ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਾਤੀਆਂ ’ਚ ਵੰਡੀਆਂ ਪਾਉਣਾ ਚਾਹੁੰਦੈ ਕਾਂਗਰਸ-ਜੇਐੱਮਐੱਮ ਗੱਠਜੋੜ: ਮੋਦੀ

06:42 AM Nov 11, 2024 IST
ਭਾਜਪਾ ਵਰਕਰਾਂ ਦਾ ਸਵਾਗਤ ਕਬੂਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਬੋਕਾਰੋ, 10 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੀ ਇਕ ਚੋਣ ਰੈਲੀ ’ਚ ਅੱਜ ‘ਏਕ ਰਹੋਗੇ ਤੋ ਸੇਫ਼ ਰਹੋਗੇ’ ਦਾ ਨਾਅਰਾ ਦਿੰਦਿਆਂ ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਗੱਠਜੋੜ ’ਤੇ ਦੋਸ਼ ਲਾਇਆ ਕਿ ਉਹ ਉਪ-ਜਾਤੀਆਂ ਨੂੰ ਇਕ-ਦੂਜੇ ਖ਼ਿਲਾਫ਼ ਖੜ੍ਹਾ ਕਰਕੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਨੂੰ ਵੰਡਣਾ ਚਾਹੁੰਦਾ ਹੈ। ਬੋਕਾਰੋ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦਾਅਵਾ ਕੀਤਾ, ‘ਜਦੋਂ ਤੱਕ ਓਬੀਸੀਜ਼, ਕਬਾਇਲੀਆਂ ਅਤੇ ਦਲਿਤਾਂ ਵਿੱਚ ਏਕਾ ਨਹੀਂ ਸੀ, ਉਦੋਂ ਤੱਕ ਕਾਂਗਰਸ ਕੇਂਦਰ ਵਿੱਚ ਸਰਕਾਰ ਬਣਾਉਂਦੀ ਰਹੀ।’ ਉਨ੍ਹਾਂ ਕਿਹਾ, ‘ਕਾਂਗਰਸ-ਜੇਐੱਮਐੱਮ ਦੇ ਨਾਪਾਕ ਮਨਸੂਬਿਆਂ ਅਤੇ ਸਾਜ਼ਿਸ਼ਾਂ ਤੋਂ ਸਾਵਧਾਨ ਰਹੋ। ਉਹ ਸੱਤਾ ਹਥਿਆਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਕਾਂਗਰਸ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਅਨੁਸੂਚਿਤ ਜਾਤੀਆਂ (ਐੱਸਸੀ), ਅਨੁਸੂਚਿਤ ਜਨਜਾਤੀਆਂ (ਐੱਸਟੀ) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਏਕੇ ਦੀ ਵਿਰੋਧੀ ਰਹੀ ਹੈ। ਜਦੋਂ ਤੱਕ ਇਨ੍ਹਾਂ ਵਿਚਾਲੇ ਏਕਾ ਨਹੀਂ ਸੀ, ਉਦੋਂ ਤੱਕ ਕਾਂਗਰਸ ਕੇਂਦਰ ਵਿੱਚ ਸਰਕਾਰ ਬਣਾ ਕੇ ਦੇਸ਼ ਨੂੰ ਲੁੱਟਦੀ ਰਹੀ ਸੀ।’

Advertisement

ਰਾਂਚੀ ਵਿੱਚ ਰੋਡ ਸ਼ੋਅ ਦੌਰਾਨ ਲੋਕਾਂ ਦਾ ਪਿਆਰ ਕਬੂਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਉਨ੍ਹਾਂ ਕਿਹਾ, ‘ਛੋਟਾਨਾਗਪੁਰ ਖੇਤਰ ਵਿੱਚ 125 ਤੋਂ ਵੱਧ ਉਪ-ਜਾਤੀਆਂ ਨੂੰ ਓਬੀਸੀਜ਼ ਮੰਨਿਆ ਜਾਂਦਾ ਹੈ। ਕਾਂਗਰਸ-ਜੇਐੱਮਐੱਮ ਗੱਠਜੋੜ ਯਾਦਵ ਬਨਾਮ ਕੁਰਮੀ ਅਤੇ ਸੋਨਾਰ ਬਨਾਮ ਲੋਹਾਰ ਵਰਗੀਆਂ ਉਪ-ਜਾਤੀਆਂ ਨੂੰ ਇੱਕ-ਦੂਜੇ ਖ਼ਿਲਾਫ਼ ਖੜ੍ਹਾ ਕਰਕੇ ਓਬੀਸੀ ਏਕਤਾ ਨੂੰ ਤੋੜਨਾ ਚਾਹੁੰਦਾ ਹੈ। ਮੈਂ ਤੁਹਾਨੂੰ ਖ਼ਬਰਦਾਰ ਕਰਦਾ ਹਾਂ ‘ਏਕ ਰਹੋਗੇ ਤੋ ਸੇਫ਼ ਰਹੋਗੇ।’ ਪ੍ਰਧਾਨ ਮੰਤਰੀ ਨੇ ਜੰਮੂ ਕਸ਼ਮੀਰ ਵਿੱਚ ਧਾਰਾ 370 ਬਹਾਲ ਕਰਨ ਦੀ ਮੰਗ ਕਰਨ ’ਤੇ ਵੀ ਕਾਂਗਰਸ ਅਤੇ ਉਸ ਦੇ ਭਾਈਵਾਲਾਂ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ, ‘ਕਾਂਗਰਸ ਅਤੇ ਉਸ ਦੇ ਸਹਿਯੋਗੀ ਧਾਰਾ 370 ਵਾਪਸ ਲਿਆਉਣਾ ਚਾਹੁੰਦੇ ਹਨ ਤਾਂ ਜੋ ਬਾਬਾ ਸਾਹਿਬ ਦਾ ਸੰਵਿਧਾਨ ਜੰਮੂ ਕਸ਼ਮੀਰ ’ਚ ਲਾਗੂ ਨਾ ਹੋ ਸਕੇ ਅਤੇ ਸਾਡੇ ਜਵਾਨਾਂ ਨੂੰ ਮੁੜ ਅਤਿਵਾਦ ਦਾ ਸਾਹਮਣਾ ਕਰਨਾ ਪਵੇ।’ ਉਨ੍ਹਾਂ ਕਿਹਾ ਕਿ ਝਾਰਖੰਡ ਵਿੱਚ ਘੁਸਪੈਠੀਆਂ ਨੂੰ ਬਾਹਰ ਕੱਢਣ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਲੋੜ ਹੈ। ਉਨ੍ਹਾਂ ਕਿਹਾ, ‘ਮੈਂ ਜੇਐੱਮਐੱਮ ਦੀ ਅਗਵਾਈ ਵਾਲੇ ਗੱਠਜੋੜ ਦੇ ਭ੍ਰਿਸ਼ਟ ਆਗੂਆਂ ਲਈ ਸਖ਼ਤ ਸਜ਼ਾ ਯਕੀਨੀ ਬਣਾਉਣ ਦਾ ਵਾਅਦਾ ਕਰਦਾ ਹਾਂ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦਾ ਹਵਾਲਾ ਦਿੰਦਿਆਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਬਣਦਿਆਂ ਹੀ ‘ਖਰਚੀ ਤੇ ਪਰਚੀ’ ਤੋਂ ਬਿਨਾਂ ਨੌਕਰੀਆਂ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ, ‘ਔਰਤਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ (2100 ਰੁਪਏ ਪ੍ਰਤੀ ਮਹੀਨਾ) ਟਰਾਂਸਫਰ ਕਰਨ ਲਈ ਝਾਰਖੰਡ ਵਿੱਚ ਗੋਗੋ ਦੀਦੀ ਯੋਜਨਾ ਲਾਗੂ ਕਰਨਾ ਮੋਦੀ ਦੀ ਗਾਰੰਟੀ ਹੈ। ਅਸੀਂ ਸਸਤੇ ਭਾਅ ’ਤੇ ਪਾਈਪ ਗੈਸ ਕੁਨੈਕਸ਼ਨ ਵੀ ਦੇਵਾਂਗੇ।’ -ਪੀਟੀਆਈ

ਦੇਸ਼ ਨੂੰ ਸੰਘ, ਮੋਦੀ ਅਤੇ ਸ਼ਾਹ ਤੋਂ ਖ਼ਤਰਾ: ਖੜਗੇ

ਮੁੰਬਈ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਏਕ ਹੈਂ ਤੋਂ ਸੇਫ਼ ਹੈਂ’ ਅਤੇ ‘ਬਟੇਂਗੇਂ ਤੋਂ ਕਟੇਂਗੇਂ’ ਨਾਅਰਿਆਂ ਦੀ ਆਲੋਚਨਾ ਕਰਦਿਆਂ ਅੱਜ ਦਾਅਵਾ ਕੀਤਾ ਕਿ ਮੁਲਕ ਨੂੰ ਆਰਐੱਸਐੱਸ, ਭਾਜਪਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਖ਼ਤਰਾ ਹੈ। ਇਥੇ ‘ਸੰਵਿਧਾਨ ਬਚਾਓ’ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਸੰਸਦ ’ਚ ਚਰਚਾ ਅਤੇ ਬਹਿਸ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ। -ਪੀਟੀਆਈ

Advertisement

Advertisement