For the best experience, open
https://m.punjabitribuneonline.com
on your mobile browser.
Advertisement

ਵਿਧਾਨ ਸਭਾ ਹਲਕਿਆਂ ਤੋਂ ਗਾਂਧੀ ਨੂੰ ਸਮਰਥਨ ਦੇਣ ਪੁੱਜੇ ਕਾਂਗਰਸੀ ਆਗੂ

07:37 AM Apr 22, 2024 IST
ਵਿਧਾਨ ਸਭਾ ਹਲਕਿਆਂ ਤੋਂ ਗਾਂਧੀ ਨੂੰ ਸਮਰਥਨ ਦੇਣ ਪੁੱਜੇ ਕਾਂਗਰਸੀ ਆਗੂ
ਡਾ. ਧਰਮਵੀਰ ਗਾਂਧੀ ਨੂੰ ਸਮਰਥਨ ਦੇਣ ਲਈ ਪੁੱਜੇ ਕਾਂਗਰਸੀ ਆਗੂ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਅਪਰੈਲ
ਇਕ ਪਾਸੇ ਕਾਂਗਰਸੀ ਪਾਰਟੀ ਦੇ ਇਕ ਹਿੱਸੇ ਵੱਲੋਂ ਬੀਤੇ ਦਿਨੀਂ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਵਿਰੁੱਧ ਮੀਟਿੰਗ ਕਰਕੇ ਹਾਈਕਮਾਂਡ ਨੂੰ ਇਹ ਦਿਖਾਉਣ ਦੀ ਕਸ਼ਿਸ਼ ਕੀਤੀ ਹੈ ਕਿ ਉਹ ਡਾ. ਗਾਂਧੀ ਨੂੰ ਟਿਕਟ ਮਿਲਣ ’ਤੇ ਖ਼ਫ਼ਾ ਹਨ ਪਰ ਦੂਜੇ ਪਾਸੇ ਅੱਜ ਪਟਿਆਲਾ ਹਲਕੇ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਕੜੇ ਕਾਂਗਰਸੀ ਆਗੂ ਤੇ ਵਰਕਰ ਡਾ. ਧਰਮਵੀਰ ਗਾਂਧੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮਿਲਣ ਅਤੇ ਆਪਣਾ ਪੂਰਨ ਸਮਰਥਨ ਦੇਣ ਲਈ ਪਹੁੰਚੇ। ਇਨ੍ਹਾਂ ਵਿੱਚ ਸਮਾਣਾ, ਸਨੌਰ, ਨਾਭਾ ਅਤੇ ਘਨੌਰ ਹਲਕਿਆਂ ਦੇ ਸੀਨੀਅਰ ਆਗੂ ਨੌਜਵਾਨ ਅਤੇ ਮਹਿਲਾ ਵਰਕਰ ਸ਼ਾਮਲ ਸਨ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਵਰਕਰ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣਾ ਕਾਂਗਰਸੀ ਵਰਕਰਾਂ ਦੀ ਜ਼ਿੰਮੇਵਾਰੀ ਹੈ। ਵਰਕਰਾਂ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਕਾਡਰ ਵੀ ਸ਼ਾਮਲ ਸਨ ਨੇ ਕਾਂਗਰਸ ਪਾਰਟੀ ਵੱਲੋਂ ਲੋਕ ਪੱਖੀ ਅਤੇ ਸਮਾਜ ਸੇਵੀ ਉਮੀਦਵਾਰ ਨੂੰ ਪਾਰਟੀ ਵੱਲੋਂ ਦਿੱਤੇ ਜਾਣ ਲਈ ਧੰਨਵਾਦ ਕੀਤਾ। ਇਸ ਮੌਕੇ ਪਿੰਡ (ਸਨੌਰ) ਦੀ ਪੰਚਾਇਤ, ਮੱਟੂ ਪ੍ਰਧਾਨ ਸੋਸ਼ਲ ਮੀਡੀਆ, ਜਥੇਦਾਰ ਹਰਨਾਥ ਸਿੰਘ, ਪਰਮਿੰਦਰ ਸਿੰਘ ਲਾਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਟਿੰਕਾ ਗਾਜੇਵਾਸੀਆ, ਮਨੂ ਸ਼ਰਮਾ (ਸਮਾਣਾ) ਵੀ ਸ਼ਾਮਲ ਸਨ। ਬਾਅਦ ਵਿੱਚ ਡਾ. ਗਾਂਧੀ ਨੇ ਯਾਦਵਿੰਦਰਾ ਕਾਲੋਨੀ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ। ਮੀਟਿੰਗ ਦਾ ਪ੍ਰਬੰਧ ਨਰੇਸ਼ ਰਾਜ ਨੇ ਕੀਤਾ ਸੀ।

Advertisement

ਸਾਡਾ ਸਮਰਥਨ ਪਾਰਟੀ ਨਾਲ ਪਰ ਵਰਕਰਾਂ ਨੂੰ ਮਨਾਉਣਾ ਪਵੇਗਾ: ਕੰਬੋਜ

ਕਾਂਗਰਸ ਦੇ ਸੀਨੀਅਰ ਆਗੂ ਹਰਦਿਆਲ ਸਿੰਘ ਕੰਬੋਜ ਨੇ ਕਿਹਾ,‘ਅਸੀਂ ਤਾਂ ਕਾਂਗਰਸੀ ਹਾਂ ਤੇ ਕਾਂਗਰਸੀ ਹੀ ਰਹਾਂਗੇ, ਜੋ ਉਮੀਦਵਾਰ ਕਾਂਗਰਸ ਨੇ ਸਾਨੂੰ ਦਿੱਤਾ ਹੈ ਉਸ ਦਾ ਸਮਰਥਨ ਕਰਾਂਗੇ, ਪਰ ਇਹ ਵੀ ਸੱਚ ਹੈ ਕਿ ਕਾਂਗਰਸੀ ਵਰਕਰਾਂ ਨੂੰ ਵੀ ਮਨਾਉਣਾ ਹੋਵੇਗਾ, ਕਿਉਂਕਿ ਕਾਂਗਰਸੀ ਵਰਕਰ ਡਾ. ਗਾਂਧੀ ਨੂੰ ਟਿਕਟ ਦੇਣ ’ਤੇ ਕਾਫ਼ੀ ਖ਼ਫ਼ਾ ਹਨ, ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਮਨਾ ਲਿਆ ਜਾਂਦਾ ਹੈ ਤਾਂ ਅਸੀਂ ਕਾਮਯਾਬ ਹੋਵਾਂਗੇ।

Advertisement
Author Image

Advertisement
Advertisement
×