ਗੁਰੂ ਨਾਨਕ ਇੰਸਟੀਚਿਊਟ ਵਿੱਚ ਵਿਦਿਆਰਥੀਆਂ ਦੇ ਮੁਕਾਬਲੇ
ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਨਵੰਬਰ
ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਵਿੱਚ ਸਰਦਾਰ ਜੀਤ ਸਿੰਘ ਚਾਵਲਾ ਮੈਮੋਰੀਅਲ ਇੰਟਰ ਸਕੂਲ ‘ਮੈਟ੍ਰਿਕਸ-2023’ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ 30 ਸਕੂਲਾਂ ਦੇ ਲਗਪਗ 815 ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਦੌਰਾਨ ਡਾਂਸ, ਗਰੁੱਪ ਡਾਂਸ, ਕੁਇਜ਼, ਰੰਗੋਲੀ, ਮਹਿੰਦੀ, ਲੇਖ ਲਿਖਣਾ, ਪੋਸਟਰ ਬਣਾਉਣ, ਕਾਰਟੂਨਿੰਗ, ਫੇਸ ਪੇਂਟਿੰਗ, ਕੈਮਰਾ ਟ੍ਰਿਕਸ, ਲੋਕ ਗੀਤ, ਵਰਕਿੰਗ ਮਾਡਲ ਡਿਸਪਲੇ ਜੰਕ ਤੋਂ ਫੰਕ, ਫੈਸ਼ਨ ਸ਼ੋਅ ਆਦਿ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਇਨ੍ਹਾਂ ਮੁਕਾਬਲਿਆਂ ਦੀ ਓਵਰਆਲ ਟਰਾਫੀ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਜਿੱਤੀ। ਜੀਐਨਡੀਪੀਸੀ ਨੇ ਪੀਪੀਟੀ ਮੁਕਾਬਲਾ, ਭਾਰਤੀ ਵਿਦਿਆ ਮੰਦਿਰ ਸਕੂਲ ਕਿਚਲੂ ਨਗਰ ਨੇ ਮਹਿੰਦੀ, ਡੀਏਵੀ ਐਸਐਨ ਨੇ ਕੈਮਰਾ ਟ੍ਰਿਕਸ, ਜੀਐਨਆਈਪੀਐਸ ਨੇ ਫੁੱਲਾਂ ਦੇ ਪ੍ਰਬੰਧ ਵਿੱਚ, ਡੀਏਵੀ ਬੀਆਰਐਸ ਨਗਰ ਨੇ ਵਰਕਿੰਗ ਮਾਡਲ ਡਿਸਪਲੇ, ਜੀਐਨਆਈਪੀਐਸ ਨੇ ਕਾਰਟੂਨਿੰਗ, ਜੀਜੀਐਨਪੀਐਸ ਨੇ ਪੇਪਰ ਰੀਡਿੰਗ, ਡੀਏਵੀ ਬੀਆਰਐਸ ਨਗਰ ਨੇ ਕੁਇਜ਼ ਵਿੱਚ, ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਨੇ ਲੋਕ ਗੀਤ, ਲੇਖ ਲਿਖਣ, ਫੇਸ ਪੇਂਟਿੰਗ ਵਿੱਚ ਜਦਕਿ ਸੋਲੋ ਡਾਂਸ ਵਿੱਜ ਜੀਐਮਐਸਐਸ ਨੇ ਪਹਿਲੇ ਇਨਾਮ ਪ੍ਰਾਪਤ ਕੀਤੇ। ਸਮਾਗਮ ਦੇ ਮੁੱਖ ਮਹਿਮਾਨ ਹਰਸ਼ਰਨ ਸਿੰਘ ਨਰੂਲਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਜੀਜੀਐਨਆਈਐਮਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੈਟ੍ਰਿਕਸ ਦੀ ਸਫ਼ਲਤਾ ਲਈ ਵਧਾਈ ਦਿੱਤੀ।