ਮਨੁੱਖੀ ਹੱਥ ਮਿਲਣ ਕਾਰਨ ਲੋਕਾਂ ਵਿੱਚ ਸਹਿਮ
09:16 AM Nov 18, 2024 IST
ਪੱਤਰ ਪ੍ਰੇਰਕ
ਟੋਹਾਣਾ, 17 ਨਵੰਬਰ
ਇੱਥੇ ਬੈਂਕ ਕਲੋਨੀ ਹਾਂਸੀ ਵਿਚ ਮਨੁੱਖੀ ਕੱਟਿਆ ਹੋਇਆ ਹੱਥ ਲਾਵਾਰਿਸ ਹਾਲਤ ਵਿੱਚ ਮਿਲਣ ਕਾਰਨ ਕਲੋਨੀ ਅਤੇ ਨੇੜਲੇ ਖੇਤਰ ਵਿੱਚ ਸਹਿਮ ਦਾ ਮਾਹੌਲ ਹੈ। ਇਸ ਸਬੰਧੀ ਕਲੋਨੀ ਵਾਸੀਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪੁੱਜੀ ਤੇ ਹਾਂਸੀ ਦੇ ਸਾਰੇ ਹਸਪਤਾਲਾਂ ਦਾ ਮੁਆਇਨਾ ਕੀਤਾ। ਇਸ ਦੌਰਾਨ ਇਕ ਨਿੱਜੀ ਹਸਪਤਾਲ ਵਿੱਚ ਪਿੰਡ ਅਲਖ ਪੁਰਾ ਦਾ ਕਿਸਾਨ ਆਮੀਨ ਮਿਲਿਆ, ਜਿਸ ਦੀ ਬਾਂਹ ਵੱਢੀ ਹੋਈ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੀ ਸ਼ਾਮ ਮਸ਼ੀਨ ’ਤੇ ਕੰਮ ਕਰਦਿਆਂ ਉਸ ਦਾ ਹੱਥ ਕੱਟ ਜਾਣ ਤੇ ਉਹ ਜ਼ਖ਼ਮੀ ਨੂੰ ਹਸਪਤਾਲ ਲੈ ਗਏ ਸਨ। ਇਸ ਦੌਰਾਨ ਵੱਢੇ ਹੋਏ ਅੰਗ ਨੂੰ ਸੰਭਾਲਣ ਦੀ ਲਾਪ੍ਰਵਾਹੀ ਹੋਈ ਸੀ। ਇਸ ਸਬੰਧੀ ਪੁਲੀਸ ਮੁਤਾਬਿਕ ਵੱਢਿਆ ਹੋਇਆ ਹੱਥ ਰਾਤ ਸਮੇਂ ਆਵਾਰਾ ਕੁੱਤੇ ਬੈਂਕ ਕਲੋਨੀ ਦੀ ਮੁੱਖ ਸੜਕ ’ਤੇ ਸੁੱਟ ਗਏ। ਪੁਲੀਸ ਇਸ ਸਬੰਧੀ ਜਾਂਚ ਕਰ ਰਹੀ ਹੈ।
Advertisement
Advertisement