ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾਲ ਲਕੀਰ ਦੇ ਬਾਹਰ ਘਰ ’ਚ ਮੀਟਰ ਲਾਉਣ ’ਤੇ ਸ਼ਿਕਾਇਤ

11:35 AM Jul 08, 2024 IST

ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 7 ਜੁਲਾਈ
ਪਿੰਡ ਪੜਛ ਦੇ ਸਾਬਕਾ ਸਰਪੰਚ ਜਗਜੀਤ ਸਿੰਘ ਨੇ ਲਾਲ ਲਕੀਰ ਦੇ ਬਾਹਰ ਪੈਂਦੇ ਇੱਕ ਘਰ ਵਿੱਚ ਕਥਿਤ ਤੌਰ ’ਤੇ ਬਿਜਲੀ ਦਾ ਮੀਟਰ ਲਾਉਣ ਦੇ ਦੋਸ਼ ਹੇਠ ਇੱਕ ਜੇਈ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਉੱਤੇ ਕੈਬਨਿਟ ਮੰਤਰੀ ਬੀਬੀ ਅਨਮੋਲ ਗਗਨ ਮਾਨ ਨੂੰ ਕੀਤੀ ਸ਼ਿਕਾਇਤ ਦੀ ਕਾਪੀ ਪੱਤਰਕਾਰਾਂ ਨੂੰ ਦਿਖਾਉਂਦਿਆਂ ਸਾਬਕਾ ਸਰਪੰਚ ਜਗਜੀਤ ਸਿੰਘ ਨੇ ਦੋਸ਼ ਲਾਇਆ ਕਿ ਮੁੱਲਾਂਪੁਰ ਗਰੀਬਦਾਸ ਵਿੱਚ ਪਾਵਰਕੌਮ ਦਫ਼ਤਰ ਵਿੱਚ ਤਾਇਨਾਤ ਜੇਈ ਗੁਰਦੀਪ ਸਿੰਘ ਵੱਲੋਂ ਪਿੰਡ ਪੜਛ ਵਿੱਚ ਬਿਨਾਂ ਕਿਸੇ ਰਜਿਸਟਰੀ ਵਾਲੇ ਅਤੇ ਲਾਲ ਲਕੀਰ ਦੇ ਬਾਹਰ ਬਣਾਏ ਘਰ ਵਿੱਚ ਗਲਤ ਤੌਰ ਉੱਤੇ ਬਿਜਲੀ ਮੀਟਰ ਲਗਵਾ ਦਿੱਤਾ ਗਿਆ ਹੈ। ਸਰਪੰਚ ਅਨੁਸਾਰ ਜਦੋਂ ਉਸ ਨੇ ਜੇ ਈ ਗੁਰਦੀਪ ਸਿੰਘ ਤੋਂ ਲਾਲ ਲਕੀਰ ਦੇ ਬਾਹਰ ਬਿਜਲੀ ਮੀਟਰ ਲਗਾਉਣ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਦੀ ਕਾਪੀ ਆਦਿ ਮੰਗੀ ਤਾਂ ਉਨ੍ਹਾਂ ਵੱਲੋਂ ਇਹ ਨਹੀਂ ਦਿੱਤੀ ਗਈ ਅਤੇ ਨਾ ਹੀ ਉਸ ਦੀ ਸ਼ਿਕਾਇਤ ਦਫ਼ਤਰ ਵਿੱਚ ਲਈ ਗਈ। ਸਾਬਕਾ ਸਰਪੰਚ ਨੇ ਕਿਹਾ ਕਿ ਪਿੰਡ ਵਿੱਚ ਲਾਲ ਲਕੀਰ ਦੇ ਬਾਹਰ ਦੋ-ਤਿੰਨ ਮਰਲੇ ਥਾਂ ਵਿੱਚ ਜਿਨ੍ਹਾਂ ਦੀ ਰਜਿਸਟਰੀ ਹੋਈ ਹੈ ਅਤੇ ਲੋਕਾਂ ਨੇ ਕਈ ਘਰ ਵੀ ਬਣਾਏ ਹੋਏ ਹਨ, ਉਨ੍ਹਾਂ ਦੇ ਘਰਾਂ ਵਿੱਚ ਮੀਟਰ ਕਿਉਂ ਨਹੀਂ ਲਾਏ ਜਾਂਦੇ? ਦੂਜੇ ਪਾਸੇ ਪਾਵਰਕੌਮ ਮੁੱਲਾਂਪੁਰ ਗਰੀਬਦਾਸ ਨਾਲ ਸਬੰਧਤ ਜੇ ਈ ਗੁਰਦੀਪ ਸਿੰਘ ਨੇ ਇਸ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਿਰਫ ਪੁਰਾਣੇ ਘਰ ਵਿੱਚੋਂ ਪੁਟਵਾ ਕੇ ਮੀਟਰ ਨਵੇਂ ਬਣਾਏ ਘਰ ਵਿੱਚ ਹੀ ਟਰਾਂਸਫਰ ਕੀਤਾ ਗਿਆ ਹੈ। ਜੇ ਈ ਨੇ ਸਾਬਕਾ ਸਰਪੰਚ ਜਗਜੀਤ ਸਿੰਘ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।

Advertisement

Advertisement