ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਵਾਦਤ ਆਈਏਐਸ ਅਧਿਕਾਰੀ ਪੂਜਾ ਖੇਡਕਰ ਦੋਸ਼ੀ ਸਿੱਧ ਹੋਣ ’ਤੇ ਹੋ ਸਕਦੀ ਹੈ ਬਰਖਾਸਤ

06:31 PM Jul 12, 2024 IST

ਨਵੀਂ ਦਿੱਲੀ, 12 ਜੁਲਾਈ

Advertisement

ਵਿਸ਼ੇਸ਼ ਅਧਿਕਾਰਾਂ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਵਿਵਾਦ ਵਿਚ ਰਹੀ ਪ੍ਰੋਬੇਸ਼ਨਰੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਨੂੰ ਦੋਸ਼ੀ ਪਾਏ ਜਾਣ ’ਤੇ ਨੌਕਰੀ ਤੋਂ ਬਰਖਾਸਤ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਆਪਣੀ ਉਮੀਦਵਾਰੀ ਸੁਰੱਖਿਅਤ ਕਰਨ ਅਤੇ ਫਿਰ ਸੇਵਾ ਵਿੱਚ ਚੋਣ ਲਈ ਉਸ ਵੱਲੋਂ ਪੇਸ਼ ਕੀਤੇ ਗਏ ਸਾਰੇ ਦਸਤਾਵੇਜ਼ਾਂ ਦੀ ਕੇਂਦਰ ਵੱਲੋਂ ਗਠਿਤ ਇੱਕ ਮੈਂਬਰੀ ਕਮੇਟੀ ਵੱਲੋਂ ਮੁੜ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘ਜੇਕਰ ਉੁਸ ਨੂੰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾ ਸਕਦਾ ਹੈ। ਉਸ ਨੂੰ ਫੌਜਦਾਰੀ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਉਸ ਨੇ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ ਜਾਂ ਉਸ ਦੀ ਚੋਣ ਲਈ ਦਸਤਾਵੇਜ਼ਾਂ ਵਿੱਚ ਕਿਸੇ ਕਿਸਮ ਦੀ ਹੇਰਾਫੇਰੀ ਕੀਤੀ ਹੈ ਤਾਂ ਉਸ ਖਿਲਾਫ ਵੱਡੀ ਕਾਰਵਾਈ ਹੋਵੇਗੀ।’ ਦੱਸਣਾ ਬਣਦਾ ਹੈ ਕਿ ਖੇਡਕਰ 2023 ਬੈਚ ਦੀ ਆਈਏਐਸ ਅਧਿਕਾਰੀ ਪ੍ਰੋਬੇਸ਼ਨ ਅਧੀਨ ਹੈ ਅਤੇ ਵਰਤਮਾਨ ਵਿੱਚ ਆਪਣੇ ਹੋਮ ਕੇਡਰ ਮਹਾਰਾਸ਼ਟਰ ਵਿੱਚ ਤਾਇਨਾਤ ਹੈ।

 

Advertisement

Advertisement
Advertisement