Commonwealth Day: ਰਾਸ਼ਟਰਮੰਡਲ ਖੇਡ ਫੈਡਰੇਸ਼ਨ ਵੱਲੋਂ ਨਾਮ ’ਚ ਤਬਦੀਲੀ
04:37 PM Mar 10, 2025 IST
ਲੰਡਨ, 10 ਮਾਰਚਕਾਮਨਵੈਲਥ ਗੇਮਜ਼ ਫੈਡਰੇਸ਼ਨ (ਸੀਜੀਐੱਫ) ਨੇ ਅੱਜ ਇੱਥੇ ਆਪਣਾ ਨਾਮ ਬਦਲ ਕੇ ‘Commonwealth Sport’ ਰੱਖ ਲਿਆ ਹੈ। ਨਾਮ ਬਦਲਣ ਦੇ ਇਸ ਫ਼ੈਸਲੇ ਦਾ ਐਲਾਨ ਅੱਜ Commonwealth Day ਮੌਕੇ ਕੀਤਾ ਗਿਆ ਹੈ।
Advertisement
ਕਾਮਨਵੈਲਥ ਗੇਮਜ਼ ਅਤੇ ਕਾਮਨਵੈਲਥ ਯੂਥ ਗੇਮਜ਼ ਦੀ ਜਨਰਲ ਬਾਡੀ ਨੇ ਪ੍ਰੈੱਸ ਰਿਲੀਜ਼ ਵਿੱਚ ਕਿਹਾ, ‘‘Commonwealth Day 2025 ਤੋਂ ਕਾਮਨਵੈਲਥ ਗੇਮਜ਼ ਫੈਡਰੇਸ਼ਨ ਨੂੰ ਕਾਮਨਵੈਲਥ ਸਪੋਰਟ ਵਜੋਂ ਜਾਣਿਆ ਜਾਵੇਗਾ।’’
ਇਸ ਵਿੱਚ ਕਿਹਾ ਗਿਆ, ‘‘Commonwealth Games Federation (CGF) ਨੇ ਆਪਣੇ ਪਬਲਿਕ ਬਰਾਂਡ ਦਾ ਨਾਮ ਬਦਲ ਕੇ Commonwealth Sport ਕਰ ਲਿਆ ਹੈ।’’
Advertisement
ਕਾਮਨਵੈਲਥ ਸਪੋਰਟ ਦੇ ਸੀਈਓ ਕੈਟੀ ਸੈਡਲਰ (Katie Sadleir) ਨੇ ਦੱਸਿਆ, ‘‘ਨਵਾਂ ਨਾਮ ਖੇਡ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ, ਦਰਸ਼ਕਾਂ ’ਤੇ ਡੂੰਘਾ ਅਸਰ ਪਾਉਂਦਾ ਹੈ।’’
ਰਾਸ਼ਟਰਮੰਡਲ ਖੇਡਾਂ ਦੇ ਸਰਪ੍ਰਸਤ ਕਿੰਗ ਚਾਰਲਸ ਵੱਲੋਂ ਅੱਜ ਪਲੇਠੀ ਕਾਮਨਵੈਲਥ ਸਪੋਰਟ ਦਾ ਉਦਘਾਟਨ ਬਕਿੰਘਮ ਪੈਲੇਸ ਤੋਂ ਕਰਨਗੇ। -ਪੀਟੀਆਈ
Advertisement