ਸਕੂਲ ’ਚ ਤੇਂਦੂਏ ਦੀਆਂ ਪੈੜਾਂ ਦਿਖਣ ਮਗਰੋਂ ਸਹਿਮ
ਪੱਤਰ ਪ੍ਰੇਰਕ
ਤਰਨ ਤਾਰਨ, 22 ਅਕਤੂਬਰ
ਅੱਜ ਇਲਾਕੇ ਦੇ ਕਾਰਗਿਲ ਸ਼ਹੀਦ ਕੁਲਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਗ ਅੰਦਰ ਤੇਂਦੂਏ ਦੀਆਂ ਪੈੜਾਂ ਦਿਖਾਈ ਦੇਣ ਨਾਲ ਪਿੰਡ ਅੰਦਰ ਚਾਰ ਚੁਫੇਰੇ ਦਹਿਸ਼ਤ ਦਾ ਮਾਹੌਲ ਹੈ। ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਅੰਦਰ ਅੱਜ ਮਾਪੇ-ਅਧਿਆਪਕ ਮਿਲਣੀ ਹੋਣ ਕਰਕੇ ਸਕੂਲ ਦੇ ਵਿਦਿਆਰਥੀ ਮਾਪਿਆਂ ਨਾਲ ਵੱਡੀ ਗਿਣਤੀ ਵਿੱਚ ਆਏ ਸਨ ਅਤੇ ਜਿਵੇਂ ਹੀ ਸਵੇਰੇ ਵੇਲੇ ਸਕੂਲ ਦੇ ਪ੍ਰਿੰਸੀਪਲ ਨੇ ਤੇਂਦੂਏ ਦੀ ਪੈੜ ਚਾਲ ਦੇਖੀ ਤਾਂ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਤੋਂ ਬਾਹਰ ਬੁਲਾ ਲਿਆ ਅਤੇ ਬੱਚਿਆਂ ਨੂੰ ਨੇੜੇ ਦੇ ਗੁਰਦੁਆਰਾ ਦੇ ਕਮਰਿਆਂ ਅੰਦਰ ਸੁਰੱਖਿਅਤ ਕਰ ਲਿਆ। ਮੌਕੇ ’ਤੇ ਤਰਨ ਤਾਰਨ ਦੇ ਐੱਸਡੀਐੱਮ ਅਰਵਿੰਦਰਪਾਲ ਸਿੰਘ ਨੇ ਚੰਦ ਮਿੰਟਾ ਦੀ ਫੇਰੀ ਪਾਈ ਪਰ ਛੇਤੀ ਨਾਲ ਵਾਪਸ ਆਉਣ ਦੀ ਕੀਤੀ। ਉਨ੍ਹਾਂ ਇਸ ਸਬੰਧੀ ਇਸ ਪੱਤਰਕਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ’ਤੇ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਪ੍ਰਸ਼ਾਸਨ ਨੇ ਮੌਕੇ ’ਤੇ ਜੰਗਲਾਤ ਵਿਭਾਗ ਦੇ ਮਾਹਿਰਾਂ ਦੀ ਟੀਮ ਨੂੰ ਨਹੀਂ ਬਲਾਇਆ| ਐੱਸਐੱਸਪੀ ਗੌਰਵ ਤੂਰਾ ਨੇ ਇਸ ਘਟਨਾ ਨੂੰ ਅਫਵਾਹ ਦਾ ਨਾਂ ਦਿੱਤਾ ਪਰ ਇਸ ਦੇ ਨਾਲ ਹੀ ਸਕੂਲ ਦੇ ਆਸ-ਪਾਸ ਦੇ ਦੁਕਾਨਦਾਰਾਂ ਨੇ ਸ਼ਾਮ ਵੇਲੇ ਸਕੂਲ ਦੇ ਅੰਦਰ ਤੇਂਦੂਏ ਦੀ ਹਰਕਤ ਦੇਖੀ ਹੈ। ਤੇਂਦੁਏ ਦੀ ਇਸ ਦਸਤਕ ਨੇ ਪਿੰਡ ਵਾਸੀਆਂ ਦੇ ਮਨਾਂ ਅੰਦਰ ਦਹਿਸ਼ਤ ਪੈਦਾ ਕਕਰ ਦਿੱਤਾ ਹੈ।