ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੀਏਯੂ ਵਿੱਚ ਪੁਰਾਤਨ ਰੰਗ ’ਚ ਰੰਗੀਆਂ ਖੇਡਾਂ ਦੇ ਮੁਕਾਬਲੇ

10:27 AM Jul 16, 2023 IST
ਪੀਏਯੂ ਵਿੱਚ ਹੋਈਆਂ ਵਿਰਾਸਤੀ ਖੇਡਾਂ ’ਚ ਹਿੱਸਾ ਲੈਂਦੇ ਹੋਏ ਵਿਦਿਆਰਥੀ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਜੁਲਾਈ
ਪੀਏਯੂ ਦੇ ਖੇਡ ਮੈਦਾਨਾਂ ਵਿੱਚ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਪੰਜਾਬ ਦੀਆਂ ਪੁਰਾਤਨ ਖੇਡਾਂ ਨੇ ਸੱਭਿਆਚਾਰ, ਸਮਾਜਿਕ ਵਿਕਾਸ ਅਤੇ ਰਵਾਇਤ ਦੀ ਵਚਿੱਤਰ ਝਲਕ ਪੇਸ਼ ਕੀਤੀ। ਕੁੜੀਆਂ ਦੀਆਂ ਖੇਡਾਂ ਦੀ ਸਮੁੱਚੀ ਟਰਾਫੀ ਬਾਗਬਾਨੀ ਅਤੇ ਜੰਗਲਾਤ ਕਾਲਜ ਨੇ ਜਿੱਤੀ ਜਦਕਿ ਮੁੰਡਿਆਂ ਦੀਆਂ ਖੇਡਾਂ ਵਿੱਚ ਖੇਤੀਬਾੜੀ ਕਾਲਜ ਸਮੁੱਚੇ ਤੌਰ ’ਤੇ ਜੇਤੂ ਰਿਹਾ।
ਇਸ ਦੌਰਾਨ ਕੁੜੀਆਂ ਦੇ ਗੀਟੇ, ਸਟਾਪੂ ਅਤੇ ਕੋਟਲਾ ਛਪਾਕੀ ਦੇ ਮੁਕਾਬਲੇ ਕਰਵਾਏ ਗਏ ਜਦਕਿ ਮੁੰਡਿਆਂ ਨੇ ਬੰਟੇ, ਬਾਂਦਰ ਕਿੱਲਾ ਅਤੇ ਪਿੱਠੂ ਵਰਗੀਆਂ ਖੇਡਾਂ ਵਿੱਚ ਹਿੱਸਾ ਲਿਆ। ਖੇਡਾਂ ਦਾ ਉਦਘਾਟਨ ਕਰਦਿਆਂ ਉਪ- ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਨੇ ਕਿਹਾ ਕਿ ਸਮੇਂ ਦੀ ਚਾਲ ਨੇ ਵਿਗਿਆਨ, ਤਕਨਾਲੋਜੀ, ਕਲਾ ਅਤੇ ਲੋਕ ਪਰੰਪਰਾ ਨੂੰ ਨਵੇਂ ਸਿਰੇ ਤੋਂ ਵਿਉਂਤਿਆ ਹੈ। ਇਸ ਨਾਲ ਲੋਕ ਕਲਾਵਾਂ ਅਤੇ ਲੋਕ ਖੇਡਾਂ ਬੀਤੇ ਸਮੇਂ ਦੀ ਗੱਲ ਹੋ ਗਈਆਂ ਹਨ ਪਰ ਪੰਜਾਬੀਆਂ ਦਾ ਵਿਰਸੇ ਨਾਲ ਮੋਹ ਜੱਗ ਜ਼ਾਹਿਰ ਹੈ, ਇਸ ਲਈ ਇਹ ਖੇਡਾਂ ਆਉਂਦੀਆਂ ਪੀੜ੍ਹੀਆਂ ਨੂੰ ਲੋਕ ਸੱਭਿਆਚਾਰ ਨਾਲ ਜੋੜਨ ਦਾ ਵਸੀਲਾ ਹੈ। ਅੱਜ ਦੇ ਯੁੱਗ ਵਿੱਚ ਤਕਨਾਲੋਜੀ ਨਾਲ ਜੁੜੇ ਬੱਚਿਆਂ ਨੂੰ ਇਨ੍ਹਾਂ ਖੇਡਾਂ ਬਾਰੇ ਜਾਣੂ ਕਰਵਾਉਣਾ ਬੇਹੱਦ ਜ਼ਰੂਰੀ ਹੈ। ਡਾ. ਗੋਸਲ ਨੇ ਕਿਹਾ ਕਿ ਭਾਵੇਂ ਕਿ ਇਹ ਖੇਡਾਂ ਪਹਿਲੀ ਵਾਰ ਹੋ ਰਹੀਆਂ ਹਨ ਪਰ ਇਨ੍ਹਾਂ ਨੂੰ ਲਗਾਤਾਰ ਕਰਵਾਏ ਜਾਣ ਦੀ ਲੋੜ ਹੈ। ਨਿਰਦੇਸ਼ਕ (ਵਿਦਿਆਰਥੀ ਭਲਾਈ) ਡਾ. ਨਿਰਮਲ ਜੌੜਾ ਨੇ ਕਿਹਾ ਕਿ ਆਮ ਤੌਰ ’ਤੇ ਇਹ ਖੇਡਾਂ ਸਮੂਹਾਂ ਵਿੱਚ ਖੇਡੀਆਂ ਜਾਂਦੀਆਂ ਹਨ, ਜਿਸ ਨਾਲ ਸਮਾਜ ਵਿੱਚ ਸਾਂਝੀਵਾਲਤਾ, ਪਿਆਰ ਤੇ ਸਦਭਾਵਨਾ ਪੈਦਾ ਹੁੰਦੀ ਹੈ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਖੇਡਾਂ ਨਾਲ ਜੁੜਨ ਲਈ ਕਿਹਾ ਤਾਂ ਜੋ ਉਹ ਰਵਾਇਤ ਦੀ ਅਮੀਰੀ ਨੂੰ ਮਹਿਸੂਸ ਕਰ ਸਕਣ। ਅਖੀਰ ਜੇਤੂਆਂ ਨੂੰ ਸਰਟੀਫਿਕੇਟ ਅਤੇ ਯਾਦ ਚਿੰਨ੍ਹ ਦਿੱਤੇ ਗਏ।

Advertisement

Advertisement
Tags :
ਖੇਡਾਂਪੀਏਯੂਪੁਰਾਤਨਮੁਕਾਬਲੇਰੰਗੀਆਂਵਿੱਚ
Advertisement