Saif Ali Khan back in action: ਚਾਕੂ ਦੀ ਘਟਨਾ ਤੋਂ ਬਾਅਦ ਪਹਿਲੀ ਵਾਰ ਜਨਤਕ ਸਮਾਗਮ ’ਚ ਨਜ਼ਰ ਆਏ ਸੈਫ ਅਲੀ ਖਾਨ
ਮੁੰਬਈ, 3 ਫਰਵਰੀ
ਬੌਲੀਵੁੱਡ ਅਦਾਕਾਰ ਸੈਫ ਅਲੀ ਖਾਨ ਚਾਕੂ ਦੀ ਘਟਨਾ ਤੋਂ ਬਾਅਦ ਅੱਜ ਪਹਿਲੀ ਵਾਰ ਜਨਤਕ ਸਮਾਗਮ ਵਿਚ ਨਜ਼ਰ ਆਏ। ਇਸ ਅਦਾਕਾਰ ਨੇ ਮੁੰਬਈ ਵਿੱਚ ਨੈੱਟਫਲਿੱਕਸ ਦੇ ਇਕ ਸਮਾਗਮ ਵਿੱਚ ਪੱਤਰਕਾਰਾਂ ਤੇ ਹੋਰਾਂ ਲਈ ਫੋਟੋਆਂ ਖਿਚਵਾਈਆਂ। ਉਨ੍ਹਾਂ ਆਪਣੀ ਆਉਣ ਵਾਲੀ ਫਿਲਮ ‘ਜਿਊਲ ਥੀਫ’ ਦਾ ਪ੍ਰਚਾਰ ਕਰਦਿਆਂ ਕਿਹਾ ਕਿ ਉਹ ਇੱਥੇ ਖੜ੍ਹੇ ਹੋ ਕੇ ਬਹੁਤ ਖੁਸ਼ ਹੈ।
ਉਸ ਨੇ ਕਿਹਾ, ‘ਇੱਥੇ ਤੁਹਾਡੇ ਸਾਹਮਣੇ ਖੜ੍ਹਾ ਹੋ ਕੇ ਬਹੁਤ ਵਧੀਆ ਲੱਗਿਆ। ਮੈਂ ਇਸ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਂ ਅਤੇ ਸਿਧਾਰਥ ਇਸ ਬਾਰੇ ਲੰਬੇ ਸਮੇਂ ਤੋਂ ਗੱਲ ਕਰ ਰਹੇ ਸਾਂ। ਮੈਂ ਹਮੇਸ਼ਾਂ ਇੱਕ ਚੋਰੀ ਦੀ ਘਟਨਾ ਨਾਲ ਸਬੰਧਤ ਫਿਲਮ ਕਰਨਾ ਚਾਹੁੰਦਾ ਸੀ ਤੇ ਇਸ ਫਿਲਮ ਵਿਚ ਇੱਕ ਬਿਹਤਰ ਸਹਿ-ਅਦਾਕਾਰ ਨਾਲ ਕੰਮ ਕਰ ਕੇ ਤਸੱਲੀ ਹੋਈ ਹੈ। ਜ਼ਿਕਰਯੋਗ ਹੈ ਕਿ ਸੈਫ਼ 16 ਜਨਵਰੀ ਨੂੰ ਵੱਡੇ ਤੜਕੇ ਬਾਂਦਰਾ ਵਿਚਲੇ ਆਪਣੇ ਅਪਾਰਟਮੈਂਟ ਵਿਚ ਇਕ ਸ਼ਖ਼ਸ ਵੱਲੋਂ ਚਾਕੂ ਨਾਲ ਕੀਤੇ ਹਮਲੇ ਵਿਚ ਜ਼ਖ਼ਮੀ ਹੋ ਗਿਆ ਸੀ। ਚਾਕੂ ਦੇ ਵਾਰ ਇੰਨੇ ਡੂੰਘੇ ਸੀ ਕਿ ਡਾਕਟਰਾਂ ਨੂੰ ਅਦਾਕਾਰ ਦੀ ਐਮਰਜੈਂਸੀ ਸਰਜਰੀ ਕਰਨੀ ਪਈ। ਡਾਕਟਰਾਂ ਨੇ ਸੈਫ਼ ਨੂੰ 17 ਜਨਵਰੀ ਨੂੰ ਆਈਸੀਯੂ ’ਚੋਂ ਸਪੈਸ਼ਲ ਰੂਮ ਵਿਚ ਤਬਦੀਲ ਕਰ ਦਿੱਤਾ ਸੀ। ਏਐੱਨਆਈ