ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਗਰਸ ਨੇ ਬੁਚ ਨੂੰ ‘ਕੋਈ ਤਨਖ਼ਾਹ ਨਾ ਦੇਣ’ ਦੇ ਦਾਅਵੇ ਉੱਤੇ ਚੁੱਕੇ ਸਵਾਲ

07:45 AM Sep 04, 2024 IST

ਨਵੀਂ ਦਿੱਲੀ:

Advertisement

ਮੁੱਖ ਵਿਰੋਧੀ ਧਿਰ ਕਾਂਗਰਸ ਨੇ ਅੱਜ ਨਿੱਜੀ ਖੇਤਰ ਦੇ ਆਈਸੀਆਈਸੀਆਈ ਬੈਂਕ ਦੇ ਇਸ ਦਾਅਵੇ ’ਤੇ ਸਵਾਲ ਕੀਤਾ ਕਿ ਉਸ ਨੇ ਮਾਰਕੀਟ ਰੈਗੂਲੇਟਰ ‘ਸੇਬੀ’ ਦੀ ਚੇਅਰਪਰਸਨ ਮਾਧਵੀ ਪੀ. ਬੁਚ ਨੂੰ ਉਨ੍ਹਾਂ ਦੀ ਸੇਵਾਮੁਕਤੀ ਮਗਰੋਂ ਕੋਈ ਤਨਖ਼ਾਹ ਜਾਂ ਹੋਰ ਭੱਤਾ ਨਹੀਂ ਦਿੱਤਾ। ਇਸ ਦੇ ਨਾਲ ਹੀ ਕਾਂਗਰਸ ਨੇ ਪੁੱਛਿਆ ਕਿ ਜੇ ਉਨ੍ਹਾਂ ਨੂੰ ਦਿੱਤੀ ਗਈ ਰਕਮ ਉਨ੍ਹਾਂ ਦਾ ‘ਸੇਵਾਮੁਕਤੀ ਲਾਭ’ ਸੀ ਤਾਂ ਇਸ ਵਿੱਚ ਬਰਾਬਰਤਾ ਕਿਉਂ ਨਹੀਂ ਸੀ। ਕਾਂਗਰਸ ਨੇ ਦੋਸ਼ ਲਾਇਆ ਕਿ ਸਾਲ 2017 ਵਿੱਚ ਸੇਬੀ ਅਹੁਦਾ ਸੰਭਾਲਣ ਵਾਲੀ ਬੁਚ ਨਾ ਸਿਰਫ਼ ਸੇਬੀ ਤੋਂ ਤਨਖਾਹ ਲੈਂਦੀ ਰਹੀ, ਸਗੋਂ ਆਈਸੀਆਈਸੀਆਈ ਬੈਂਕ ਵਿਚ ਲਾਭ ਵਾਲੇ ਅਹੁਦੇ ’ਤੇ ਵੀ ਬਣੀ ਹੋਈ ਹੈ ਅਤੇ ਅੱਜ ਤੱਕ ਬੈਂਕ ਤੋਂ ਆਮਦਨ ਪ੍ਰਾਪਤ ਕਰ ਰਹੀ ਹੈ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਆਈਸੀਆਈਸੀਆਈ ਬੈਂਕ ਨੇ ਕਿਹਾ ਕਿ ਬੁਚ ਦੀ 31 ਅਕਤੂਬਰ 2013 ਨੂੰ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਕੋਈ ਤਨਖਾਹ ਜਾਂ ਹੋਰ ਭੱਤਾ ਨਹੀਂ ਦਿੱਤਾ ਗਿਆ। ਬੈਂਕ ਦੇ ਦਾਅਵਿਆਂ ਦਾ ਖੰਡਨ ਕਰਦਿਆਂ ਕਾਂਗਰਸ ਦੇ ਮੀਡੀਆ ਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਆਈਸੀਆਈਸੀਆਈ ਬੈਂਕ ਦੇ ਬਿਆਨ ਵਿੱਚ ਜਵਾਬ ਦੇਣ ਦਾ ਯਤਨ ਕੀਤਾ ਗਿਆ ਹੈ ਪਰ ਅਸਲ ਵਿੱਚ ਉਸ ਨੇ ਹੋਰ ਜ਼ਿਆਦਾ ਜਾਣਕਾਰੀ ਮੁਹੱਈਆ ਕਰਵਾਈ ਹੈ ਅਤੇ ਉਨ੍ਹਾਂ ਦੀ ਪਾਰਟੀ ਦੇ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ

Advertisement
Advertisement