ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਕਤਸਰ ’ਚ ਕਰੋਨਾ ਦੇ 68 ਤੇ ਬਠਿੰਡਾ ’ਚ 59 ਕੇਸਾਂ ਦੀ ਪੁਸ਼ਟੀ

08:07 AM Aug 23, 2020 IST

ਗੁਰਸੇਵਕ ਸਿੰਘ ਪ੍ਰੀਤ

Advertisement

ਸ੍ਰੀ ਮੁਕਤਸਰ ਸਾਹਿਬ, 22 ਅਗਸਤ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕਰੋਨਾ ਦੇ ਅੱਜ 68 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਅੱਜ 23 ਕੇਸ ਸ੍ਰੀ ਮੁਕਤਸਰ ਸਾਹਿਬ, ਪੰਜ ਕੇਸ ਪਿੰਡ ਬਾਦਲ ਨਾਲ ਸਬੰਧਤ ਹਨ, ਜਿੱਥੇ ਸਾਬਕਾ ਮੁੱਖ ਮੰਤਰੀ ਹਾਊਸ ਦੇ ਘਰੇਲੂ ਸਟਾਫ਼ ਦੇ 5 ਮੈਂਬਰਾਂ ਸਣੇ ਪਿੰਡ ਦਾ 1 ਬੈਂਕ ਕਰਮਚਾਰੀ ਵੀ ਕਰੋਨਾ ਪੀੜਤ ਮਿਲਿਆ ਗਿਆ ਹੈ।

Advertisement

ਬਠਿੰਡਾ (ਮਨੋਜ ਸ਼ਰਮਾ): ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 59 ਕੇਸ ਹੋਰ ਕਰੋਨਾ ਪਾਜ਼ੇਟਿਵ ਦੇ ਆਏ ਹਨ। ਹੁਣ ਤੱਕ ਜ਼ਿਲ੍ਹੇ ਅੰਦਰ ਕਰੋਨਾ ਦੇ 30587 ਸੈਂਪਲ ਲਏ ਗਏ ਹਨ।

ਫਾਜ਼ਿਲਕਾ (ਪਰਮਜੀਤ ਸਿੰਘ): ਜ਼ਿਲ੍ਹੇ ਵਿੱਚ ਕਰੋਨਾ ਦੇ 24 ਹੋਰ ਪਾਜ਼ੇਟਿਵ ਮਰੀਜ਼ ਆਏ ਹਨ। ਸਿਵਲ ਸਰਜਨ ਫਾਜ਼ਿਲਕਾ ਡਾ. ਨਰੇਸ਼ ਕੁਮਾਰ ਅਗਰਵਾਲ ਨੇ ਦੱਸਿਆ ਕਿ ਅੱਜ ਫਾਜ਼ਿਲਕਾ ਜ਼ਿਲ੍ਹੇ ਵਿੱਚ ਕਰੋਨਾ ਦੇ 24 ਨਵੇਂ ਮਾਮਲੇ ਸਾਹਮਣੇ ਆਏ ਹਨ।

ਸਿਰਸਾ (ਪ੍ਰਭੂ ਦਿਆਲ): ਸਿਰਸਾ ਵਿੱਚ ਸੱਜਰੇ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 41 ਤੱਕ ਪੁੱਜ ਗਈ। ਸਵੇਰੇ 22 ਕਰੋਨਾ ਪਾਜ਼ੇਟਿਵ ਕੇਸ ਮਿਲੇ ਜਦੋਂਕਿ ਸ਼ਾਮ ਤੱਕ 19 ਹੋਰ ਕਰੋਨਾ ਦੀ ਲਾਗ ਦੀ ਮਾਰ ਹੇਠ ਆ ਗਏ। ਸਿਵਲ ਸਰਜਨ ਨੇ ਦੱਸਿਆ ਕਿ ਸਵੇਰੇ ਦੇ ਸਮੇਂ 22 ਅਤੇ ਸ਼ਾਮ ਨੂੰ 19 ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ।

ਸ਼ਹਿਣਾ (ਪ੍ਰਮੋਦ ਸਿੰਗਲਾ): ਕਸਬਾ ਸ਼ਹਿਣਾ ਵਿੱਚ ਇੱਕ ਕਰੋਨਾ ਪਾਜ਼ੇਟਿਵ ਕੇਸ ਆਇਆ ਹੈ। ਹੈਲਥ ਸੁਪਰਵਾਈਜ਼ਰ ਰੂਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।

ਮਾਨਸਾ (ਹਰਦੀਪ ਸਿੰਘ ਜਟਾਣਾ): ਕੋਟੜਾ ਕਲਾਂ ਵਿੱਚ ਬੀਤੀ 15 ਅਗਸਤ ਨੂੰ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਕੀਤਾ ਗਿਆ ਸਮਾਰਟ ਸਕੂਲ ਦਾ ਉਦਘਾਟਨ ਸਿੱਖਿਆ ਵਿਭਾਗ ਨੂੰ ਮਹਿੰਗਾ ਪੈਣ ਲੱਗਾ ਹੈ। ਸ੍ਰੀ ਕਾਂਗੜ ਦੇ ਕਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ ਸਮਾਗਮਾਂ ਦੌਰਾਨ ਉਨ੍ਹਾਂ ਨੂੰ ਮਿਲਣ ਵਾਲਿਆਂ ਦੇ ਕੀਤੇ ਜਾ ਰਹੇ ਟੈਸਟਾਂ ਦੀ ਲੜੀ ਦੌਰਾਨ ਸਿੱਖਿਆ ਵਿਭਾਗ ਦੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਸਿੱ) ਜਗਰੂਪ ਸਿੰਘ ਭਾਰਤੀ ਸਮੇਤ ਦੋ ਅਧਿਆਪਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਕੋਟੜਾ ਕਲਾਂ ਦੇ ਸਕੂਲ ਸਮਾਗਮ ਦੌਰਾਨ ਇਕੱਤਰ ਹੋਣ ਵਾਲੇ ਵਿਆਕਤੀਆਂ ਦੇ ਟੈਸਟ ਕੀਤੇ ਜਾ ਰਹੇ ਹਨ। ਹੁਣ ਤੱਕ ਦਸ ਵਿਦਿਆਰਥੀਆਂ ਦੇ ਵੀ ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਕੋਟੜਾ ਕਲਾਂ ਸਕੂਲ ਦੇ 5, ਭੈਣੀ ਬਾਘਾ ਸਕੂਲ ਦੇ 2, ਮਾਨਸਾ ਦੇ 2 ਤੇ ਜੋਗਾ ਸਕੂਲ ਦਾ 1 ਵਿਦਿਆਰਥੀ ਸ਼ਾਮਲ ਹੈ।

ਸਿਰਸਾ ’ਚ ਕਰੋਨਾ ਨਾਲ ਗਿਆਰ੍ਹਵੀਂ ਮੌਤ

ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ਵਿੱਚ ਕਰੋਨਾ ਨਾਲ ਅੱਜ ਗਿਆਰਵੀਂ ਮੌਤ ਹੋ ਗਈ ਜਦੋਂਕਿ ਕਰੋਨਾ ਪਾਜ਼ੇਟਿਵ ਦਾ ਅੰਕੜਾ 933 ’ਤੇ ਪੁੱਜ ਗਿਆ ਹੈ। ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਦੱਸਿਆ ਕਿ ਕਰੋਨਾ ਨਾਲ 63 ਸਾਲਾ ਰਾਮ ਪਿਆਰੀ ਨਾਂ ਦੀ ਮਹਿਲਾ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਚੱਤਰਗੜ੍ਹਪੱਟੀ ’ਚ ਰਹਿਣ ਵਾਲੀ ਰਾਮ ਪਿਆਰੀ ਦੀ ਬੀਤੇ ਦਿਨੀਂ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਮਗਰੋਂ ਉਸ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਸੀ। ਹਾਲਤ ਵਿਗੜਨ ’ਤੇ ਉਸ ਨੂੰ ਅਗਰੋਹਾ ਮੈਡੀਕਲ ਕਾਲਜ ਭੇਜਿਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Advertisement
Tags :
ਕਰੋਨਾਕੇਸਾਂਪੁਸ਼ਟੀਬਠਿੰਡਾ:ਮੁਕਤਸਰ