For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼: ਭਾਰਦਵਾਜ

10:36 AM Apr 22, 2024 IST
ਕੇਜਰੀਵਾਲ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼  ਭਾਰਦਵਾਜ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੌਰਭ ਭਾਰਦਵਾਜ।
Advertisement

ਪੱਤਰ ਪ੍ਰੇਰਕ
ਨਵੀਂ ਦਿਲੀ, 21 ਅਪਰੈਲ
ਦਿੱਲੀ ਦੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਅੱਜ ਦੋਸ਼ ਲਾਇਆ ਕਿ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਜੇਲ੍ਹ ਵਿੱਚ ਮੌਜੂਦ ਸ਼ੂਗਰ ਦੇ ਮਰੀਜ਼ਾਂ ਲਈ ਲੋੜੀਂਦੀਆਂ ਡਾਕਟਰੀ ਸਹੂਲਤਾਂ ਦੇ ਆਪਣੇ ਪਹਿਲੇ ਰੁਖ ਦੇ ਉਲਟ ਹੁਣ ਏਮਜ਼ ਤੋਂ ਸ਼ੂਗਰ ਮਾਹਿਰ ਲਈ ਬੇਨਤੀ ਕੀਤੀ ਹੈ। ਸੌਰਭ ਭਾਰਦਵਾਜ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੱਲ੍ਹ ਡਾਇਰੈਕਟਰ ਜਨਰਲ (ਜੇਲ੍ਹਾਂ) ਨੇ ਏਮਜ਼ ਨੂੰ ਪੱਤਰ ਲਿਖ ਕੇ ਤਿਹਾੜ ਵਿੱਚ ਇੱਕ ਸ਼ੂਗਰ ਦੇ ਮਾਹਿਰ ਨੂੰ ਤਾਇਨਾਤ ਕਰਨ ਲਈ ਕਿਹਾ ਸੀ। ਕੇਜਰੀਵਾਲ ਲਗਭਗ 20 ਦਿਨਾਂ ਤੋਂ ਤਿਹਾੜ ਵਿੱਚ ਬੰਦ ਹਨ ਅਤੇ ਉਹ ਹੁਣ ਡਾਕਟਰ ਦੀ ਮੰਗ ਕਰ ਰਹੇ ਹਨ। ਸੌਰਭ ਭਾਰਦਵਾਜ ਨੇ ਕਿਹਾ ਕਿ ਇਕ ਪਾਸੇ ਤਿਹਾੜ ਪ੍ਰਸ਼ਾਸਨ ਕਹਿੰਦਾ ਹੈ ਕਿ ਉਨ੍ਹਾਂ ਕੋਲ ਡਾਕਟਰੀ ਸਹੂਲਤਾਂ ਹਨ ਅਤੇ ਫਿਰ ਉਹ ਏਮਜ਼ ਨੂੰ ਲਿਖ ਕੇ ਇੱਕ ਮਾਹਿਰ ਦੀ ਮੰਗ ਕਿਉਂ ਕਰ ਰਹੇ ਹਨ ? ਤਿਹਾੜ ਪ੍ਰਸ਼ਾਸਨ ਨੇ ਸੌਰਭ ਭਾਰਦਵਾਜ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਏਮਜ਼ ਦੇ ਸੀਨੀਅਰ ਮਾਹਿਰਾਂ ਨੇ ਸ਼ਨੀਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਸਲਾਹ ਦਿੱਤੀ ਸੀ। ਪ੍ਰੈੱਸ ਕਾਨਫਰੰਸ ਵਿੱਚ ਭਾਰਦਵਾਜ ਨੇ ਦੁਹਰਾਇਆ ਕਿ ਨਿਆਂਇਕ ਹਿਰਾਸਤ ਵਿੱਚ ਕੇਜਰੀਵਾਲ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ ਰਚੀ ਜਾ ਰਹੀ ਹੈ।
ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਉਸ ਨੂੰ ਇਨਸੁਲਿਨ ਦੀ ਲੋੜ ਹੈ ਅਤੇ ਉਹ ਡਾਕਟਰ ਦੀ ਸਲਾਹ ਲੈਣਾ ਚਾਹੁੰਦੇ ਹਨ। ਉਹ ਵੀਡੀਓ ਕਾਲ ’ਤੇ ਆਪਣੇ ਨਿੱਜੀ ਡਾਕਟਰ ਨਾਲ ਸਲਾਹ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਭਾਜਪਾ ਅਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਕਹਿ ਰਹੇ ਹਨ ਕਿ ਉਹ ਠੀਕ ਹੈ ਅਤੇ ਉਨ੍ਹਾਂ ਨੂੰ ਇਨਸੁਲਿਨ ਦੀ ਜ਼ਰੂਰਤ ਨਹੀਂ ਹੈ। ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ ਬੇਨਤੀ ’ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਵੀਡੀਓ ਕਾਨਫਰੰਸ ਦਾ ਆਯੋਜਨ ਕੀਤਾ ਸੀ। ਹਸਪਤਾਲ ਦੇ ਇਕ ਸੀਨੀਅਰ ਮਾਹਿਰ ਤੋਂ ਇਲਾਵਾ ਤਿਹਾੜ ਦੇ ਮੈਡੀਕਲ ਅਫਸਰ ਵੀ ਕਾਲ ’ਤੇ ਸਨ।

Advertisement

Advertisement
Author Image

sukhwinder singh

View all posts

Advertisement
Advertisement
×