For the best experience, open
https://m.punjabitribuneonline.com
on your mobile browser.
Advertisement

ਕਾਂਗਰਸੀ ਆਗੂ ਰਜਨੀਸ਼ ਧੀਰ ਨੇ ‘ਆਪ’ ਦੀ ਅਗਵਾਈ ਕਬੂਲੀ

04:44 AM Dec 11, 2024 IST
ਕਾਂਗਰਸੀ ਆਗੂ ਰਜਨੀਸ਼ ਧੀਰ ਨੇ ‘ਆਪ’ ਦੀ ਅਗਵਾਈ ਕਬੂਲੀ
ਮੁੱਖ ਮੰਤਰੀ ਕੈਂਪ ਦਫ਼ਤਰ ਦੇ ਇੰਚਾਰਜ ਦਲਵੀਰ ਢਿੱਲੋਂ ਤੇ ਰਾਜਵੰਤ ਸਿੰਘ ਘੁੱਲੀ, ਰਜਨੀਸ਼ ਧੀਰ ਤੇ ਉਨ੍ਹਾਂ ਧੀ ਦੀਪਿਕਾ ਧੀਰ ਨਾਲ। - ਫੋਟੋ: ਰਿਸ਼ੀ
Advertisement
ਪੱਤਰ ਪ੍ਰੇਰਕ
Advertisement

ਧੂਰੀ, 10 ਦਸੰਬਰ

Advertisement

ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਵੀਰ ਸਿੰਘ ਘੁੰਮਣ ਦੀ ਹਾਜ਼ਰੀ ਦੌਰਾਨ ਦਹਾਕਿਆਂ ਤੋਂ ਕਾਂਗਰਸ ਨਾਲ ਚੱਲੇ ਆ ਰਹੇ ਪਰਿਵਾਰ ਦੇ ਰਜਨੀਸ਼ ਧੀਰ ਨੇ ਅੱਜ ਸ਼ਾਮ ਆਮ ਆਦਮੀ ਪਾਰਟੀ ਦੀ ਅਗਵਾਈ ਕਬੂਲ ਕਰ ਲਈ। ਓਐੱਸਡੀ ਸ੍ਰੀ ਘੁੰਮਣ ਨੇ ਪਰਿਵਾਰ ਨੂੰ ਪਾਰਟੀ ’ਚ ਬਣਦਾ ਮਾਣ ਸਤਿਕਾਰ ਦੇਣ ਦਾ ਵਾਅਦਾ ਕੀਤਾ। ਜ਼ਿਕਰਯੋਗ ਹੈ ਕਿ ਰਜਨੀਸ਼ ਧੀਰ ਦੀ ਪਤਨੀ ਮਰਹੂਮ ਕੌਂਸਲਰ ਅਨੂ ਧੀਰ ਦੀ ਅਕਤੂਬਰ 2022 ਵਿੱਚ ਹੋਈ ਬੇਵਕਤੀ ਮੌਤ ਮਗਰੋਂ ਜਨਰਲ ਔਰਤ ਲਈ ਰਿਜ਼ਰਵ ਕੌਂਸਲਰ ਖੁਣੋਂ ਵਾਰਡ ਨੰਬਰ 5 ਖਾਲੀ ਪਿਆ ਸੀ ਜਿੱਥੇ ਹੁਣ ਮੁੜ ਚੋਣ ਹੋ ਜਾ ਰਹੀ ਹੈ ਅਤੇ ਅੱਜ ਦੇ ਸਿਆਸੀ ਘਟਨਾਕ੍ਰਮ ਮਗਰੋਂ ਉਕਤ ਪਰਿਵਾਰ ਦੀ ਬੇਟੀ ਦੀਪਿਕਾ ਧੀਰ ਨੂੰ ਹੁਕਮਰਾਨ ਧਿਰ ਦੀ ਟਿਕਟ ਮਿਲਣ ਦੀ ਸੰਭਾਵਨਾ ਬਹੁਤ ਵਧ ਗਈ ਹੈ।

ਉਕਤ ਰਸਮੀ ਕਾਰਵਾਈ ਮਗਰੋਂ ਦਲਵੀਰ ਸਿੰਘ ਢਿੱਲੋਂ, ਰਾਜਵੰਤ ਸਿੰਘ ਘੁੱਲੀ (ਦੋਵੇਂ ਮੁੱਖ ਮੰਤਰੀ ਕੈਂਪ ਦਫ਼ਤਰ ਇੰਚਾਰਜ), ਚੇਅਰਮੈਨ ਸਤਿੰਦਰ ਸਿੰਘ ਚੱਠਾ, ਪੱਪੂ ਜੌਲੀ, ਨਰੇਸ਼ ਗਰਗ, ਅਨਿਲ ਬਾਂਸਲ ਆਦਿ ਪਰਿਵਾਰ ਦੇ ਘਰ ਪੁੱਜੇ ਜਿੱਥੇ ਰਜਨੀਸ਼ ਧੀਰ ਅਤੇ ਉਨ੍ਹਾਂ ਦੀ ਧੀ ਦੀਪਿਕਾ ਨੂੰ ਸਿਰੋਪੇ ਦੇ ਕੇ ਪਾਰਟੀ ’ਚ ਸ਼ਾਮਲ ਕਰਨ ਦੀ ਰਸਮ ਅਦਾ ਕੀਤੀ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਰਜਨੀਸ਼ ਧੀਰ ਨੇ ਦਾਅਵਾ ਕੀਤਾ ਉਨ੍ਹਾਂ ਦੇ ਪਰਿਵਾਰ ਨੂੰ ਪਾਰਟੀ ਟਿਕਟ ਦੇਣ ਦਾ ਵਾਅਦਾ ਕੀਤਾ ਗਿਆ ਹੈ ਅਤੇ ਉਹ ਆਪਣੀ ਧੀ ਦੀਪਿਕਾ ਨੂੰ ਚੋਣ ਲੜਾਉਣ ਦੇ ਇਛੁੱਕ ਹਨ। ਇਸ ਮੌਕੇ ਮੈਂਬਰ ਵਕਫ਼ ਬੋਰਡ ਡਾਕਟਰ ਅਨਵਰ ਭਸੌੜ, ‘ਆਪ’ਦੇ ਟਰੇਡ ਵਿੰਗ ਦੇ ਆਗੂ ਪੁਸ਼ਪਿੰਦਰ ਸ਼ਰਮਾ ਤੇ ਰਮਨਦੀਪ ਸਿੰਘ ਆਦਿ ਹਾਜ਼ਰ ਸਨ।

Advertisement
Author Image

Jasvir Kaur

View all posts

Advertisement