ਕਾਂਗਰਸ ਅਤੇ ‘ਆਪ’ ਦੇਸ਼ ਨੂੰ ਵੰਡਣ ਦੀ ਕਰ ਰਹੀਆਂ ਨੇ ਕੋਸ਼ਿਸ਼: ਚੁੱਘ
08:02 AM May 15, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਮਈ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਤਿੱਖਾ ਨਿਸ਼ਾਨਾ ਸਾਧਿਆ। ਚੁੱਘ ਨੇ ਕਿਹਾ ਕਿ ਇਹ ਦੇਸ਼ ਕਾਂਗਰਸ ਦੀ ਕਮਜ਼ੋਰ, ਡਰਪੋਕ ਅਤੇ ਅਸਥਿਰ ਸਰਕਾਰ ਨਹੀਂ ਚਾਹੁੰਦਾ ਹੈ। ਇਨ੍ਹਾਂ ਦੇ ਨੇਤਾਵਾਂ ਵਿੱਚੋਂ ਕੋਈ ਮੁੰਬਈ ਹਮਲੇ ਵਿਚ ਪਾਕਿਸਤਾਨ ਨੂੰ ਕਲੀਨ ਚੀਟ ਦੇ ਰਿਹਾ ਹੈ, ਕੋਈ ਸਰਜੀਕਲ ਅਤੇ ਹਵਾਈ ਹਮਲੇ ’ਤੇ ਸਵਾਲ ਉਠਾ ਰਿਹਾ ਹੈ ਅਤੇ ਇਹ ਖੱਬੇ ਪੱਖੀ ਲੋਕ ਭਾਰਤ ਦੇ ਪ੍ਰਮਾਣੂ ਹਥਿਆਰਾਂ ਨੂੰ ਨਸ਼ਟ ਕਰਨਾ ਚਾਹੁੰਦੇ ਹਨ। ਚੁੱਘ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਦਾ ਗੱਠਜੋੜ ਭਾਰਤ ਨੂੰ ਵੰਡਣ ਵਿੱਚ ਲੱਗਾ ਹੋਇਆ ਹੈ। ‘ਆਪ’ ਅਤੇ ਕਾਂਗਰਸ ਦੇ ਰਾਜ ਨੇ ਪੰਜਾਬ ਨੂੰ ਕਈ ਦਹਾਕੇ ਪਿੱਛੇ ਭੇਜ ਦਿੱਤਾ ਹੈ ਪਰ ਭਾਜਪਾ ਦੇਸ਼ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਲੜ ਕੇ ਪੰਜਾਬ ਅਤੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰੇਗੀ।
Advertisement
Advertisement