ਫਗਵਾੜਾ ਨਿਗਮ ਚੋਣਾਂ ਵਿੱਚ ਕਾਂਗਰਸ ਨੇ ‘ਆਪ’ ਨੂੰ ਪਛਾੜਿਆ
ਜਸਬੀਰ ਸਿੰਘ ਚਾਨਾ
ਫਗਵਾੜਾ, 21 ਦਸੰਬਰ
ਨਗਰ ਨਿਗਮ ਫਗਵਾੜਾ ਦੀਆਂ ਅੱਜ ਹੋਈਆਂ ਚੋਣਾਂ ’ਚ ਕਾਂਗਰਸ ਦਾ ਪੱਲੜਾ ਭਾਰੀ ਰਿਹਾ। ਕਾਂਗਰਸ ਨੇ 50 ਵਾਰਡਾਂ ’ਚੋਂ 22 ਸੀਟਾਂ, ‘ਆਪ’ ਨੇ 12, ਬਸਪਾ ਨੇ 3, ਅਕਾਲੀ ਦਲ 3, ਭਾਜਪਾ 4 ਤੇ 6 ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਕਾਂਗਰਸ ’ਚੋਂ ‘ਆਪ’ ’ਚ ਜਾਣ ਅਤੇ ‘ਆਪ’ ’ਚੋਂ ਕਾਂਗਰਸ ’ਚ ਆਉਣ ਦੇ ਕਾਰਨ ਕਈ ਉਮੀਦਵਾਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਦੇ ਜੇਤੂ ਉਮੀਦਵਾਰਾਂ ’ਚ ਵਾਰਡ ਨੰਬਰ 1 ਤੋਂ ਸੀਤਾ ਦੇਵੀ, 2 ਤੋਂ ਪਦਮ ਦੇਵ ਸੁਧੀਰ, 4 ਤੋਂ ਜਤਿੰਦਰ ਵਰਮਾਨੀ, 5 ਤੋਂ ਦੀਪਮਾਲਾ, 7 ਤੋਂ ਪਿੰਕੀ ਭਾਟੀਆ, 8 ਤੋਂ ਸੰਜੀਵ ਬੁੱਗਾ, 15 ਤੋਂ ਪਰਮਜੀਤ ਕੌਰ ਵਾਲੀਆ, 17 ਤੋਂ ਨੀਰਜ, 18 ਤੋਂ ਰਾਮਪਾਲ ਉੱਪਲ, 20 ਤੋਂ ਮੁਨੀਸ਼ ਪ੍ਰਭਾਕਰ, 21 ਤੋਂ ਪਰਵਿੰਦਰ ਕੌਰ ਰਘਬੋਤਰਾ, 24 ਤੋਂ ਦਰਸ਼ਨ ਲਾਲ ਕਟਾਰੀਆ, 28 ਤੋਂ ਗੁਰਪ੍ਰੀਤ ਕੌਰ ਜੰਡੂ, 29 ਤੋਂ ਅਨੀਤਾ ਰਾਣੀ, 32 ਤੋਂ ਸੁਸ਼ੀਲ ਮੈਣੀ, 33 ਤੋਂ ਵੀਨਾ ਰਾਣੀ, 35 ਤੋਂ ਸੋਨੀਆ, 36 ਤੋਂ ਤਰਨਜੀਤ ਸਿੰਘ ਬੰਟੀ ਵਾਲੀਆ, 39 ਤੋਂ ਰੀਨਾ ਰਾਣੀ, 46 ਤੋਂ ਸੌਰਵ ਜੋਸ਼ੀ, 47 ਤੋਂ ਮੋਨਿਕਾ ਚੱਢਾ, 50 ਤੋਂ ਵਿਕਰਮ ਸਿੰਘ ਸ਼ਾਮਲ ਹਨ।
‘ਆਪ’ ਦੇ ਜੇਤੂ ਉਮੀਦਵਾਰਾ ’ਚ 11 ਤੋਂ ਦਲਜੀਤ ਕੌਰ, 16 ਤੋਂ ਵਿਪਨ ਕਿਸ਼ਨ ਸੂਦ, 19 ਤੋਂ ਸਾਲੀਆ, 23 ਤੋਂ ਸੁਨੀਤਾ ਹਾਂਡਾ, 27 ਤੋਂ ਪ੍ਰਵੀਨ ਠਾਕੁਰ, 30 ਤੋਂ ਰਵੀ ਕੁਮਾਰ, 38 ਤੋਂ ਰਵਿੰਦਰ ਸਿੰਘ, 41 ਤੋਂ ਪ੍ਰਿਤਪਾਲ ਕੌਰ ਤੁਲੀ, 42 ਤੋਂ ਜਸਦੇਵ ਸਿੰਘ, 43 ਤੋਂ ਰੀਟਾ ਰਾਣੀ ਮੋਨਿਕਾ, 45 ਤੋਂ ਅਨੀਤਾ, 49 ਤੋਂ ਨੇਹਾ ਓਹਰੀ ਸ਼ਾਮਲ ਹਨ।
ਭਾਜਪਾ ਦੇ ਜੇਤੂ ਉਮੀਦਵਾਰਾਂ ’ਚ ਵਾਰਡ ਨੰਬਰ 6 ਤੋਂ ਬੀਰਾ ਰਾਮ ਵਲਜੋਤ, 22 ਤੋਂ ਅਨੁਰਾਗ ਮਾਨਖੰਡ, 48 ਤੋਂ ਪਰਮਜੀਤ ਸਿੰਘ ਖੁਰਾਨਾ, ਵਾਰਡ ਨੰਬਰ 3 ਤੋਂ ਮਮਤਾ ਖੋਸਲਾ ਸ਼ਾਮਲ ਹਨ।
ਅਕਾਲੀ ਦਲ ਦੇ ਉਮੀਦਵਾਰਾਂ ’ਚ ਵਾਰਡ ਨੰਬਰ 9 ਤੋਂ ਕਮਲਜੀਤ ਕੌਰ, 37 ਤੋਂ ਲਖਵਿੰਦਰ ਕੌਰ, 39 ਤੋਂ ਪ੍ਰਿਤਪਾਲ ਸਿੰਘ ਮੰਗਾ, ਬਸਪਾ ਦੇ 14 ਤੋਂ ਤੇਜਪਾਲ ਬਸਰਾ, 25 ਤੋਂ ਅਮਨਦੀਪ, 34 ਤੋਂ ਚਿਰੰਜੀ ਲਾਲ ਜੇਤੂ ਰਹੇ ਹਨ। ਆਜ਼ਾਦ ਉਮੀਦਵਾਰਾਂ ’ਚ 10 ਤੋਂ ਹਰਪ੍ਰੀਤ ਸਿੰਘ ਭੋਗਲ, 12 ਤੋਂ ਦਵਿੰਦਰ ਸਪਰਾ, 13 ਤੋਂ ਰੁਪਾਲੀ ਸਪਰਾ, 26 ਤੋਂ ਇੰਦਰਜੀਤ, 37 ਤੋਂ ਅਨੀਤਾ ਕੁਮਾਰੀ, 44 ਤੋਂ ਬਲਵੰਤ ਰਾਏ ਜੇਤੂ ਰਹੇ ਹਨ। ਅੱਜ ਸ਼ਾਮ ਨਤੀਜਿਆਂ ਦੇ ਐਲਾਨ ਤੋਂ ਜੇਤੂ ਉਮੀਦਵਾਰਾਂ ਨੇ ਦੀਵਾਲੀ ਵਰਗਾ ਮਾਹੌਲ ਬਣਾਉਂਦਿਆਂ ਪਟਾਕੇ ਚਲਾਏ ਤੇ ਜਸ਼ਨ ਮਨਾਇਆ।
ਰਾਮਗੜ੍ਹੀਆ ਭਾਈਚਾਰੇ ਦੇ ਚਾਰ ਉਮੀਦਵਾਰ ਜਿੱਤੇ
ਨਿਗਮ ਚੋਣਾਂ ’ਚ ਰਾਮਗੜ੍ਹੀਆ ਪਰਿਵਾਰ ਦੇ 6 ਉਮੀਦਵਾਰਾ ਨੇ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ’ਚ ਅਰਬਨ ਅਸਟੇਟ ਖੇਤਰ ’ਚੋਂ ਗੁਰਪ੍ਰੀਤ ਕੌਰ ਜੰਡੂ, ਜੋ ‘ਆਪ’ ਛੱਡ ਕੇ ਕਾਂਗਰਸ ’ਚ ਆਏ ਸਨ, ਨੇ ਭਾਜਪਾ ਉਮੀਦਵਾਰ ਤੇ ਸਾਬਕਾ ਕੌਂਸਲਰ ਜਸਵਿੰਦਰ ਕੌਰ ਨੂੰ ਹਰਾਇਆ ਹੈ। ਇਹ ਖੇਤਰ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਹੈ। ਵਾਰਡ ਨੰਬਰ 10 ਪਲਾਹੀ ਰੋਡ ਦੇ ਸਾਬਕਾ ਕਾਂਗਰਸੀ ਆਗੂ ਹਰਪ੍ਰੀਤ ਕੌਰ ਭੋਗਲ ਨੂੰ ਆਮ ਆਦਮੀ ਪਾਰਟੀ ਦੇ ਆਗੂ ਆਪਣੀ ਪਾਰਟੀ ’ਚ ਲੈ ਗਏ ਸਨ ਤੇ ‘ਆਪ’ ਵਲੋਂ ਮੌਕੇ ’ਤੇ ਟਿਕਟ ਜਤਿੰਦਰ ਸਿੰਘ ਪਰਹਾਰ ਨੂੰ ਦੇ ਦਿੱਤੀ ਜਿਸ ’ਤੇ ਇਲਾਕੇ ਦੇ ਲੋਕਾਂ ਨੂੰ ਹਰਪ੍ਰੀਤ ਭੋਗਲ ਨੂੰ ਆਜ਼ਾਦ ਖੜ੍ਹਾ ਕੇ ਵੱਡੀ ਗਿਣਤੀ ’ਚ ਵੋਟਾਂ ਨਾਲ ਜਿਤਾ ਦਿੱਤਾ। ਵਾਰਡ ਨੰਬਰ 21 ਤੋੋਂ ਸਮਾਜ ਸੇਵਕ ਪਰਵਿੰਦਰ ਕੌਰ ਰਘਬੋਤਰਾ ਪ੍ਰੇਮ ਨਗਰ ਵਾਰਡ ਤੋਂ ਚੋਣ ਜਿੱਤ ਗਏ ਹਨ। ਪ੍ਰਿਤਪਾਲ ਸਿੰਘ ਮੰਗਾ ਵਾਰਡ ਨੰਬਰ 40 ਤੋਂ ਅਕਾਲੀ ਦਲ ਵਲੋਂ ਚੋਣ ਜਿੱਤੇ ਹਨ।