ਖ਼ਸਤਾ ਹਾਲ ਸੜਕ ਦਾ ਨਿਰਮਾਣ ਕਾਰਜ ਸ਼ੁਰੂ
ਪੱਤਰ ਪ੍ਰੇਰਕ
ਟਾਂਡਾ, 17 ਦਸੰਬਰ
ਇੱਥੋਂ ਨੇੜਲੇ ਪਿੰਡ ਪੁੱਲ ਪੁਖ਼ਤਾ ’ਚ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆਂ ਦੀ ਅਗਵਾਈ ’ਚ ਕਾਰ ਸੇਵਾ ਦੇ ਸੇਵਾਦਾਰਾਂ ਨੇ ਇਤਿਹਾਸਕ ਪਿੰਡ ਪੁੱਲ ਪੁਖ਼ਤਾ ਦੀ ਖ਼ਸਤਾ ਹਾਲ ਸੜਕ ਦੇ ਨਿਰਮਾਣ ਦਾ ਕਾਰਜ ਸ਼ੁਰੂ ਕਰਵਾਇਆ। ਪਿੰਡ ਦੀਆਂ ਸੰਗਤਾਂ ਅਤੇ ਪੰਚਾਇਤ ਦੀ ਮੌਜੂਦਗੀ ਵਿਚ ਗੁਰਦੁਆਰਾ ਪੁੱਲ ਪੁਖ਼ਤਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਦੀਪ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਤੋਂ ਬਾਅਦ ਬਾਬਾ ਮਹਿੰਦਰ ਸਿੰਘ ਨੇ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਤੋਂ ਪਿੰਡ ਤੱਕ ਕਰੀਬ 18 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਕੰਕਰੀਟ ਦੀ ਸੜਕ ਬਣਾਈ ਜਾ ਰਹੀ ਹੈ ਅਤੇ ਸੜਕ ਬਣਨ ਤੋਂ ਬਾਅਦ ਇਸ ਦੇ ਆਲੇ ਦੁਆਲੇ ਫੁੱਲ ਬੂਟੇ ਵੀ ਲਗਾਏ ਜਾਣਗੇ। ਇਸ ਮੌਕੇ ਬਾਬਾ ਸੁੱਖਾ ਸਿੰਘ, ਸਰਪੰਚ ਲਹੌਰਾ ਸਿੰਘ, ਸਾਬਕਾ ਸਰਪੰਚ ਦਵਿੰਦਰ ਸਿੰਘ ਲਾਲੀ, ਤਰਲੋਕ ਸਿੰਘ ਬਾਜਵਾ, ਗੁਰਜੀਤ ਸਿੰਘ ਬਾਜਵਾ, ਪ੍ਰੀਤਮ ਸਿੰਘ ਬਾਜਵਾ, ਦਵਿੰਦਰ ਸਿੰਘ ਬਾਜਵਾ, ਦਿਲਬਾਗ ਸਿੰਘ, ਸਤਨਾਮ ਸਿੰਘ ਬਾਜਵਾ, ਪੰਡਿਤ ਸੰਤੋਸ਼ ਕੁਮਾਰ, ਚਰਨਜੀਤ ਸਿੰਘ ਬਾਜਵਾ, ਬਿੰਦਰ ਰਾਮ ਤੇ ਇੰਜਨੀਅਰ ਮੋਹਨ ਸਿੰਘ ਵੀ ਮੌਜੂਦ ਸਨ।