For the best experience, open
https://m.punjabitribuneonline.com
on your mobile browser.
Advertisement

ਬਿਰਧ ਮਹਿਲਾ ਵੱਲੋਂ ਐੱਸਐੱਸਪੀ ਨੂੰ ਸ਼ਿਕਾਇਤ

07:07 AM Apr 04, 2024 IST
ਬਿਰਧ ਮਹਿਲਾ ਵੱਲੋਂ ਐੱਸਐੱਸਪੀ ਨੂੰ ਸ਼ਿਕਾਇਤ
ਜਾਣਕਾਰੀ ਦਿੰਦੀ ਹੋਈ ਪੀੜਤ ਮਹਿਲਾ ਬਲਜਿੰਦਰ ਕੌਰ ਜੰਗਪੁਰਾ।
Advertisement

ਪੱਤਰ ਪ੍ਰੇਰਕ
ਬਨੂੜ, 3 ਅਪਰੈਲ
ਥਾਣਾ ਬਨੂੜ ਅਧੀਨ ਪੈਂਦੇ ਪਿੰਡ ਜੰਗਪੁਰਾ ਦੀ ਬਜ਼ੁਰਗ ਔਰਤ ਨੇ ਐੱਸਐੱਸਪੀ ਪਟਿਆਲਾ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਉਸ ਦੇ ਕੰਨਾਂ ਦੀਆਂ ਵਾਲ੍ਹੀਆਂ ਕੱਢਣ ਵਾਲਿਆਂ ਖ਼ਿਲਾਫ਼ ਬਨੂੜ ਪੁਲੀਸ ਵੱਲੋਂ ਸਨਾਖ਼ਤ ਦੱਸਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਾਮਲੇ ਵਿੱਚ ਲੋੜੀਂਦਾ ਦਖ਼ਲ ਦੇ ਕੇ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
ਪੀੜਤ ਬਲਜਿੰਦਰ ਕੌਰ ਪਤਨੀ ਗੁਰਚਰਨ ਸਿੰਘ ਨੇ ਲਿਖਿਆ ਕਿ ਉਹ ਨਵਾਂ ਘਰ ਬਣਾ ਰਹੇ ਹਨ ਤੇ 28 ਮਾਰਚ ਦੀ ਰਾਤ ਨੂੰ ਉਹ ਆਪਣੇ ਪੁਰਾਣੇ ਮਕਾਨ ਦੇ ਕਮਰੇ ਵਿੱਚ ਸੁੱਤੀ ਪਈ ਸੀ ਤੇ ਉਸ ਦਾ ਪਤੀ ਦੂਜੇ ਕਮਰੇ ਵਿੱਚ ਸੁੱਤਾ ਪਿਆ ਸੀ। ਉਨ੍ਹਾਂ ਕਿਹਾ ਕਿ ਰਾਤੀਂ 12 ਕੁ ਵਜੇ ਅਚਾਨਕ ਖੜਾਕ ਹੋਇਆ ਤੇ ਕਮਰੇ ਦੀ ਲਾਈਟ ਬੰਦ ਹੋ ਗਈ। ਦੋ ਨੌਜਵਾਨਾਂ ਵਿੱਚੋਂ ਇਕ ਨੇ ਉਸ ਦੇ ਗਲੇ ਨੂੰ ਹੱਥ ਪਾਇਆ ਅਤੇ ਦੂਸਰੇ ਨੇ ਉਸ ਦੇ ਦੋਵੇਂ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖਿੱਚ ਲਈਆਂ ਤੇ ਫਰਾਰ ਹੋ ਗਏ।
ਉਨ੍ਹਾਂ ਕਿਹਾ ਇੱਕ ਨੌਜਵਾਨ ਦੀ ਬੋਲਚਾਲ ਤੋਂ ਉਨ੍ਹਾਂ ਵਿਅਕਤੀ ਨੂੰ ਪਛਾਣ ਲਿਆ, ਕਿਉਂਕਿ ਉਹ ਉਸ ਦੇ ਪੁੱਤਰ ਦਾ ਦੋਸਤ ਸੀ ਤੇ ਅਕਸਰ ਘਰ ਆਉਂਦਾ ਸੀ। ਮਹਿਲਾ ਨੇ ਆਖਿਆ ਕਿ ਉਨ੍ਹਾਂ ਇਸ ਸਾਰੇ ਮਾਮਲੇ ਸਬੰਧੀ ਉਨ੍ਹਾਂ ਬਨੂੜ ਪੁਲੀਸ ਨੂੰ ਸੂਚਿਤ ਕੀਤਾ ਤੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ।

Advertisement

ਛਾਪੇ ਮਾਰੇ ਜਾ ਰਹੇ ਹਨ: ਜਾਂਚ ਅਧਿਕਾਰੀ

ਮਾਮਲੇ ਦੇ ਜਾਂਚ ਅਧਿਕਾਰੀ ਅਤੇ ਥਾਣਾ ਬਨੂੜ ਦੇ ਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਉਨ੍ਹਾਂ ਕਿਹਾ ਕਿ ਪੀੜਤ ਦੀ ਸ਼ਨਾਖ਼ਤ ਅਨੁਸਾਰ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਦੋ ਵਾਰ ਛਾਪਾ ਮਾਰਿਆ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
Author Image

Advertisement
Advertisement
×