ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਾਤਾਵਰਨ ਦੀ ਸੰਭਾਲ: ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਪੌਦੇ ਲਾਉਣ ਦੀ ਅਪੀਲ

07:08 AM Jul 02, 2024 IST
ਭਗਤਾ ਭਾਈ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਪੌਦੇ ਵੰਡ ਰਹੇ ਮੋਹਤਬਰ। -ਫੋਟੋ: ਮਰਾਹੜ

ਪੱਤਰ ਪ੍ਰੇਰਕ
ਭਗਤਾ ਭਾਈ, 1 ਜੁਲਾਈ
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਜ਼ਿਲ੍ਹਾ ਕਮੇਟੀ ਮੈਂਬਰ ਡਾ. ਭੁਪਿੰਦਰ ਸਿੰਘ ਗੁਰੂਸਰ, ਬਲਾਕ ਪ੍ਰਧਾਨ ਨਿਰਭੈ ਸਿੰਘ ਭਗਤਾ, ਚੇਅਰਮੈਨ ਬਲਦੇਵ ਸਿੰਘ ਭੋਡੀਪੁਰਾ ਅਤੇ ਡਾ. ਸੁਖਜਿੰਦਰ ਸਿੰਘ ਕੋਠਾਗੁਰੂ ਨੇ ਦੂਸ਼ਿਤ ਹੋ ਰਹੇ ਵਾਤਾਵਰਨ ’ਤੇ ਚਿੰਤਾ ਪ੍ਰਗਟ ਕਰਦਿਆਂ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੂੰ ਪਿੰਡਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਵੱਧ ਤੋਂ ਵੱਧ ਪੌਦੇ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਐਸੋਸੀਏਸ਼ਨ ਵੱਲੋਂ ਮੈਂਬਰਾਂ ਨੂੰ ਪੌਦੇ ਵੰਡੇ ਗਏ। ਆਗੂਆਂ ਨੇ ਮੈਂਬਰਾਂ ਨੂੰ ਇਹ ਪੌਦੇ ਲਾ ਕੇ ਇਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਵੀ ਕੀਤੀ। ਇਸ ਸਮੇਂ ਡਾ. ਗੋਪਾਲ ਸਿੰਘ ਆਕਲੀਆ ਡਾ. ਕੁਲਦੀਪ ਸਿੰਘ ਗੁਰੂਸਰ ਤੇ ਡਾ. ਸੁਖਵਿੰਦਰ ਹਮੀਰਗੜ੍ਹ ਹਾਜ਼ਰ ਸਨ।

Advertisement

ਰੋਟਰੀ ਕਲੱਬ ਮਾਨਸਾ ਨੇ ਪੌਦੇ ਲਾਏ

ਮਾਨਸਾ: ਰੋਟਰੀ ਕਲੱਬ ਵੱਲੋਂ ਰੋਟੇਰੀਅਨ ਰੋਹਿਤ ਗਰਗ ਦੇ ਭਰਾ ਸਵਰਗੀ ਮੋਹਿਤ ਗਰਗ ਦੀ ਨਿੱਘੀ ਯਾਦ ਵਿੱਚ ਮਾਨਸਾ ਵਿੱਚ ਸ਼ਾਂਤੀ ਭਵਨ, ਰਾਮਬਾਗ ਅਤੇ ਗਊਸ਼ਾਲਾ ਭਵਨ ਵਿੱਚ 100 ਫ਼ਲਦਾਰ ਅਤੇ ਛਾਂਦਾਰ ਬੂਟੇ ਜਗ੍ਹਾ ਦੀ ਲੋੜ ਮੁਤਾਬਕ ਲਾਏ ਗਏ। ਕਲੱਬ ਦੇ ਪ੍ਰਧਾਨ ਕੇ ਬੀ ਜਿੰਦਲ ਨੇ ਕਿਹਾ ਕਿ ਸੰਸਥਾ ਵੱਲੋਂ ਇਸ ਪ੍ਰਾਜੈਕਟ ਨਾਲ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਹਰ ਸਾਲ ਬੂਟੇ ਲਗਾਉਣ ਲਈ ਮੋਹਰੀ ਰੋਲ ਅਦਾ ਕਰਦਾ ਹੈ। ਇਸ ਸਾਲ ਵੀ ਆਉਣ ਵਾਲੇ ਤਿੰਨ ਮਹੀਨੇ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਲਗਾਤਾਰ ਪ੍ਰਾਜੈਕਟ ਬਣਾ ਕੇ ਬੂਟੇ ਲਾਏ ਜਾਣਗੇ। ਇਸ ਮੌਕੇ ਜਤਿੰਦਰਵੀਰ ਗੁਪਤਾ, ਰੋਹਿਤ ਗਰਗ, ਐਡਵੋਕੇਟ ਨਰਾਇਣ ਗਰਗ ਤੇ ਭੁਪੇਸ਼ ਕੁਮਾਰ ਮੌਜੂਦ ਸਨ। -ਪੱਤਰ ਪ੍ਰੇਰਕ

Advertisement
Advertisement
Advertisement