For the best experience, open
https://m.punjabitribuneonline.com
on your mobile browser.
Advertisement

ਨਗਰ ਨਿਗਮ ਬਠਿੰਡਾ ਦੀ ਮੇਅਰ ਰਮਨ ਗੋਇਲ ਖ਼ਿਲਾਫ਼ ਕਾਂਗਰਸ ਨੇ ਲਿਆਂਦਾ ਬੇਭਰੋਸਗੀ ਮਤਾ

12:46 PM Oct 17, 2023 IST
ਨਗਰ ਨਿਗਮ ਬਠਿੰਡਾ ਦੀ ਮੇਅਰ ਰਮਨ ਗੋਇਲ ਖ਼ਿਲਾਫ਼ ਕਾਂਗਰਸ ਨੇ ਲਿਆਂਦਾ ਬੇਭਰੋਸਗੀ ਮਤਾ
ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ
ਬਠਿੰਡਾ, 17 ਅਕਤੂਬਰ
ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਦੇ ਸਿਆਸੀ ਪਿੜ ’ਚ ਪਟਕਣੀ ਦੇਣ ਲਈ ਉਨ੍ਹਾਂ ਦੇ ਰਾਜਨੀਤਕ ਵਿਰੋਧੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੜਾ ਪਿੱਚ ’ਤੇ ਆ ਗਿਆ ਹੈ। ਸ੍ਰੀ ਬਾਦਲ ਦੇ ਨੇੜਲੇ ਤੇ ਨਗਰ ਨਿਗਮ ਬਠਿੰਡਾ ਦੀ ਮੇਅਰ ਰਮਨ ਗੋਇਲ ਨੂੰ ਗੱਦੀਓਂ ਲਾਹੁਣ ਲਈ ਅੱਜ ਕਾਂਗਰਸੀ ਆਗੂਆਂ ਨੇ ਹੱਲਾ ਬੋਲਿਆ। ਉਨ੍ਹਾਂ 50 ਕੌਂਸਲਰਾਂ ਵਾਲੀ ਕਾਰਪੋਰੇਸ਼ਨ ਦੀ ਮੇਅਰ ਖ਼ਿਲਾਫ਼ ਕਾਂਗਰਸੀ ਕੌਂਸਲਰਾਂ ਦੇ ਦਸਤਖ਼ਤਾਂ ਵਾਲਾ ਬੇਭਰੋਸਗੀ ਵਾਲਾ ਮਤਾ ਅੱਜ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਨੂੰ ਸੌਂਪਿਆ।

Advertisement

Advertisement
Advertisement
Author Image

Advertisement