For the best experience, open
https://m.punjabitribuneonline.com
on your mobile browser.
Advertisement

‘ਕਾਂਗਰਸ ਜੋ ਡਿਊਟੀ ਲਾਏਗੀ ਤਨਦੇਹੀ ਨਾਲ ਪੂਰਾ ਕਰਾਂਗਾ’

10:27 AM Apr 08, 2024 IST
‘ਕਾਂਗਰਸ ਜੋ ਡਿਊਟੀ ਲਾਏਗੀ ਤਨਦੇਹੀ ਨਾਲ ਪੂਰਾ ਕਰਾਂਗਾ’
ਡਾ. ਗਾਂਧੀ ਦਾ ਸਨਮਾਨ ਕਰਦੇ ਹੋਏ ਸ਼ਹਿਰੀ ਕਾਂਗਰਸ ਦੇ ਆਗੂ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 7 ਅਪਰੈਲ
ਇਕ ਪਾਸੇ ਜਿੱਥੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਡਾ. ਧਰਮਵੀਰ ਗਾਂਧੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸੀ ਆਗੂ ਗਾਂਧੀ ਦਾ ਪਾਰਟੀ ’ਚ ਜ਼ੋਰਦਾਰ ਸਵਾਗਤ ਕਰ ਰਹੇ ਹਨ। ਇਸ ਤਹਿਤ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਦੁੱਗਲ ਦੀ ਅਗਵਾਈ ਵਿਚ ਡਾ. ਧਰਮਵੀਰ ਗਾਂਧੀ ਦਾ ਸਨਮਾਨ ਕੀਤਾ ਗਿਆ ਅਤੇ ਇਹ ਐਲਾਨ ਵੀ ਕੀਤਾ ਕਿ ਜੇਕਰ ਡਾ. ਗਾਂਧੀ ਨੂੰ ਕਾਂਗਰਸ ਟਿਕਟ ਦਿੰਦੀ ਹੈ ਤਾਂ ਉਸ ਨੂੰ ਉਹ ਵੱਡੇ ਫਰਕ ਨਾਲ ਜਿਤਾ ਕੇ ਪਾਰਲੀਮੈਂਟ ਵਿਚ ਭੇਜਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਾਂਗਰਸ ’ਚ ਸ਼ਾਮਲ ਹੋਣ ਡਾ. ਧਰਮਵੀਰ ਗਾਂਧੀ ਦਾ ਵਿਰੋਧ ਪਟਿਆਲਾ ਕਾਂਗਰਸ ਦੇ ਕੁਝ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਦੁੱਗਲ ਦੀ ਅਗਵਾਈ ਵਿੱਚ ਪਟਿਆਲਾ ਸ਼ਹਿਰ ਦੇ ਸਮੂਹ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਉਨ੍ਹਾਂ ਦਾ ਸਿਰੋਪਾਉ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਨਰੇਸ਼ ਦੁੱਗਲ ਨੇ ਕਿਹਾ ਕਿ ਡਾ. ਗਾਂਧੀ ਦੀ ਸ਼ਮੂਲੀਅਤ ਨਾਲ ਪੰਜਾਬ ਕਾਂਗਰਸ ਅਤੇ ਖ਼ਾਸਕਰ ਪਟਿਆਲਾ ਕਾਂਗਰਸ ਮਜ਼ਬੂਤ ਹੋਈ ਹੈ। ਇਸ ਮੌਕੇ ਡਾ. ਗਾਂਧੀ ਨੇ ਕਿਹਾ ਕਿ ਪਾਰਟੀ ਉਨ੍ਹਾਂ ਦੀ ਜੋ ਵੀ ਡਿਊਟੀ ਲਗਾਵੇਗੀ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਪੂਰਾ ਕਰਨਗੇ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਦੇ ਰਹਿਣਗੇ। ਇਸੇ ਦੌਰਾਨ ਡਾ. ਗਾਂਧੀ ਨੇ ਕਾਂਗਰਸੀ ਆਗੂ ਹਰਦਿਆਲ ਸਿੰਘ ਕੰਬੋਜ ਵੱਲੋਂ ਲਗਾਏ ਦੋਸ਼ਾਂ ’ਤੇ ਕਿਹਾ ਕਿ ਉਸ ਨੇ ਕਿਸੇ ਕਾਂਗਰਸੀ ਜਾਂ ਹੋਰ ਕਿਸੇ ਪਾਰਟੀ ਦੇ ਆਗੂ ਜਾਂ ਵਰਕਰ ’ਤੇ ਕੇਸ ਦਰਜ ਨਹੀਂ ਕਰਵਾਇਆ। ਜੇਕਰ ਕਿਸੇ ਤੇ ਕੋਈ ਚੋਣਾਂ ਦੌਰਾਨ ਕੋਈ ਕੇਸ ਦਰਜ ਹੋਇਆ ਹੋਵੇਗਾ ਤਾਂ ਉਸ ਲਈ ਚੋਣ ਕਮਿਸ਼ਨ ਜ਼ਿੰਮੇਵਾਰ ਹੈ।

Advertisement

Advertisement
Author Image

Advertisement
Advertisement
×