ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਾਂਚ ਲਈ ਬਣੀਆਂ ਕਮੇਟੀਆਂ ਦੇ ਹੱਥ ਖਾਲੀ

07:39 AM Jun 28, 2024 IST
ਸੈਂਕਚੁਰੀ ਵਿੱਚ 10 ਦਿਨ ਪਹਿਲਾਂ ਲੱਗੀ ਅੱਗ ਦੀ ਤਸਵੀਰ।

ਐੱਨਪੀ ਧਵਨ
ਪਠਾਨਕੋਟ, 27 ਜੂਨ
ਕਥਲੌਰ ਸਥਿਤ ਵਾਈਲਡ ਲਾਈਫ਼ ਸੈਂਕਚੁਰੀ ਵਿੱਚ 18 ਜੂਨ ਨੂੰ ਲੱਗੀ ਅੱਗ ਦੇ ਕਾਰਨਾਂ ਦੀ ਜਾਂਚ ਲਈ ਬਣੀਆਂ 2 ਕਮੇਟੀਆਂ ਦੇ ਹੱਥ ਅਜੇ ਤੱਕ ਖਾਲੀ ਹਨ ਅਤੇ ਦੋਵੇਂ ਕਮੇਟੀਆਂ ਇਹ ਨਹੀਂ ਦੱਸ ਸਕੀਆਂ ਕਿ ਇਹ ਅੱਗ ਕਿਸ ਦੀ ਅਣਗਹਿਲੀ ਨਾਲ ਲੱਗੀ ਸੀ। ਜ਼ਿਕਰਯੋਗ ਹੈ ਕਿ ਅੱਗ ਲੱਗਣ ਕਾਰਨ ਕਈ ਜੰਗਲੀ ਜੀਵ ਮਰ ਗਏ ਸਨ। ਹਾਲਾਂਕਿ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ’ਚ ਕੋਈ ਵੀ ਜਾਨਵਰ ਨਹੀਂ ਸੜਿਆ ਅਤੇ ਸਾਰੇ ਜਾਨਵਰ ਅੱਗ ਦੇ ਸੇਕ ਤੋਂ ਡਰਦੇ ਮਾਰੇ ਸੁਰੱਖਿਅਤ ਖੇਤਰ ਵਿੱਚ ਭੱਜ ਗਏ ਸਨ। ਦੋ ਦਿਨ ਲੱਗੀ ਰਹੀ ਅੱਗ ਨਾਲ ਵਾਤਾਵਰਨ ਦਾ ਬੇਹੱਦ ਨੁਕਸਾਨ ਹੋਇਆ, ਜਿਸ ਨੂੰ ਪੂਰਾ ਕਰਨ ਵਿੱਚ ਕਾਫੀ ਸਮਾਂ ਲੱਗੇਗਾ। ਇਸ ਦੌਰਾਨ ਵਣ-ਸੰਪਦਾ ਅਤੇ ਬਨਸਪਤੀ ਨਸ਼ਟ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਸਾਲ 2007 ਵਿੱਚ ਹੋਂਦ ’ਚ ਆਈ ਇਸ ਸੈਂਕਚੁਰੀ ਅੰਦਰ ਵਿਭਾਗ ਕੋਲ ਅੱਗ ਨੂੰ ਬੁਝਾਉਣ ਲਈ ਕੋਈ ਵੀ ਪ੍ਰਬੰਧ ਨਹੀਂ ਸਨ ਅਤੇ 17 ਸਾਲ ਵਿਭਾਗ ਹੱਥ ਕੇ ਹੱਥ ਰੱਖ ਕੇ ਬੈਠਾ ਰਿਹਾ ਪਰ ਅੱਗ ਲੱਗਣ ਦੇ ਅਗਲੇ ਦਿਨ ਹੀ ਵਿਭਾਗ ਨੇ ਸੈਂਕਚੁਰੀ ਵਿੱਚ ਅਚਾਨਕ ਅੱਗ ਲੱਗਣ ਦੀ ਘਟਨਾ ਨਾਲ ਨਜਿੱਠਣ ਲਈ ਫਾਇਰ ਟਰੈਕਟਰ ਦਾ ਪ੍ਰਬੰਧ ਵੀ ਕਰ ਦਿੱਤਾ।
ਜਾਣਕਾਰੀ ਅਨੁਸਾਰ ਇਹ ਸੈਂਕਚੁਰੀ 1800 ਏਕੜ ਰਕਬੇ ਵਿੱਚ ਫੈਲੀ ਹੋਈ ਹੈ ਅਤੇ ਇਸ ਵਿੱਚ ਕਾਫੀ ਸੰਖਿਆ ਵਿੱਚ ਮੋਰ, ਹਿਰਨ, ਸਾਂਭਰ, ਜੈਕਾਲ, ਪਾਰਕੂਪਾਈਨ, ਪੈਂਗੋਲੀਅਨ, ਮਾਨੀਟਰ ਲਿਜ਼ਰਡ, ਖਰਗੋਸ਼, ਜੰਗਲੀ ਸੂਰ, ਜੰਗਲੀ ਮੁਰਗੇ ਸਨ, ਜਿਨ੍ਹਾਂ ’ਚੋਂ ਜ਼ਿਆਦਾਤਰ ਜੀਵ ਅੱਗ ਦੀ ਲਪੇਟ ਵਿੱਚ ਆ ਗਏ ਹਨ। ਕਾਬਿਲੇਗੌਰ ਹੈ ਕਿ ਘਟਨਾ ਦੀ ਜਾਂਚ ਲਈ 2 ਕਮੇਟੀਆਂ ਇੱਕ ਤਾਂ ਜੰਗਲਾਤ ਵਿਭਾਗ ਦੇ ਚੀਫ ਕੰਜ਼ਰਵੇਟਰ ਦੀ ਅਗਵਾਈ ਵਿੱਚ ਬਣੀ ਹੈ ਜਦ ਕਿ ਦੂਸਰੀ 3 ਮੈਂਬਰੀ ਐੱਸਡੀਐੱਮ ਡਾ. ਸੁਮਿਤ ਮੁੱਧ, ਡੀਐੱਫਓ ਧਰਮਵੀਰ ਦੈੜੂ ਅਤੇ ਫਾਇਰ ਅਫਸਰ ਦੇ ਆਧਾਰਤ ਬਣੀ ਹੈ। ਦੋਹਾਂ ਦੀ ਅਜੇ ਤੱਕ ਰਿਪੋਰਟ ਨਹੀਂ ਆਈ।
ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਦਾ ਕਹਿਣਾ ਸੀ ਕਿ ਰਿਪੋਰਟ ਆਉਣ ਬਾਅਦ ਹੀ ਨੁਕਸਾਨ ਦਾ ਪਤਾ ਲੱਗ ਸਕੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਵੀ ਅਜੇ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਸੈਂਕਚੁਰੀ ਵਿੱਚ ਭਵਿੱਖ ਵਿੱਚ ਪਾਣੀ ਭਰਨ ਲਈ 3-4 ਜਗ੍ਹਾ ਨਵੇਂ ਬੋਰ ਕਰਵਾਏ ਜਾਣਗੇ।

Advertisement

Advertisement
Advertisement