ਅਜੀਤਨਗਰ ਤੇ ਲੰਬੀ ਵਿੱਚ ਸੜਕਾਂ ਦੀ ਉਸਾਰੀ ਸ਼ੁਰੂ
ਪੱਤਰ ਪ੍ਰੇਰਕ
ਰਤੀਆ, 1 ਅਗਸਤ
ਵਿਧਾਇਕ ਲਛਮਣ ਨਾਪਾ ਨੇ ਪਿੰਡ ਅਜੀਤਨਗਰ ਅਤੇ ਲੰਬੀ ਵਿਖੇ ਲੋਕ ਨਿਰਮਾਣ ਵਿਭਾਗ ਅਧੀਨ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਬਕਾ ਸਾਥ, ਸਬਕਾ ਵਿਕਾਸ ਦੇ ਮੂਲ ਮੰਤਰ ’ਤੇ ਕੰਮ ਕਰਦੀ ਹੈ। ਇਸ ਦੇ ਨਾਲ ਹੀ ਵਿਧਾਇਕ ਨੇ ਪਿੰਡ ਲਾਂਬਾ ਵਿੱਚ ਬਣਨ ਵਾਲੀ ਸੜਕ ਦੇ ਵਿਚਕਾਰ ਲੱਗੇ ਬਿਜਲੀ ਦੇ ਖੰਭਿਆਂ ਨੂੰ ਹਟਾਉਣ ਲਈ 14.85 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਇਲਾਕਾ ਵਾਸੀਆਂ ਨੂੰ ਚੰਗੀਆਂ ਸੜਕੀ ਆਵਾਜਾਈ ਦੀਆਂ ਸਹੂਲਤਾਂ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ। ਹਲਕੇ ਦੇ ਕਿਸੇ ਵੀ ਪਿੰਡ ਵਿੱਚ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਕੇਸੀ ਕੰਬੋਜ, ਐੱਸਡੀਓ ਸੰਦੀਪ ਸਚਦੇਵਾ, ਵਿਜੇ ਸ਼ਰਮਾ, ਜੇਈ ਅੰਕੁਰ ਗਰਗ, ਨਾਗਪੁਰ ਪੁਲੀਸ ਚੌਕੀ ਇੰਚਾਰਜ ਹੰਸਰਾਜ, ਚੇਅਰਮੈਨ ਬਲਾਕ ਸਮਿਤੀ ਕੇਵਲ ਕ੍ਰਿਸ਼ਨ ਮਹਿਤਾ, ਨਾਗਪੁਰ ਮੰਡਲ ਪ੍ਰਧਾਨ ਨਿਰਮਲ ਸਿੰਘ, ਡਾ. ਹਰੀ ਸਿੰਘ, ਬਲਾਕ ਸਮਿਤੀ ਚੇਅਰਮੈਨ ਨੁਮਾਇੰਦੇ ਡਾ. ਗੁਰਤੇਜ ਸਿੰਘ, ਸਰਪੰਚ ਅਜੀਤਨਗਰ ਰਮੇਸ਼ ਕੰਬੋਜ, ਸਾਬਕਾ ਸਰਪੰਚ ਛਿੰਦਰਪਾਲ, ਸਰਪੰਚ ਮਲਕੀਤ ਸਿੰਘ, ਸਰਪੰਚ ਸੁਖਰਾਜ ਸਿੰਘ, ਲੰਬੀ ਦੇ ਸਰਪੰਚ ਗੁਰਦੇਵ ਸਿੰਘ, ਰਵਿੰਦਰ ਸਿੰਘ ਲਾਂਬਾ, ਸਾਬਕਾ ਸਰਪੰਚ ਬਲਦੇਵ ਸਿੰਘ, ਧਰਮਾ ਰਾਮ, ਲਾਲ ਚੰਦ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਗਦੀਪ ਸਿੰਘ, ਬਲਾਕ ਸਮਿਤੀ ਮੈਂਬਰ ਨੁਮਾਇੰਦੇ ਜੋਗਿੰਦਰ ਕਾਲੀ ਅਤੇ ਪਿੰਡ ਵਾਸੀ ਹਾਜ਼ਰ ਸਨ।