ਵਕਫ਼ ਬੋਰਡਾਂ ਵਿੱਚ ਗ਼ੈਰ-ਮੁਸਲਮਾਨਾਂ ਨੂੰ ਸ਼ਾਮਲ ਕਰਨ ਦੀ ਸਹਿਮਤੀ
10:38 PM Jan 28, 2025 IST
ਨਵੀਂ ਦਿੱਲੀ, 28 ਜਨਵਰੀ
ਵਕਫ਼ (ਸੋਧ) ਬਿੱਲ ਦਾ ਅਧਿਐਨ ਕਰਨ ਵਾਲੀ ਸੰਸਦ ਦੀ ਸਾਂਝੀ ਕਮੇਟੀ (ਜੇਪੀਸੀ) ਵਕਫ ਬੋਰਡਾਂ ’ਚ ਗ਼ੈਰ-ਮੁਸਲਮਾਨਾਂ ਨੂੰ ਸ਼ਾਮਲ ਕਰਨ ਦੇ ਸਰਕਾਰ ਦੇ ਕਦਮ ਦੀ ਹਮਾਇਤ ਲਈ ਤਿਆਰ ਹੈ। ਕਮੇਟੀ ਨੇ ਕਿਹਾ ਕਿ ਉਹ ਲਾਭਪਾਤਰੀ, ਵਿਵਾਦ ’ਚ ਧਿਰ ਜਾਂ ਫਿਰ ਵਕਫ ਮਾਮਲਿਆਂ ਵਿੱਚ ਦਿਲਚਸਪੀ ਰੱਖਣ ਵਾਲੇ ਹੋ ਸਕਦੇ ਹਨ।
ਜੇਪੀਸੀ ਜੋ ਭਲਕੇ 29 ਜਨਵਰੀ ਨੂੰ ਆਪਣੀ ਰਿਪੋਰਟ ਅਪਣਾਉਣ ਵਾਲੀ ਹੈ, ਸ਼ਿਆ ਮੁਸਲਮਾਨਾਂ ਦੇ ਦੋ ਛੇ ਭਾਈਚਾਰਿਆਂ ਦਾਊਦੀ ਬੋਹਰਾ ਤੇ ਆਗਾ ਖਾਨੀ ਦੀਆਂ ਦਲੀਲਾਂ ਨਾਲ ਵੀ ਸਹਿਮਤ ਹੋਈ ਕਿ ਉਨ੍ਹਾਂ ਦੀ ਆਪਣੀ ਵਿਲੱਖਣ ਪਛਾਣ ਹੈ ਅਤੇ ਉਨ੍ਹਾਂ ਨਾਲ ਉਸੇ ਤਰ੍ਹਾਂ ਵਿਹਾਰ ਹੋਣਾ ਚਾਹੀਦਾ ਹੈ। -ਪੀਟੀਆਈ
Advertisement
Advertisement