For the best experience, open
https://m.punjabitribuneonline.com
on your mobile browser.
Advertisement

ਜੋਧਪੁਰ ’ਚ ਫ਼ਿਰਕੂ ਹਿੰਸਾ ਭੜਕੀ, ਪਥਰਾਅ ਕਾਰਨ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਤੇ ਦੁਕਾਨ-ਵਾਹਨ ਫੂਕੇ

11:54 AM Jun 22, 2024 IST
ਜੋਧਪੁਰ ’ਚ ਫ਼ਿਰਕੂ ਹਿੰਸਾ ਭੜਕੀ  ਪਥਰਾਅ ਕਾਰਨ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਤੇ ਦੁਕਾਨ ਵਾਹਨ ਫੂਕੇ
Advertisement

ਜੋਧਪੁਰ, 22 ਜੂਨ
ਰਾਜਸਥਾਨ ਦੇ ਜੋਧਪੁਰ ਦੇ ਇਲਾਕੇ ਵਿੱਚ ਫਿਰਕੂ ਹਿੰਸਾ ਭੜਕਣ ਕਾਰਨ ਪੱਥਰਬਾਜ਼ੀ ਵਿੱਚ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ, ਦੁਕਾਨ ਨੂੰ ਅੱਗ ਲਾ ਦਿੱਤੀ ਗਈ ਅਤੇ ਦੋ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਸੁਰ ਸਾਗਰ ਇਲਾਕੇ 'ਚ ਰਾਜਾਰਾਮ ਸਰਕਲ ਨੇੜੇ ਈਦਗਾਹ ਦੇ ਪਿਛਲੇ ਪਾਸੇ ਗੇਟ ਬਣਾਉਣ ਕਾਰਨ ਬੀਤੀ ਰਾਤ ਨੂੰ ਝੜਪ ਹੋ ਗਈ ਸੀ। ਇਲਾਕੇ ਦੇ ਲੋਕ ਗੇਟ ਬਣਾਉਣ ਦਾ ਵਿਰੋਧ ਕਰ ਰਹੇ ਹਨ। ਬੀਤੀ ਰਾਤ ਤਣਾਅ ਵਧ ਗਿਆ ਅਤੇ ਕੁਝ ਲੋਕਾਂ ਨੇ ਪਥਰਾਅ ਕੀਤਾ, ਜਿਸ 'ਚ ਦੋ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਏ। ਦੁਕਾਨ ਅਤੇ ਟਰੈਕਟਰ ਨੂੰ ਅੱਗ ਲਗਾ ਦਿੱਤੀ ਗਈ ਅਤੇ ਜੀਪ ਦੀ ਭੰਨਤੋੜ ਕੀਤੀ ਗਈ। ਇਸ ਸਬੰਧੀ ਪੁਲੀਸ ਨੇ 40 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

Advertisement

Advertisement
Advertisement
Author Image

Advertisement