For the best experience, open
https://m.punjabitribuneonline.com
on your mobile browser.
Advertisement

ਜਨਤਕ ਜਥੇਬੰਦੀਆਂ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਕਨਵੈਨਸ਼ਨ

07:38 AM Jul 30, 2024 IST
ਜਨਤਕ ਜਥੇਬੰਦੀਆਂ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਕਨਵੈਨਸ਼ਨ
ਸ਼ਹੀਦਾਂ ਨੂੰ ਸਿਜਦਾ ਕਰਦੇ ਹੋਏ ਜਨਤਕ ਜਥੇਬੰਦੀਆਂ ਦੇ ਆਗੂ। -ਫੋਟੋ: ਰੱਤੀਆਂ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਜੁਲਾਈ
ਇੱਥੇ ਲੋਕ ਸੰਗਰਾਮ ਮੋਰਚਾ ਪੰਜਾਬ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਜੁਲਾਈ ਮਹੀਨੇ ਦੇ ਸ਼ਹੀਦਾਂ ਨੂੰ ਸਮਰਪਿਤ ਕਨਵੈਨਸ਼ਨ ਕਰਵਾਈ। ਇਸ ਮੌਕੇ ਲੋਕ ਸੰਗਰਾਮ ਮੋਰਚਾ ਪੰਜਾਬ ਪ੍ਰਧਾਨ ਤਾਰਾ ਸਿੰਘ ਦੀ ਅਗਵਾਈ ਹੇਠ ਝੰਡੇ ਦੀ ਰਸਮ ਅਦਾ ਕਰਦਿਆਂ ਮੌਨ ਧਾਰਨ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਹਕੂਮਤੀ ਜਬਰ ਤੇ ਲੋਕਾਂ ਵੱਲੋਂ ਕੀਤੇ ਜਾ ਰਹੇ ਟਾਕਰੇ ’ਤੇ ਚਾਨਣਾ ਪਾਇਆ ਗਿਆ।
ਇਸ ਮੌਕੇ ਸ਼ਹੀਦ ਅਵਤਾਰ ਸਿੰਘ ਢੱਡੀਕੇ, ਲਾਲਇੰਦਰ ਕੁਮਾਰ ਲਾਲੀ, ਪ੍ਰਿਥੀਪਾਲ ਸਿੰਘ ਰੰਧਾਵਾ, ਊਧਮ ਸਿੰਘ ਤੇ ਕਮਿਊਨਿਸਟ ਇਨਕਲਾਬੀ ਲਹਿਰ ਦੀਆਂ ਆਗੂ ਸ਼ਖ਼ਸੀਅਤਾਂ ਕਾ. ਚਾਰੂ ਮਜੂਮਦਾਰ, ਕਾ. ਕਨ੍ਹਈ ਚੈਟਰਜੀ ਅਤੇ ਕਾ. ਬਾਬਾ ਬੂਝਾ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਐਡਵੋਕੇਟ ਹਰਮਨਦੀਪ ਸਿੰਘ ਰਾਏਸਰ, ਲਖਵੀਰ ਚੰਦ ਚੁਗਾਵਾਂ, ਸੁਖਮੰਦਰ ਸਿੰਘ, ਰਾਜੇਸ਼ ਮਲਹੋਤਰਾ, ਲਵਿੰਦਰ ਸਿੰਘ ਸ਼ੇਰ ਖਾਂ, ਬੀਕੇਯੂ (ਕ੍ਰਾਂਤੀਕਾਰੀ) ਆਗੂ ਜਗਮੋਹਨ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਲਖਵੀਰ ਸਿੰਘ ਲੱਖਾ ਤੇ ਲੋਕ ਪੱਖੀ ਆਗੂ ਡਾ. ਅਜੀਤ ਪਾਲ ਸਿੰਘ ਨੇ ਭਾਰਤੀ ਸੰਘਤਾ ਕਾਨੂੰਨ ਵਿੱਚ ਕੀਤੀ ਗਈ ਤਬਦੀਲੀ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਬਦਲੇ ਗਏ ਕਾਨੂੰਨ ਆਮ ਲੋਕਾਂ ਅਤੇ ਸੰਘਰਸ਼ੀਲ ਜਥੇਬੰਦੀਆਂ ਲਈ ਕਿਵੇਂ ਖ਼ਤਰਨਾਕ ਹਨ। ਇਸ ਮੌਕੇ ਇਨਕਲਾਬੀ ਤੇ ਲੋਕ ਪੱਖੀ ਗੀਤਾਂ ਨਾਲ ਰਮਨ ਮਲਹੋਤਰਾ ਤੇ ਜਗਸੀਰ ਮਹਿਰਾਜ ਨੇ ਰੰਗ ਬੰਨ੍ਹਿਆ।

Advertisement

Advertisement
Advertisement
Author Image

sukhwinder singh

View all posts

Advertisement