ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ
05:05 AM Jun 05, 2025 IST
ਪਾਇਲ: ਇਥੇ ਗੁਰਮਤਿ ਪ੍ਰਚਾਰ ਸੰਸਥਾ ਵੱਲੋਂ ਗੁਰੂ ਅਰਜਨ ਦੇਵ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਬੱਸ ਸਟੈਡ ਵਿੱਚ 28ਵਾਂ ਖੂਨਦਾਨ ਕੈਂਪ ਲਗਾਇਆ, ਜਿਸ ਵਿੱਚ 35 ਵਿਅਕਤੀਆਂ ਨੇ ਖੂਨਦਾਨ ਕੀਤਾ। ਕੈਂਪ ਦਾ ਉਦਘਾਟਨ ਪੁਲੀਸ ਸਾਂਝ ਕੇਂਦਰ ਪਾਇਲ ਦੇ ਇੰਚਾਰਜ ਜਗਵਿੰਦਰ ਸਿੰਘ ਗਿੱਲ ਨੇ ਕੀਤਾ ਤੇ ਉਨ੍ਹਾਂ ਖੂਨਦਾਨੀਆਂ ਨੂੰ ਬੈਜ ਤੇ ਸਰਟੀਫਿਕੇਟ ਵੀ ਵੰਡੇ। ਰੈੱਡ ਕਰਾਸ ਲੁਧਿਆਣਾ ਦੀ ਟੀਮ ਦੇ ਇੰਚਾਰਜ ਸੰਦੀਪ ਕੁਮਾਰ ਦੀ ਅਗਵਾਈ ਹੇਠ ਕੈਂਪ ਲਾਇਆ ਗਿਆ। ਇਸ ਮੌਕੇ ਹੌਲਦਾਰ ਗਗਨਦੀਪ ਸਿੰਘ ਚੀਮਾ, ਹੌਲਦਾਰ ਕਰਮਜੀਤ ਕੌਰ, ਹੌਲਦਾਰ ਅੱਕੀ ਕੌਰ, ਪ੍ਰਧਾਨ ਅਮਰੀਕ ਸਿੰਘ, ਸਾਬਕਾ ਪ੍ਰਧਾਨ ਮਨਦੀਪ ਸਿੰਘ ਚੀਮਾ, ਸੁਰਿੰਦਰ ਸਿੰਘ ਢਿੱਲੋ, ਰਾਜਿੰਦਰ ਸਿੰਘ, ਗੁਰਜੰਟ ਸਿੰਘ, ਮਨਜੋਤ ਸਿੰਘ, ਰੁਪਿੰਦਰ ਸਿੰਘ, ਸੋਮਾ ਸਿੰਘ ਤੇ ਦਿਲਪ੍ਰੀਤ ਸਿੰਘ ਸੇਵਾਵਾਂ ਨਿਭਾਈਆਂ। ਇਸ ਮੌਕੇ ਠੰਢੇ-ਮਿੱਠੇ ਜਲ ਦੀ ਛਬੀਲ ਅਤੇ ਛੋਲਿਆਂ ਕਾ ਲੰਗਰ ਲਾਇਆ ਗਿਆ ਤੇ ਬੂਟੇ ਵੀ ਵੰਡੇ ਗਏ।
Advertisement
Advertisement