For the best experience, open
https://m.punjabitribuneonline.com
on your mobile browser.
Advertisement

ਕਾਮਰੇਡ ਸੁਖਦਰਸ਼ਨ ਸਿੰਘ ਯਾਦਗਾਰੀ ਭਾਸ਼ਨ ਅਤੇ ਕਵੀ ਦਰਬਾਰ

07:15 AM Jun 25, 2024 IST
ਕਾਮਰੇਡ ਸੁਖਦਰਸ਼ਨ ਸਿੰਘ ਯਾਦਗਾਰੀ ਭਾਸ਼ਨ ਅਤੇ ਕਵੀ ਦਰਬਾਰ
Advertisement

ਪੱਤਰ ਪ੍ਰੇਰਕ
ਪਟਿਆਲਾ, 24 ਜੂਨ
ਪੰਜਾਬੀ ਵਿਰਾਸਤ ਸੱਥ ਪਟਿਆਲਾ ਵੱਲੋਂ ਕਾਮਰੇਡ ਸੁਖਦਰਸ਼ਨ ਸਿੰਘ ਯਾਦਗਾਰੀ ਭਾਸ਼ਨ ਤੇ ਕਵੀ ਦਰਬਾਰ ਸੈਮੀਨਾਰ ਹਾਲ ਭਾਸ਼ਾ ਵਿਭਾਗ ਪਟਿਆਲਾ ਵਿੱਚ ਸ਼ਾਇਰਾ ਸੁਖਵਿੰਦਰ ਆਹੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਪਵਨਪ੍ਰੀਤ ਕੌਰ (ਡਾਇਰੈਕਟਰ ਸਿਹਤ ਵਿਭਾਗ ਪੰਜਾਬ), ਵਿਸ਼ੇਸ਼ ਮਹਿਮਾਨ ਵਜੋਂ ਰਾਮ ਅਰਸ਼, ਅਸ਼ੋਕ ਨਾਦਰ, ਦਰਸ਼ਨ ਸਿੰਘ ਬੁੱਟਰ, ਡਾ. ਸੰਤੋਖ ਸੁੱਖੀ ਤੇ ਸੰਜੀਵਨ ਸਿੰਘ ਉਚੇਚੇ ਤੌਰ ’ਤੇ ਪਹੁੰਚੇ।
ਪ੍ਰੋਗਰਾਮ ਦੌਰਾਨ ਪਹੁੰਚੇ ਕਵੀਆਂ ਤੇ ਬੁਲਾਰਿਆਂ ਨੇ ਸੁਖਦਰਸ਼ਨ ਸਿੰਘ ਦੇ ਜੀਵਨ ਝਾਤ ਪਾਉਂਦਿਆਂ ਉਨ੍ਹਾਂ ਨੂੰ ਯਾਦ ਕੀਤਾ। ਮੰਚ ਸੰਚਾਲਨ ਗੀਤਕਾਰ ਹਰੀਸ਼ ਪਟਿਆਲਵੀ ਨੇ ਕੀਤਾ। ਇਸ ਮੌਕੇ ਨਵਨੀਤ ਕੌਰ ਧੜਕ ਐਸੋਸੀਏਸ਼ਨ ਬੰਬਈ, ਹਰਦੀਪ ਸਨੌਰ ਮਿਸ਼ਨ ਲਾਲੀ ਹਰਿਆਲੀ, ਸਤੀਸ਼ ਵਿਦਰੋਹੀ, ਅਮਨ ਅਜਨੌਦਾ,ਮੇਜਰ ਸਿੰਘ ਨਾਭਾ, ਸੁਰਿੰਦਰ ਕੌਰ ਬਾੜਾ, ਨਵਦੀਪ ਮੁੰਡੀ, ਬਲਦੇਵ ਸਿੰਘ ਬਿੰਦਰਾ, ਲੱਛਮੀ ਨਾਰਾਇਣ ਭੀਖੀ, ਜੋਗਾ ਸਿੰਘ ਧਨੋਲਾ, ਅਵਤਾਰਜੀਤ, ਪ੍ਰੋ. ਹਰਮਨ ਸਿੰਘ ਸੁਖਵਿੰਦਰ ਸਿੰਘ, ਸੁਖਜੀਤ ਸਿੰਘ, ਤੇਜਿੰਦਰ ਕੌਰ, ਜੋਸ਼ਇੰਦਰ ਜੋਸ਼, ਦਰਸ਼ਨ ਸਿੰਘ ਸੰਧੂ, ਹਰਪ੍ਰੀਤ ਕੌਰ ਰੋਪੜ, ਗੁਰਮੇਲ ਪਟਿਆਲਾ, ਸੁਖਜੀਤ ਕੌਰ, ਸੱਥ ਦੇ ਸਕੱਤਰ ਡਾ ਵਰਿੰਦਰ ਅਜਨੌਦਾ, ਹਰਦੀਪ ਸਿਉਣਾ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ।

Advertisement

Advertisement
Author Image

sukhwinder singh

View all posts

Advertisement
Advertisement
×