ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਭਾ ਜੇਲ੍ਹ 'ਚ ਸੁਖਪਾਲ ਖਹਿਰਾ ਨੂੰ ਮਿਲਣ ਪਹੁੰਚੀ ਕਾਂਗਰਸ ਲੀਡਰਸ਼ਿਪ

04:01 PM Jan 12, 2024 IST

ਜੈਸਮੀਨ ਭਾਰਦਵਾਜ
ਨਾਭਾ, 12 ਜਨਵਰੀ
ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲਣ ਪਾਰਟੀ ਦੇ ਸੀਨੀਅਰ ਆਗੂ ਅੱਜ ਨਾਭਾ ਜੇਲ੍ਹ ਪਹੁੰਚੇ। ਪੰਜਾਬ ਕਾਂਗਰਸ ਇੰਚਾਰਜ ਦੇਵਿੰਦਰ ਯਾਦਵ, ਪਾਰਟੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਵਿਧਾਇਕ ਕੁਲਜੀਤ ਨਾਗਰਾ ਨੇ ਖਹਿਰਾ ਨਾਲ ਘੰਟਾ ਮੁਲਾਕਾਤ ਕੀਤੀ। ਇਸ ਮੌਕੇ ਦੇਵਿੰਦਰ ਯਾਦਵ ਨੇ ਕਿਹਾ ਕਿ ਸੁਖਪਾਲ ਖਹਿਰਾ ਚੜ੍ਹਦੀ ਕਲਾ ਵਿੱਚ ਹਨ ਪਰ ਪੰਜਾਬ ਸਰਕਾਰ ਸੌੜੀ ਰਾਜਨੀਤੀ ਦੇ ਸਹਾਰੇ ਵਿਰੋਧੀ ਧਿਰਾਂ ਨੂੰ ਚੁੱਪ ਕਰਾਉਣ ਦੇ ਯਤਨ ਕਰ ਰਹੀ ਹੈ। ਪਾਰਟੀ ਪੂਰੀ ਤਰ੍ਹਾਂ ਖਹਿਰਾ ਨਾਲ ਖੜ੍ਹੀ ਹੈ। ਸ੍ਰੀ ਯਾਦਵ ਨੇ ਆਪ ਨਾਲ ਗਠਜੋੜ ਜਾਂ ਨਵਜੋਤ ਸਿੱਧੂ ਸਬੰਧੀ ਸਵਾਲਾਂ 'ਤੇ ਜੁਆਬ ਦੇਣ ਤੋਂ ਇਨਕਾਰ ਕਰ ਦਿੱਤਾ। ਸਾਬਕਾ ਵਿਧਾਇਕ ਕੁਲਜੀਤ ਨਾਗਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਭੂਸ਼ਨ ਆਸ਼ੂ ਦੀ ਗ੍ਰਿਫਤਾਰੀ ਮੌਕੇ ਜ਼ਿਲ੍ਹਾ ਪੱਧਰੀ ਪ੍ਰਦਰਸ਼ਨਾਂ ਦੀ ਤਰ੍ਹਾਂ ਹੁਣ ਵੀ ਵਿਰੋਧ ਪ੍ਰਗਟ ਕੀਤਾ ਜਾਵੇਗਾ। ਨਵਜੋਤ ਸਿੱਧੂ ਦਾ ਮਾਮਲਾ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਤੇ ਇਸ ਬਾਰੇ ਜਥੇਬੰਦੀ ਦੇ ਬਾਹਰ ਗੱਲ ਕਰਨਾ ਠੀਕ ਨਹੀਂ। ਆਪ ਨਾਲ ਗਠਜੋੜ ਬਾਰੇ ਵੀ ਸਪਸ਼ਟ ਕੀਤਾ ਕਿ ਪਾਰਟੀ ਦੇ ਸੂਬਾ ਆਗੂਆਂ ਅਤੇ ਵਰਕਰਾਂ ਸਮੇਤ ਸਭ ਨੇ ਆਪਣੇ ਵਿਚਾਰ ਹਾਈ ਕਮਾਨ ਨੂੰ ਦੱਸ ਦਿੱਤੇ ਹਨ।

Advertisement

Advertisement
Advertisement
Advertisement