ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੇਂਗੋਲ ਨੂੰ ਲੈ ਕੇ ਸੰਸਦ ’ਚ ਫਿਰ ਛਿੜਿਆ ਵਿਵਾਦ

07:52 AM Jun 28, 2024 IST
ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਨ ਲਈ ਪੁੱਜੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਹੋਰ ਆਗੂਆਂ ਮੂਹਰੇ ਸੇਂਗੋਲ ਲੈ ਕੇ ਜਾਂਦਾ ਹੋਇਆ ਦਰਬਾਨ। -ਫੋਟੋ: ਪੀਟੀਆਈ

ਵਿਭਾ ਸ਼ਰਮਾ
ਚੰਡੀਗੜ੍ਹ, 27 ਜੂਨ
ਪਿਛਲੇ ਸਾਲ ਜਦੋਂ ਸੇਂਗੋਲ ਨੂੰ ਨਵੇਂ ਸੰਸਦ ਭਵਨ ’ਚ ਸਥਾਪਤ ਕੀਤਾ ਗਿਆ ਸੀ ਤਾਂ ਇਸ ਇਤਿਹਾਸਕ ਰਾਜ ਦੰਡ ਨੂੰ ਲੈ ਕੇ ਵੱਡਾ ਵਿਵਾਦ ਹੋਇਆ ਸੀ ਜੋ ਹਾਕਮ ਧਿਰ ਭਾਜਪਾ ਵੱਲੋਂ ਇਸ ਨੂੰ ਭਾਰਤ ਦੇ ਇਤਿਹਾਸ ਦੀ ਰਾਖੀ ਕਰਨ ਵਿੱਚ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਇੱਕ ਹੋਰ ਨਾਕਾਮੀ ਵਜੋਂ ਪੇਸ਼ ਕੀਤੇ ਜਾਣ ਮਗਰੋਂ ਸ਼ੁਰੂ ਹੋਇਆ ਸੀ। ਸੇਂਗੋਲ ਇੱਕ ਵਾਰ ਫਿਰ ਵਿਵਾਦ ਦਾ ਕੇਂਦਰ ਬਣ ਗਿਆ ਹੈ ਜਦੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਰਕੇ ਚੌਧਰੀ ਨੇ ਇਸ ‘ਰਾਜਸ਼ਾਹੀ ਦਾ ਪੁਰਾਤਨ ਪ੍ਰਤੀਕ’ ਕਰਾਰ ਦਿੱਤਾ ਅਤੇ ਮੰਗ ਕੀਤੀ ਕਿ ਲੋਕ ਸਭਾ ਵਿੱਚ ਇਸ ਦੀ ਥਾਂ ਸੰਵਿਧਾਨ ਨੂੰ ਰੱਖਿਆ ਜਾਵੇ। ਇਸ ਮੰਗ ’ਤੇ ਭਾਜਪਾ ਤੇ ਐੱਨਡੀਏ ਦੇ ਸਹਿਯੋਗੀਆਂ ਵੱਲੋਂ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਗਈ। ਅਬਜ਼ਰਵਰਾਂ ਅਨੁਸਾਰ 18ਵੀਂ ਲੋਕ ਸਭਾ ਵਿੱਚ ਭਾਜਪਾ ਦੀ ਤਾਕਤ ਘੱਟ ਹੈ ਇਸ ਲਈ ਅਜਿਹੇ ਮਸਲੇ ਸਾਹਮਣੇ ਆਉਂਦੇ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜੇ ਸੇਂਗੋਲ ਨਹੀਂ ਤਾਂ ਕੋਈ ਹੋਰ ਮਸਲੇ ਹੋਣਗੇ। ਲੋਕ ਸਭਾ ਸਪੀਕਰ ਨੂੰ ਲਿਖੇ ਆਪਣੇ ਪੱਤਰ ’ਚ ਚੌਧਰੀ ਨੇ ਸੇਂਗੋਲ ਨੂੰ ਜਮਹੂਰੀ ਭਾਰਤ ਵਿੱਚ ‘ਰਾਜਸ਼ਾਹੀ ਦਾ ਪੁਰਾਤਨ ਪ੍ਰਤੀਕ’ ਦੱਸਿਆ। ਉਨ੍ਹਾਂ ਕਿਹਾ, ‘ਸੇਂਗੋਲ ਦਾ ਮਤਲਬ ‘ਰਾਜ ਦੰਡ’ ਹੈ। ਇਸ ਮਤਲਬ ‘ਰਾਜਾ ਦਾ ਡੰਡਾ’ ਵੀ ਹੈ। ਰਾਜਸ਼ਾਹੀ ਰਾਜ ਖਤਮ ਹੋਣ ਮਗਰੋਂ ਭਾਰਤ ਆਜ਼ਾਦ ਹੋਇਆ। ਕੀ ਦੇਸ਼ ਹੁਣ ‘ਰਾਜੇ ਦੇ ਡੰਡੇ’ ਨਾਲ ਚੱਲੇਗਾ ਜਾਂ ਸੰਵਿਧਾਨ ਨਾਲ? ਮੈਂ ਮੰਗ ਕਰਦਾ ਹਾਂ ਕਿ ਸੰਵਿਧਾਨ ਦੀ ਰਾਖੀ ਲਈ ਸੇਂਗੋਲ ਨੂੰ ਸੰਸਦ ’ਚੋਂ ਹਟਾਇਆ ਜਾਣਾ ਚਾਹੀਦਾ ਹੈ।’ ਸਪਾ ਦੇ ਸੰਸਦ ਮੈਂਬਰ ਦੇ ਬਿਆਨ ਦਾ ਵਿਰੋਧ ਕਰਦਿਆਂ ਭਾਜਪਾ ਨੇ ਇਸ ਨੂੰ ਭਾਰਤੀ ਤੇ ਤਾਮਿਲ ਸੱਭਿਆਚਾਰ ਦੇ ਅਟੁੱਟ ਹਿੱਸੇ ਦੀ ਬੇਇੱਜ਼ਤੀ ਕਰਾਰ ਦਿੱਤਾ। ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, ‘ਜੇ ਇਹ ਰਾਜਸ਼ਾਹੀ ਦਾ ਪ੍ਰਤੀਕ ਹੈ ਤਾਂ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਨੇ ਇਹ ਸਵੀਕਾਰ ਕਿਉਂ ਕੀਤਾ ਸੀ? ਕੀ ਉਹ ਇਹ ਪ੍ਰਤੀਕ ਤੇ ਰਾਜਸ਼ਾਹੀ ਸਵੀਕਾਰ ਕਰ ਰਹੇ ਸਨ।’
ਇਸੇ ਦੌਰਾਨ ਸਪਾ ਮੁਖੀ ਅਖਿਲੇਸ਼ ਯਾਦਵ ਨੇ ਆਪਣੇ ਸੰਸਦ ਮੈਂਬਰ ਦਾ ਬਚਾਅ ਕਰਦਿਆਂ ਕਿਹਾ ਕਿ ਉਹ (ਚੌਧਰੀ) ਸਿਰਫ਼ ਇਹ ਦੱਸਣਾ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ’ਚ ਸਹੁੰ ਚੁੱਕਣ ਮਗਰੋਂ ਸੇਂਗੋਲ ਅੱਗੇ ਨਹੀਂ ਝੁਕੇ। ਉਨ੍ਹਾਂ ਕਿਹਾ, ‘ਜਦੋਂ ਸੇਂਗੋਲ ਸਥਾਪਤ ਕੀਤਾ ਗਿਆ ਤਾਂ ਪ੍ਰਧਾਨ ਮੰਤਰੀ ਇਸ ਅੱਗੇ ਝੁਕੇ ਸਨ। ਪਰ ਇਸ ਵਾਰ ਸਹੁੰ ਚੁੱਕਣ ਸਮੇਂ ਉਹ ਝੁਕਣਾ ਭੁੱਲ ਗਏ। ਮੈਨੂੰ ਲਗਦਾ ਹੈ ਕਿ ਸਾਡੇ ਸੰਸਦ ਮੈਂਬਰ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਯਾਦ ਕਰਵਾਉਣਾ ਚਾਹੁੰਦੇ ਸਨ।’

Advertisement

Advertisement
Advertisement