ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੀਪੁਰ ਵਿੱਚ ਹਾਲਾਤ ਵਿਗੜਨ ਦੀ ਇਜਾਜ਼ਤ ਦਿੱਤੀ ਗਈ: ਪਾਇਲਟ

07:20 AM Jul 10, 2023 IST

 

Advertisement

ਨਵੀਂ ਦਿੱਲੀ, 9 ਜੁਲਾਈ
ਕਾਂਗਰਸ ਆਗੂ ਸਚਿਨ ਪਾਇਲਟ ਨੇ ਮਨੀਪੁਰ ਹਿੰਸਾ ਨਾਲ ਸਿੱਝਣ ਦੇ ਮੁੱਦੇ ’ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿੱਚ ‘ਹਾਲਾਤ ਭੜਕਾਉਣ ਦੀ ਪ੍ਰਵਾਨਗੀ’ ਦਿੱਤੀ ਗਈ। ਉਨ੍ਹਾਂ ਪੁੱਛਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁੱਦੇ ’ਤੇ ਆਲ-ਪਾਰਟੀ ਮੀਟਿੰਗ ਕਿਉਂ ਨਹੀਂ ਸੱਦੀ। ਉਨ੍ਹਾਂ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਸੂਬਾ ਸਰਕਾਰ ਨੂੰ ਚਲਾਉਣ ਦਾ ਨੈਤਿਕ ਤੇ ਸਿਆਸੀ ਹੱਕ ਗੁਆ ਚੁੱਕੇ ਹਨ। ਪਾਇਲਟ ਨੇ ਕਿਹਾ, ‘ਮਨੀਪੁਰ ਵਿੱਚ ਗਈਆਂ ਜਾਨਾਂ ਲਈ ਕਿਸੇ ਦੀ ਕੋਈ ਜਵਾਬਦੇਹੀ ਤੈਅ ਨਹੀਂ ਕੀਤੀ ਗਈ। ਸਰਕਾਰ ਸ਼ਾਸਨ ਚਲਾਉਣ ਦਾ ਆਪਣਾ ਨੈਤਿਕ ਹੱਕ ਗੁੁਆ ਚੁੱਕੀ ਹੈ।’ ਉਨ੍ਹਾਂ ਕਿਹਾ, ‘ਰਾਹੁਲ ਗਾਂਧੀ ਲੋਕਾਂ ਨੂੰ ਮਿਲਣ ਲਈ ਮਨੀਪੁਰ ਗਏ ਸਨ। ਇਹ ਇਕ ਛੋਟੀ ਜਿਹੀ ਕੋਸ਼ਿਸ਼ ਸੀ, ਨਾ ਕਿ ਸਿਆਸੀ ਲਾਹਾ ਲੈਣ ਦਾ ਯਤਨ।’ ਇਸੇ ਦੌਰਾਨ ਸਾਂਝੇ ਸਿਵਲ ਕੋਡ ਯੂਸੀਸੀ ਸਬੰਧੀ ਚੱਲ ਰਹੀ ਬਹਿਸ ਦਰਮਿਆਨ ਪਾਇਲਟ ਨੇ ਕਿਹਾ ਕਿ ਠੋਸ ਪ੍ਰਸਤਾਵ ਤੋਂ ਬਿਨਾਂ ਇਸ ਉੱਤੇ ਗੱਲ ਕਰਨਾ ‘ਹਵਾ ਵਿੱਚ ਤੀਰ ਚਲਾਉਣ’ ਵਰਗਾ ਹੈ ਅਤੇ ਸਰਕਾਰ ਨੇ ਜਨਤਾ ਨਾਲ ਜੁੜੇ ਅਸਲ ਮੁੱਦਿਆਂ ਤੋਂ ਧਿਆਨ ਭਟਕਉਣ ਲਈ ‘ਸ਼ੁਰਲੀ’ ਛੱਡੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਯੂਸੀਸੀ ਬਾਰੇ ਹੁਣ ਤੱਕ ਕੋਈ ਪ੍ਰਸਤਾਵ ਜਾਂ ਖਾਕਾ ਲੈ ਕੇ ਨਹੀਂ ਆਈ ਹੈ ਪਰ ਉਹ ਇਸ ਨੂੰ ਸਿਆਸੀ ਟੂਲ ਵਜੋਂ ਵਰਤ ਰਹੀ ਹੈ। -ਪੀਟੀਆਈ

Advertisement
Advertisement
Tags :
ਇਜਾਜ਼ਤਹਾਲਾਤਦਿੱਤੀਪਾਇਲਟਮਨੀਪੁਰਵਿਗੜਨਵਿੱਚ
Advertisement