ਖੁਰਾਕ ਸੁਰੱਖਿਆ ਤੇ ਸਾਗਰੀ ਸਹਿਯੋਗ ਵਧਾਇਆ ਜਾਵੇ: ਜੈਸ਼ੰਕਰ
ਜਕਾਰਤਾ, 13 ਜੁਲਾਈ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਆਸੀਆਨ ਮੁਲਕਾਂ ਦੇ ਆਪਣੇ ਹਮਰੁਤਬਾਵਾਂ ਨਾਲ ਉਸਾਰੂ ਵਿਚਾਰ ਚਰਚਾ ਕਰਦਿਆਂ ਫਨਿਟੈੱਕ, ਖੁਰਾਕ ਸੁਰੱਖਿਆ ਤੇ ਸਾਗਰੀ ਕਾਰਜ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ। ਜੈਸ਼ੰਕਰ ਆਸੀਆਨ-ੲਿੰਡੀਆ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਇੰਡੋਨੇਸ਼ੀਆ ਦੀ ਰਾਜਧਾਨੀ ਪੁੱਜੇ ਹਨ। ਜੈਸ਼ੰਕਰ ਸਿੰਗਾਪੁਰ ਦੇ ਭਾਰਤੀ ਮੂਲ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ ਨੂੰ ਵੀ ਮਿਲੇ ਤੇ ਵਿਆਪਕ ਰਣਨੀਤਕ ਭਾਈਵਾਲੀ ਨੂੰ ਅਮਲ ਵਿੱਚ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ’ਤੇ ਨਜ਼ਰਸਾਨੀ ਕੀਤੀ।
ਜੈਸ਼ੰਕਰ ਨੇ ਟਵੀਟ ਕੀਤਾ, ‘‘ਆਸੀਆਨ-ੲਿੰਡੀਆ ਵਿਦੇਸ਼ ਮੰਤਰੀਆਂ ਨਾਲ ਅੱਜ ਸਵੇਰੇ ਹੋਈ ਬੈਠਕ ਨਿੱਘੀ ਤੇ ਉਸਾਰੂ ਰਹੀ। ਬੈਠਕ ਦੀ ਸਹਿ-ਮੇਜ਼ਬਾਨੀ ਕਰਨ ਲਈ ਵਿਵੀਅਨ ਬਾਲਾਕ੍ਰਿਸ਼ਨਨ ਦਾ ਧੰਨਵਾਦ। ਸਾਡੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਲਾਗੂ ਕਰਨ ਲਈ ਹੁਣ ਤੱਕ ਕੀਤੀ ਪੇਸ਼ਕਦਮੀ ’ਤੇ ਨਜ਼ਰਸਾਨੀ ਕੀਤੀ। ਡਿਜੀਟਲ, ਫਨਿਟੈੱਕ, ਖੁਰਾਕ ਸੁਰੱਖਿਆ ਤੇ ਸਾਗਰੀ ਕਾਰਜ ਖੇਤਰਾਂ ਵੱਲ ਵਧੇਰੇ ਫੋਕਸ ਰਿਹਾ। ਮਿਆਂਮਾਰ ਦੇ ਹਾਲਾਤ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।’’ ਜੈਸ਼ੰਕਰ ਆਸੀਆਨ ਇੰਡੀਆ ਮਨਿਸਟੀਰੀਅਲ ਬੈਠਕ ਤੋਂ ਇਕਪਾਸੇ ਬਰੂਨੀ ਦੇ ਵਿਦੇਸ਼ ਮੰਤਰੀ ਡਾਟੋ ਐਰੀਵਨ ਪਹਨਿ ਯੂਸੁਫ਼ ਨੂੰ ਵੀ ਮਿਲੇ। ਜੈਸ਼ੰਕਰ ਨੇ ਟਵੀਟ ਵਿੱਚ ਤਸਵੀਰਾਂ ਟੈਗ ਕਰਦਿਆਂ ਕਿਹਾ ਕਿ ਬੈਠਕ ਦੌਰਾਨ ਵਣਜ ਵਧਾਉਣ ਦੇ ਨਾਲ ਖੁਰਾਕ ਸੁਰੱਖਿਆ, ਮੋਬਿਲਟੀ ਤੇ ਪੁਲਾੜ ਸਹਿਯੋਗ ਬਾਰੇ ਵਿਚਾਰ ਚਰਚਾ ਹੋਈ। ਆਸੀਆਨ ਮੈਂਬਰ ਮੁਲਕਾਂ ’ਚ ਬਰੂਨੀ, ਕੰਬੋਡੀਆ, ੲਿੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲਪੀਨਜ਼, ਸਿੰਗਾਪੁਰ, ਥਾਈਲੈਂਡ ਤੇ ਵੀਅਤਨਾਮ ਸ਼ਾਮਲ ਹਨ। ਜੈਸ਼ੰਕਰ ਇੰਡੋਨੇਸ਼ੀਆ ਦੇ ਆਪਣੇ ਹਮਰੁਤਬਾ ਰੈਟਨੋ ਮਰਸੂਦੀ, ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਡੌਨ ਪ੍ਰਮੁਦਵਨਿਾਈ, ਦੱਖਣੀ ਕੋਰੀਆ ਦੇ ਆਪਣੇ ਹਮਰੁਤਬਾ ਪਾਰਕ ਜਨਿ, ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨਾਨਾਇਆ ਮਹੂਤਾ ਤੇ ਆਸੀਆਨ ਦੇ ਸਕੱਤਰ ਜਨਰਲ ਡਾ. ਕਾਓ ਕਿਮ ਹੌਰਨ ਨੂੰ ਵੀ ਮਿਲੇ। -ਪੀਟੀਆਈ
ਜੈਸ਼ੰਕਰ ਨੇ ਕਲੈਵਰਲੀ ਨਾਲ ਭਾਰਤੀ ਰਾਜਦੂਤਾਂ ਨੂੰ ਧਮਕੀਆਂ ਦਾ ਮੁੱਦਾ ਵਿਚਾਰਿਆ
ਜਕਾਰਤਾ: ਜੈਸ਼ੰਕਰ ਨੇ ਆਸੀਆਨ-ਇੰਡੀਆ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ੲਿਕ ਪਾਸੇ ਆਪਣੇ ਬਰਤਾਨਵੀ ਹਮਰੁਤਬਾ ਜੇਮਸ ਕਲੈਵਰਲੀ ਨਾਲ ਮੁਲਾਕਾਤ ਕੀਤੀ ਤੇ ਯੂਕੇ ਵਿੱਚ ਭਾਰਤੀ ਰਾਜਦੂਤਾਂ ਦੀ ਸੁਰੱਖਿਆ ਨਾਲ ਜੁੜੇ ਮੁੱਦੇ ’ਤੇ ਚਰਚਾ ਕੀਤੀ। ਚੇਤੇ ਰਹੇ ਕਿ ਯੂਕੇ ਵਿੱਚ ਭਾਰਤੀ ਮਿਸ਼ਨਾਂ ਦੇ ਅਧਿਕਾਰੀਆਂ ਨੂੰ ਖਾਲਿਸਤਾਨੀ ਪੋਸਟਰਾਂ ਵਿੱਚ ਉਨ੍ਹਾਂ ਦੇ ਨਾਂ ਲੈ ਕੇ ਡਰਾਇਆ ਧਮਕਾਇਆ ਜਾ ਰਿਹੈ ਹੈ। ਇਸ ਤੋਂ ਪਹਿਲਾਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਆਪਣੇ ਬਰਤਾਨਵੀ ਹਮਰੁਤਾ ਟਿਮ ਬੈਰੋ ਕੋਲ ਇਹ ਮਸਲਾ ਉਠਾਇਆ ਸੀ। ਇਸ ਦੌਰਾਨ ਜੈਸ਼ੰਕਰ ਆਪਣੇ ਰੂਸੀ ਹਮਰੁਤਬਾ ਸਰਗੇਈ ਲੈਵਰੋਵ ਨੂੰ ਵੀ ਮਿਲੇ। -ਪੀਟੀਆਈ
ਸਾਗਰੀ ਵਿਵਾਦ: ਚੀਨ ਤੇ ਆਸੀਆਨ ਸਮੂਹ ਸਮਝੌਤਾ ਸਿਰੇ ਚਾੜ੍ਹਨ ਲਈ ਸਹਿਮਤ
ਜਕਾਰਤਾ: ਚੀਨ ਤੇ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਨੇ ਦੱਖਣੀ ਚੀਨ ਸਾਗਰ ਨੂੰ ਪ੍ਰਮੁੱਖ ਹਥਿਆਰਬੰਦ ਵਿਵਾਦਾਂ ਦਾ ਅੱਡਾ ਬਣਨ ਤੋਂ ਰੋਕਣ ਤੇ ਅਕਸਰ ਹੁੰਦੇ ਪ੍ਰਦੇਸ਼ਕ ਝਗੜਿਆਂ ਤੋਂ ਬਚਣ ਲਈ ਲੰਮੇ ਸਮੇਂ ਤੋਂ ਬਕਾਇਆ ਗੈਰ-ਹਮਲਾਵਰ ਸਮਝੌਤੇ ਨੂੰ ਤਿੰਨ ਸਾਲਾਂ ਵਿੱਚ ਸਿਰੇ ਚਾੜ੍ਹਨ ਲਈ ਯਤਨ ਕਰਨ ਦੀ ਸਹਿਮਤੀ ਦਿੱਤੀ ਹੈ। ਚੀਨ ਦੇ ਸਿਖਰਲੇ ਕੂਟਨੀਤਕ ਵੈਂਗ ਯੀ ਨੇ ਇਥੇ 10 ਮੁਲਕਾਂ ਦੀ ਮੈਂਬਰੀ ਵਾਲੇ ਆਸੀਅਨ ਸਮੂਹ ਨਾਲ ਮੀਟਿੰਗ ਕੀਤੀ ਤੇ ਇਸ ਦੌਰਾਨ ਦੋਵਾਂ ਧਿਰਾਂ ’ਚ ਉਪਰੋਕਤ ਸਹਿਮਤੀ ਬਣੀ। ਬੈਠਕ ਵਿਚ ਸ਼ਾਮਲ ਇਕ ਆਸੀਆਨ ਕੂਟਨੀਤਕ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਅਗਲੇ ਤਿੰਨ ਸਾਲਾਂ ਵਿੱਚ ਸਮਝੌਤੇ ਨੂੰ ਸਿਰੇ ਚਾੜ੍ਹਨ ਲਈ ਵਿਹਾਰਕ ਦਿਸ਼ਾ-ਨਿਰਦੇਸ਼ਾਂ ਬਾਰੇ ਸਹਿਮਤੀ ਦਿੱਤੀ। ਚੇਤੇ ਰਹੇ ਕਿ ਚੀਨ ਤੇ ਚਾਰ ਆਸੀਆਨ ਮੈਂਬਰ ਮੁਲਕ- ਬਰੂਨੀ, ਮਲੇਸ਼ੀਆ, ਫਿਲਪੀਨਜ਼ ਤੇ ਵੀਅਤਨਾਮ ਦੇ ਨਾਲ ਤਾਇਵਾਨ ਦੱਖਣੀ ਚੀਨ ਸਾਗਰ ਦੇ ਵਿਵਾਦਿਤ ਪਾਣੀਆਂ ਵਿੱਚ ਆਪਣੀ ਦਾਅਵੇਦਾਰੀ ਨੂੰ ਲੈ ਕੇ ਦਹਾਕਿਆਂ ਤੋਂ ਇਕ ਦੂਜੇ ਖਿਲਾਫ਼ ਡਟੇ ਹੋਏ ਹਨ। -ਏਪੀ