For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਨੇ ਪੰਚਾਇਤੀ ਅਤੇ ਜ਼ਿਮਨੀ ਚੋਣਾਂ ਦੀ ਤਿਆਰੀ ਆਰੰਭੀ

08:51 AM Aug 28, 2024 IST
ਕਾਂਗਰਸ ਨੇ ਪੰਚਾਇਤੀ ਅਤੇ ਜ਼ਿਮਨੀ ਚੋਣਾਂ ਦੀ ਤਿਆਰੀ ਆਰੰਭੀ
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਦਿਹਾਤੀ ਪ੍ਰਧਾਨ ਹਰਵਿੰਦਰ ਸਿੰਘ ਖਨੌੜਾ। -ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 27 ਅਗਸਤ
ਪਟਿਆਲਾ ਦੀ ਜ਼ਿਲ੍ਹਾ ਕਾਂਗਰਸ ਨੇ ਪੰਚਾਇਤੀ ਚੋਣਾਂ ਤੇ ਨਗਰ ਨਿਗਮ, ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਲਾਮਬੰਦੀ ਕਰ ਦਿੱਤੀ ਹੈ ਜਿਸ ਤਹਿਤ ਅੱਜ ਇੱਥੇ ਪਟਿਆਲਾ ਦੇ ਮੁੱਖ ਆਗੂਆਂ ਦੀ ਮੀ‌ਟਿੰਗ ਜ਼ਿਲ੍ਹਾ ਦਿਹਾਤੀ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਜ਼ਿਲ੍ਹਾ ਦਿਹਾਤੀ ਪ੍ਰਧਾਨ ਖਨੌੜਾ ਨੇ ਖ਼ਾਸ ਤੌਰ ਤੇ ਸਾਰੇ ਅਹੁਦੇਦਾਰਾਂ ਦੀਆਂ ਸਰਗਰਮ ਹੋਣ ਦੀਆਂ ਡਿਊਟੀਆਂ ਲਗਾਈਆਂ। ਉਨ੍ਹਾਂ ਕਿਹਾ ਕਿ ਜਦੋਂ ਵੀ ਜ਼ਿਮਨੀ ਚੋਣਾਂ ਦਾ ਬਿਗਲ ਵੱਜਦਾ ਹੈ ਤਾਂ ਪਟਿਆਲਾ ਦੀਆਂ ਟੀਮਾਂ ਉੱਥੇ ਪਹੁੰਚਣ ਲਈ ਤਿਆਰ ਰਹਿਣ। ਮੀ‌ਟਿੰਗ ਵਿਚ ਬਲਾਕ ਪ੍ਰਧਾਨ, ਕੋਆਰਡੀਨੇਟਰ, ਜ਼ਿਲ੍ਹੇ ਦੇ ਅਹੁਦੇਦਾਰ ਹਾਜ਼ਰ ਹੋਏ। ਇਸ ਤੋਂ ਇਲਾਵਾ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਐਸਸੀ ਸੈੱਲ ਕਾਂਗਰਸ ਪ੍ਰਧਾਨ ਓਬੀਸੀ ਸੈੱਲ ਜ਼ਿਲ੍ਹਾ ਪ੍ਰਧਾਨ, ਇੰਟਕ ਕਾਂਗਰਸ ਅਤੇ ਕਾਂਗਰਸ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਏ। ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹੋਈ ਵੱਡੀ ਜਿੱਤ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਵਧਾਈ ਦਿੱਤੀ। ਮੀਟਿੰਗ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਤਕੜਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਾਰੇ ਬਲਾਕਾਂ ਵਿੱਚ ਕਾਂਗਰਸ ਕਮੇਟੀ ਦੀਆਂ ਗਤੀਵਿਧੀਆਂ ਵਾਰੇ ਵੀ ਚਾਨਣ ਪਾਇਆ। ਇਸ ਮੌਕੇ ਦਰਬਾਰਾ ਸਿੰਘ ਸ਼ੁਤਰਾਣਾ, ਨਾਇਬ ਸਿੰਘ ਭਾਨਰੀ, ਡਾ. ਰਾਜਕੁਮਾਰ ਡਕਾਲਾ, ਨਰਿੰਦਰ ਸ਼ਾਸਤਰੀ ਰਾਜਪੁਰਾ ਪ੍ਰਧਾਨ, ਬਲਦੇਵ ਸਿੰਘ ਗੱਦੋਮਾਜਰਾ ਰਾਜਪੁਰਾ ਪ੍ਰਧਾਨ ਦਿਹਾਤੀ, ਵਿਵੇਕ ਸਿੰਗਲਾ ਸ਼ਹਿਰੀ ਪ੍ਰਧਾਨ ਨਾਭਾ, ਅਸ਼ਵਨੀ ਬੱਤਾ ਪ੍ਰਧਾਨ ਸਨੌਰ ਬਲਾਕ, ਮੰਗਤ ਮਵੀ ਪ੍ਰਧਾਨ ਸਮਾਣਾ, ਰਾਕੇਸ਼ ਹੈਪੀ ਪ੍ਰਧਾਨ ਪਾਤੜਾਂ, ਰਣਜੀਤ ਮਤੋਲੀ ਪ੍ਰਧਾਨ ਸ਼ੁਤਰਾਣਾ ਹੋਰ ਵੱਡੀ ਗਿਣਤੀ ਅਹੁਦੇਦਾਰ ਸ਼ਾਮਲ ਸਨ।

Advertisement

ਹਲਕਾ ਸ਼ੁਤਰਾਣਾ ’ਚ ਕਾਂਗਰਸ ’ਚ ਬਾਗੀ ਸੁਰਾਂ ਉਠੀਆਂ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਕਾਂਗਰਸ ਦੇ ਕੁਝ ਆਗੂਆਂ ਨੇ ਤਿੰਨ ਦਿਨ ਪਹਿਲਾਂ ਕਾਂਗਰਸ ਹਲਕਾ ਇੰਚਾਰਜ ਉਤੇ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਸਨ, ਜਿਨ੍ਹਾਂ ਨੂੰ ਅੱਜ ਹਲਕਾ ਇੰਚਾਰਜ ਤੇ ਪਾਰਟੀ ਦੇ ਕੁਝ ਆਗੂਆਂ ਨੇ ਬੇਬੁਨਿਆਦ ਦੱਸਿਆ ਹੈ। ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਨੇ ਕਿਹਾ ਹੈ ਕਿ 2022 ਦੀਆਂ ਚੋਣਾਂ ਦੌਰਾਨ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਪਰ ਕੁੱਝ ਆਗੂਆਂ ਨੇ ਉਨ੍ਹਾਂ ਨੂੰ ਗੁਮਰਾਹ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਕੁਝ ਜ਼ਮੀਨ ਤਕ ਵੀ ਵੇਚਣੀ ਪਈ। ਉਨ੍ਹਾਂ ਕਿਹਾ ਹੈ ਕਿ ਅੰਮ੍ਰਿਤਸਰ, ਲੁਧਿਆਣਾ ਅਤੇ ਸ਼ਤਰਾਣਾ ਵਿੱਚ ਤਿੰਨ ਆਗੂਆਂ ਵੱਲੋਂ ਲੋਕ ਸਭਾ ਚੋਣ ਦੌਰਾਨ ਵਿਰੋਧੀਆਂ ਦੀ ਮੱਦਦ ਕਰਨ ’ਤੇ ਕਾਰਨ ਦੱਸੋ ਨੋਟਿਸ ਵੀ ਭੇਜੇ ਜਾ ਚੁੱਕੇ ਹਨ। ਕਾਂਗਰਸ ਦੇ ਆਗੂ ਦਲੇਰ ਸਿੰਘ ਹਰਿਆਊ ਨੇ ਕਿਹਾ ਕਿ ਹਲਕੇ ਦੇ ਆਗੂਆਂ ਨੇ ਪੈਸਾ ਇਕੱਠਾ ਕਰਕੇ ਡੇਢ ਮਹੀਨਾ ਦਫ਼ਤਰ ਚਲਾਇਆ ਹੈ, ਪਾਰਟੀ ਵੱਲੋਂ ਪ੍ਰਤੀ ਬੂਥ ਕੋਈ ਫੰਡ ਹੀ ਨਹੀਂ ਆਇਆ। ਦਰਬਾਰਾ ਸਿੰਘ ‘ਤੇ ਦੋਸ਼ ਲਾਉਣ ਵਾਲੇ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਖਿਲਾਫ਼ ਰਾਜਪੁਰਾ ਵਿਖੇ ਮੀਟਿੰਗਾਂ ਕਰਦੇ ਰਹੇ ਹਨ ਤੇ ਹੁਣ ਪਾਰਟੀ ਨੂੰ ਕਮਜ਼ੋਰ ਕਰਨ ਲਈ ਝੂਠੇ ਦੋਸ਼ ਲਾ ਰਹੇ ਹਨ।ਇਸ ਮੌਕੇ ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਹੈਪੀ, ਨਿਰਮਲ ਸਿੰਘ ਪੰਨੂ, ਰਵੀ ਸ਼ਰਮਾ, ਮੋਹਰ ਸਿੰਘ ਜਿਉਣਪੁਰਾ, ਰਣਜੀਤ ਸਿੰਘ ਮਤੌਲੀ, ਗੁਰਬਾਝ ਸਿੰਘ ਸਿਉਨਾ, ਆਸ਼ੂ ਪਟਵਾਰੀ, ਪਵਨ ਕੁਮਾਰ ਪਟਵਾਰੀ, ਅੰਮ੍ਰਿਤ ਅਨਮੋਲ ਆਦਿ ਮੌਜੂਦ ਸਨ।

Advertisement

Advertisement
Author Image

Advertisement