ਨੇਪਾਲ ਕਮਿਊਨਿਸਟ ਪਾਰਟੀ ਦੀ ਮੀਟਿੰਗ ਅਣਮਿੱਥੇ ਸਮੇਂ ਲਈ ਮੁਲਤਵੀ
08:11 AM Jul 29, 2020 IST
ਕਾਠਮੰਡੂ: ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਅੱਜ ਹੋਣ ਵਾਲੀ ਅਹਿਮ ਮੀਟਿੰਗ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪੁਸ਼ਪ ਕਮਲ ਦਾਂਹਲ ‘ਪ੍ਰਚੰਡ’ ਦੀ ਅਗਵਾਈ ਹੇਠਲੇ ਧੜਿਆਂ ਵਿਚਾਲੇ ਸਹਿਮਤੀ ਕਰਵਾਉਣ ਲਈ ਇਹ ਮੀਟਿੰਗ ਰੱਖੀ ਗਈ ਸੀ। ਮੀਟਿੰਗ ਮੁਲਤਵੀ ਹੋਣ ਦੀ ਸੂਚਨਾ ਦਿੰਦਿਆਂ ਸਥਾਈ ਕਮੇਟੀ ਦੇ ਮੈਂਬਰ ਗਣੇਸ਼ ਸ਼ਾਹ ਨੇ ਕਿਹਾ ਕਿ ਓਲੀ ਤੇ ਪ੍ਰਚੰਡ ਨੂੰ ਆਪਸੀ ਵਖਰੇਵੇਂ ਸੁਲਝਾਉਣ ਲਈ ਹੋਰ ਸਮਾਂ ਚਾਹੀਦਾ ਹੈ। ਲੰਘੇ ਬੁੱਧਵਾਰ ਨੂੰ ਸਥਾਈ ਕਮੇਟੀ ਦੀ ਇੱਕ ਸੰਖੇਪ ਮੀਟਿੰਗ ਹੋਈ ਸੀ ਹਾਲਾਂਕਿ ਪ੍ਰਧਾਨ ਮੰਤਰੀ ਉਸ ’ਚ ਸ਼ਾਮਲ ਨਹੀਂ ਹੋਏ।
-ਪੀਟੀਆਈ
Advertisement
Advertisement