਦਰਮਿਆਨ ਇੱਕ-ਦੂਜੇ ਦੇ ਦੇਸ਼ ਵਿੱਚ ਚੋਣਾਂ ’ਤੇ ਨਜ਼ਰ ਰੱਖਣ ਲਈ ਵਿਲੱਖਣ ਪਹਿਲ ਬਾਰੇ ਗੱਲ ਕੀਤੀ।
ਬੀਟੀਏ ਨੇ ਭਾਰਤ ਵਿੱਚ ਹਾਲ ਹੀ ਵਿੱਚ ਹੋਈਆਂ ਆਮ ਚੋਣਾਂ ਦੀਆਂ ਖ਼ਬਰਾਂ ’ਤੇ ਨਜ਼ਰ ਬਣਾਈ ਰੱਖੀ ਸੀ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀ ਚੋਣ ਪ੍ਰਕਿਰਿਆ ਨੂੰ ਲੈ ਕੇ ਯੂਰਪੀ ਯੂਨੀਅਨ (ਈਯੂ) ਵਿੱਚ ਜਾਗਰੂਕਤਾ ਫੈਲਾਈ ਸੀ। ਉਧਰ, ‘ਪੀਟੀਆਈ’ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਤੋਂ ਯੂਰਪੀ ਸੰਸਦੀ ਚੋਣਾਂ ’ਤੇ ਨਜ਼ਰ ਰੱਖ ਰਹੀ ਹੈ।
ਵਾਲਚੇਵ ਨੇ ਕਿਹਾ, “ਸਹੀ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ ਅਤੇ ਇਹ ਵੀ ਕਿ ਸਾਡੀ ਥਾਂ (ਸੰਸਾਰ ਵਿੱਚ) ਕਿੱਥੇ ਹੈ?’’ ਉਨ੍ਹਾਂ ਕਿਹਾ, ‘‘ਖ਼ਬਰ ਏਜੰਸੀਆਂ ਦਾ ਸਭ ਤੋਂ ਅਹਿਮ ਕੰਮ ਤੱਥ ਮੁਹੱਈਆ ਕਰਵਾਉਣਾ, ਚੋਣ ਨਤੀਜੇ ਅਤੇ ਵੱਖ-ਵੱਖ ਸਿਆਸੀ ਆਗੂਆਂ ਦੀ ਰਾਇ ਲੈ ਕੇ ਜਾਣਾ ਹੈ। ਸੋਸ਼ਲ ਮੀਡੀਆ ’ਤੇ ਫ਼ਰਜ਼ੀ ਖ਼ਬਰਾਂ ਅਤੇ ਝੂਠ ਦੀ ਸਮੱਸਿਆ ਦਾ ਇਹੀ ਸਾਡਾ ਜਵਾਬ ਹੈ। ਫਰਜ਼ੀ ਖ਼ਬਰਾਂ ਨਾਲ ਲੜਨ ਦਾ ਇੱਕੋ-ਇੱਕ ਤਰੀਕਾ ਸੱਚੀਆਂ ਤੇ ਅਸਲ ਖ਼ਬਰਾਂ ਹਨ।’’ ਬੁਲਗਾਰੀਆਈ ਨਿਊਜ਼ ਏਜੰਸੀ ਦੇ ਮੁਖੀ ਵਜੋਂ ਤਿੰਨ ਸਾਲ ਪਹਿਲਾਂ ਅਹੁਦਾ ਸੰਭਾਲਣ ਵਾਲੇ ਸਾਬਕਾ ਵਕੀਲ ਨੇ ਕਿਹਾ ਕਿ ਉਹ ਦੇਸ਼ਾਂ ਅਤੇ ਸੱਭਿਆਚਾਰਾਂ ਵਿਚਕਾਰ ਬਿਹਤਰ ਸਮਝ ਨੂੰ ਉਤਸ਼ਾਹਿਤ ਕਰਨ ’ਤੇ ਦ੍ਰਿੜ੍ਹਤਾ ਨਾਲ ਜ਼ੋਰ ਦਿੰਦੇ ਹਨ।
ਉਨ੍ਹਾਂ ਕਿਹਾ, “ਇਹ ਕਹਿਣਾ ਸਹੀ ਹੈ ਕਿ ਅਸੀਂ ਇੱਕ-ਦੂਜੇ ਨੂੰ ਬਹੁਤੀ ਚੰਗੀ ਤਰ੍ਹਾਂ ਨਹੀਂ ਜਾਣਦੇ। ਮੇਰਾ ਟੀਚਾ ਆਲਮੀ ਖ਼ਬਰਾਂ ਦੇ ਆਦਾਨ-ਪ੍ਰਦਾਨ ਵਿੱਚ ਇੱਕ-ਦੂਜੇ ਦੇ ਦੇਸ਼ਾਂ ਬਾਰੇ ਡੂੰਘੀ ਸਮਝ ਬਣਾਉਣਾ ਹੈ।’’ -ਪੀਟੀਆਈ

Advertisement

Advertisement