For the best experience, open
https://m.punjabitribuneonline.com
on your mobile browser.
Advertisement

ਪ੍ਰਨੀਤ ਕੌਰ ਦਾ ਗੜ੍ਹ ਤੋੜਨ ਲਈ ਕਾਂਗਰਸੀਆਂ ਨੇ ਲਾਇਆ ਜ਼ੋਰ

10:54 AM Apr 30, 2024 IST
ਪ੍ਰਨੀਤ ਕੌਰ ਦਾ ਗੜ੍ਹ ਤੋੜਨ ਲਈ ਕਾਂਗਰਸੀਆਂ ਨੇ ਲਾਇਆ ਜ਼ੋਰ
ਪਟਿਆਲਾ ਵਿੱਚ ਡਾ. ਧਰਮਵੀਰ ਗਾਂਧੀ ਦੀ ਮੀਟਿੰਗ ਵਿੱਚ ਸ਼ਮੂਲੀਅਤ ਕਰਦੇ ਹੋਏ ਪਟਿਆਲਵੀ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 29 ਅਪਰੈਲ
ਪਟਿਆਲਾ ਸ਼ਹਿਰ ਵਿੱਚਲਾ ਪ੍ਰਨੀਤ ਕੌਰ ਦਾ ਗੜ੍ਹ ਤੋੜਨ ਲਈ ਪਟਿਆਲਾ ‌ਸ਼ਹਿਰੀ ਕਾਂਗਰਸ ਨੇ ਜ਼ੋਰ ਲਗਾ ਰੱਖਿਆ ਹੈ। ਇਸੇ ਤਹਿਤ ਅੱਜ ਵੀ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਡਾ. ਗਾਂਧੀ ਦੇ ਹੱਕ ਵਿਚ ਮੀਟਿੰਗ ਕੀਤੀ ਗਈ। ਇਹ ਮੀਟਿੰਗ ਵਾਰਡ ਨੰਬਰ 50 ਦੇ ਕੌਂਸਲਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਤੇ ਕਾਂਗਰਸ ਦੇ ਸੂਬਾ ਬੁਲਾਰੇ ਹਰਵਿੰਦਰ ਸਿੰਘ ਨਿੱਪੀ ਵੱਲੋਂ ਸਿੱਖਾਂ ਵਾਲਾ ਮੁਹੱਲਾ ਦੀ ਧਰਮਸ਼ਾਲਾ ਵਿੱਚ ਕੀਤੀ ਗਈ।
ਮੀਟਿੰਗ ਵਿੱਚ ਕਾਂਗਰਸ ਕਮੇਟੀ ਸ਼ਹਿਰੀ ਦੀ ਲੀਡਰਸ਼ਿਪ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਕਾਂਗਰਸ ਕਮੇਟੀ ਵੱਲੋਂ ਪਟਿਆਲਾ ਲੋਕ ਸਭਾ ਲਈ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਅਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ, ਕਾਂਗਰਸ ਪਟਿਆਲਾ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ, ਨਰਿੰਦਰ ਲਾਲੀ ਸਾਬਕਾ ਪ੍ਰਧਾਨ ਪਟਿਆਲਾ ਸ਼ਹਿਰੀ, ਸ੍ਰੀਮਤੀ ਰੇਖਾ ਅਗਰਵਾਲ ਪ੍ਰਧਾਨ ਮਹਿਲਾ ਕਾਂਗਰਸ, ਰਜੇਸ਼ ਮੰਡੋਲਾ, ਸੰਜੇ ਹੰਸ ਸਟੇਟ ਕੋਆਰਡੀਨੇਟਰ ਐੱਸ ਸੀ ਸੈੱਲ, ਰਜੇਸ਼ ਬੱਗਣ, ਸ਼ਾਰਦਾ ਦੇਵੀ, ਰਿਜ਼ਵਾਨ, ਨਰਿੰਦਰ ਕਪੂਰ, ਜਸਵੰਤ ਸਿੰਘ, ਕਵਲਜੀਤ ਸਿੰਘ ਗੋਲਡੀ, ਸੰਜੇ ਮਹਿਰਾ, ਗੁਰਚਰਨ ਸਿੰਘ , ਹਰਿੰਦਰ ਚੌਹਾਨ, ਗੁਰਨਾਮ ਸਿੰਘ , ਭੁਪਿੰਦਰ ਸਿੰਘ ਵਿਕੀ ਤੇ ਸਾਰੇ ਮੁਹੱਲਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਪ੍ਰਨੀਤ ਕੌਰ ਨੇ ਕਾਂਗਰਸ ਨਾਲ ਗ਼ੱਦਾਰੀ ਕਰਕੇ ਆਪਣੇ ਹੀ ਪੈਰ ’ਤੇ ਕੁਹਾੜੀ ਮਾਰੀ ਹੈ, ਹੁਣ ਉਸ ਨੂੰ ਪਟਿਆਲਾ ਵਾਸੀ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਪਟਿਆਲਾ ਵਿਕਾਸ ਚਾਹੁੰਦਾ ਹੈ ਪਰ ਮੋਤੀ ਮਹਿਲ ਕੋਲ ਪਟਿਆਲਾ ਦੀ ਸੱਤਾ 1967 ਤੋਂ ਚਲੀ ਆ ਰਹੀ ਹੈ ਪਰ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਪ‌ਟਿਆਲਾ ਨੂੰ ਪਾਣੀ ਤੋਂ ਬਚਾਉਣ ਦਾ ਹੀਲਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਨੂੰ ਹੜ੍ਹਾਂ ਮੁਕਤ ਕਰਾਉਣ ਦਾ ਕੰਮ ਕਰਨਗੇ।

Advertisement

Advertisement
Author Image

Advertisement
Advertisement
×