ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਸਨੂਈ ਬੌਧਿਕਤਾ ’ਚ ਪੰਜਾਬੀ ਨੂੰ ਮਾਨਤਾ ਦਿਵਾਉਣ ਲਈ ਕਮੇਟੀ ਦੀ ਮੀਟਿੰਗ

07:02 AM Jul 19, 2024 IST
ਮੀਟਿੰਗ ਦੀ ਅਗਵਾਈ ਕਰਦੇ ਹੋਏ ਜਸਵੰਤ ਸਿੰਘ ਜ਼ਫ਼ਰ। -ਫੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 18 ਜੁਲਾਈ
ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਨਵੀਨਤਮ ਗੂਗਲ ਮਸਨੂਈ ਬੌਧਿਕਤਾ (ਏਆਈ) ਪਲੇਟਫ਼ਾਰਮ ’ਤੇ ਪੰਜਾਬੀ ਭਾਸ਼ਾ ਨੂੰ ਸ਼ਾਮਲ ਕਰਨ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਹੈ, ਹਾਲਾਂਕਿ ਭਾਸ਼ਾ ਵਿਭਾਗ ਕੋਲ ਮਾਹਿਰ ਵਿਅਕਤੀਆਂ ਤੋਂ ਇਲਾਵਾ ਤਕਨੀਕੀ ਸਹਾਇਤਾ ਦੀ ਅਣਹੋਂਦ ਤੋਂ ਇਲਾਵਾ ਵੱਡੀ ਘਾਟ ਬਜਟ ਦੀ ਰਹੇਗੀ। ਪਰ ਫਿਰ ਵੀ ਜ਼ਫ਼ਰ ਨੇ ਅਹੁਦਾ ਸੰਭਾਲਦਿਆਂ ਹੀ ਇਸ ਕੰਮ ਨੂੰ ਹੱਥ ਪਾ ਕੇ ਪੰਜਾਬੀ ਪ੍ਰਤੀ ਆਪਣਾ ਹੇਜ ਪ੍ਰਗਟ ਕੀਤਾ ਹੈ। ਅੱਜ ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਵਿਚ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਪੰਜਾਬੀ ਨੂੰ ਪੂਰਨ ਮਾਨਤਾ ਦਿਵਾਉਣ ਲਈ ਬਣਾਈ ਗਈ ਕਮੇਟੀ ਦੀ ਮੀਟਿੰਗ ਹੋਈ, ਮੀਟਿੰਗ ਵਿਚ ਪੰਜਾਬੀ ਨੂੰ ਹੋਰ ਭਾਸ਼ਾਵਾਂ ਦੇ ਮੇਚ ਦੀ ਬਣਾਉਣ ਲਈ ਹਰ ਪੱਖੋਂ ਵਿਸਥਾਰ ਸਹਿਤ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰੋ. ਗੁਰਪ੍ਰੀਤ ਸਿੰਘ ਜੋਸਨ, ਡਾ. ਸੀਪੀ ਕੰਬੋਜ, ਤੇਜਿੰਦਰ ਸਿੰਘ ਸੈਣੀ, ਡਾ. ਅਮਰਜੀਤ ਸਿੰਘ ਗਰੇਵਾਲ ਪੰਜਾਬੀ ਚਿੰਤਕ, ਡਾ. ਬੂਟਾ ਸਿੰਘ ਬਰਾੜ, ਭਾਸ਼ਾ ਵਿਗਿਆਨੀ, ਰੌਬਿਨ ਸਿੰਘ, ਆਈਟੀ ਸੈੱਲ, ਡੀਜੀਆਰ. ਪਟਿਆਲਾ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਏਆਈ ਵਿਚ ਪੰਜਾਬੀ ਦਾ ਹਰ ਸ਼ਬਦ ਉਪਲਬਧ ਕਰਾਉਣ ਲਈ ਵੱਖ ਵੱਖ ਸਰੋਤਾਂ ਤੋਂ ਡਾਟਾ ਇਕੱਠ ਕਰਨਾ ਪਵੇਗਾ, ਪਰੂਫ਼ ਰੀਡਿੰਗ ਦਾ ਕੰਮ ਵੀ ਲਈ ਚੁਣੌਤੀ ਹੈ। ਡਾ. ਸੀਪੀ ਕੰਬੋਜ ਨੇ ਕਿਹਾ ਕਿ ਭਾਸ਼ਾ ਵਿਭਾਗ ਪਹਿਲਾਂ ਡਿਜੀਟਲ ਲਾਇਬ੍ਰੇਰੀ ਬਣਾਉਣਾ ਚਾਹੁੰਦਾ ਹੈ, ਜਿਸ ਲਈ ਮਾਹਿਰ ਵਿਅਕਤੀਆਂ ਦੀ ਲੋੜ ਹੈ। ਮੀਟਿੰਗ ਵਿਚ ਸਹਾਇਕ ਡਾਇਰੈਕਟਰ ਆਲੋਕ ਚਾਵਲਾ, ਜ਼ਿਲ੍ਹਾ ਭਾਸ਼ਾ ਅਫ਼ਸਰ ਬੀਬੀ ਦਰਸ਼ਨ ਕੌਰ, ਖੋਜ ਅਫ਼ਸਰ ਸਤਪਾਲ ਸਿੰਘ ਚਹਿਲ ਅਤੇ ਮਹੇਸ਼ ਖੋਸਲਾ ਨੇ ਵੀ ਸ਼ਿਰਕਤ ਕੀਤੀ।

Advertisement

Advertisement