ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਵਿੱਚ ਬਾਸਕਟਬਾਲ ਦੇ ਮੁਕਾਬਲੇ ਜਾਰੀ

10:10 AM Oct 10, 2024 IST
ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ। -ਫ਼ੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 9 ਅਕਤੂਬਰ
ਪੰਜਾਬ ਦੀਆਂ 68ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ 2024-25 ਤਹਿਤ ਬਾਸਕਟਬਾਲ ਦੇ ਲੜਕਿਆਂ ਦੇ ਅੰਡਰ-17 ਅਤੇ ਅੰਡਰ-19 ਦੇ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੱਤਰ ਕਮ ਆਬਜ਼ਰਵਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਪਟਿਆਲਾ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ 11 ਅਕਤੂਬਰ ਤੱਕ ਚੱਲਣ ਵਾਲੇ ਬਾਸਕਟਬਾਲ ਮੁਕਾਬਲਿਆਂ ਤੀਜੇ ਦਿਨ ਵੱਖ-ਵੱਖ ਟੀਮਾਂ ਦੇ ਪ੍ਰੀ-ਕੁਆਰਟਰ ਮੈਚ ਵੀ ਖੇਡੇ ਗਏ। ਇਸ ਮੌਕੇ ਹਰਮਨਦੀਪ ਕੌਰ ਸੈਕਸ਼ਨ ਅਫ਼ਸਰ, ਪ੍ਰਿੰਸੀਪਲ ਵਿਜੈ ਕਪੂਰ, ਪ੍ਰਿੰਸੀਪਲ ਜਸਪਾਲ ਸਿੰਘ, ਅਮਰਜੋਤ ਸਿੰਘ ਬਾਸਕਟਬਾਲ ਕੋਚ, ਬਲਕਾਰ ਸਿੰਘ ਪੀਟੀਆਈ, ਗੁਰਪ੍ਰੀਤ ਸਿੰਘ, ਰਾਜੀਵ ਕੁਮਾਰ ਫ਼ਾਜ਼ਿਲਕਾ, ਸੁਦੇਸ਼ ਕੁਮਾਰ ਪਟਿਆਲਾ, ਅਮਨਿੰਦਰ ਸਿੰਘ ਬਾਬਾ, ਪਰਮਿੰਦਰ ਸਿੰਘ ਲੈਕਚਰਾਰ, ਰਾਜਿੰਦਰ ਸਿੰਘ ਸੈਣੀ, ਰਾਕੇਸ਼ ਕੁਮਾਰ ਪੀਟੀਆਈ, ਦਵਿੰਦਰ ਸਿੰਘ ਡੀਪੀਈ ਪਾਤੜਾਂ, ਲੈਕਚਰਾਰ ਰਾਜਪਾਲ ਸਿੰਘ, ਮੱਖਣ ਸਿੰਘ, ਗੁਰਨਾਮ ਸਿੰਘ ਆਦਿ ਮੌਜੂਦ ਸਨ।

Advertisement

Advertisement