ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ: ਕਟਾਰੂਚੱਕ

10:54 AM Oct 25, 2023 IST
ਜਸਵਾਲੀ ਵਿੱਚ ਪੰਚਾਇਤਾਂ ਨੂੰ ਗਰਾਂਟਾਂ ਵੰਡਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ।

ਐੱਨਪੀ ਧਵਨ
ਪਠਾਨਕੋਟ, 24 ਅਕਤੂਬਰ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਹਲਕਾ ਭੋਆ ਦੇ ਪਿੰਡ ਜਸਵਾਲੀ ਵਿੱਚ ਇੱਕ ਸਮਾਗਮ ਦੌਰਾਨ 27 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ 1 ਕਰੋੜ 13 ਲੱਖ ਰੁਪਏ ਦੀਆਂ ਗਰਾਂਟਾਂ ਦੀ ਵੰਡ ਕੀਤੀ ਹੈ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਅੱਜ ਜਨਿ੍ਹਾਂ ਪੰਚਾਇਤਾਂ ਨੂੰ ਗਰਾਂਟਾਂ ਵੰਡੀਆਂ ਹਨ, ਉਨ੍ਹਾਂ ’ਚੋਂ ਕਈ ਪਿੰਡਾਂ ’ਚ ਲੰਮੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਬਣੀ ਹੋਈ ਹੈ। ਇਸ ਤੋਂ ਇਲਾਵਾ ਕੁਝ ਪਿੰਡਾਂ ਅੰਦਰ ਸ਼ਮਸ਼ਾਨਘਾਟ ਦੀ ਚਾਰਦੀਵਾਰੀ, ਗਲੀਆਂ ਦੇ ਵਿਕਾਸ ਅਤੇ ਸੋਲਰ ਲਾਈਟਾਂ ਆਦਿ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਵੱਲੋਂ 47 ਪਿੰਡਾਂ ਨੂੰ ਕਰੀਬ 1 ਕਰੋੜ 36 ਲੱਖ ਰੁਪਏ ਦੀਆਂ ਵਿਕਾਸ ਕਾਰਜਾਂ ਲਈ ਗਰਾਂਟਾਂ ਵੰਡੀਆਂ ਗਈਆਂ ਸਨ।
ਉਨ੍ਹਾਂ ਦੱਸਿਆ ਕਿ ਅੱਜ ਤਰੇਹਟੀ ਬਾਸਾ, ਭੱਬਰ, ਨਲੋਹ, ਬਹਿਦੋਚੱਕ, ਦਲਪਤ ਛੰਨੀ, ਤਾਰਾਗੜ੍ਹ, ਕੋਟ ਭੱਟੀਆਂ, ਡਡਵਾਲ, ਸ਼ਾਹਪੁਰਕੰਡੀ, ਅਵਾਂ, ਕਠਿਆਲਪੁਰਾ, ਬਕਨੌਰ, ਹੈਬਤ ਪਿੰਡੀ, ਨੰਗਲ ਕੋਠੇ, ਸ਼ੇਖੂਪੁਰ ਮੰਝੀਰੀ, ਫੰਗਤੋਲੀ, ਸਹਾਰਨਪੁਰ (ਗਾਜੀ ਬੇਲੀ), ਲਾਹੜੀ ਮਹੰਤਾਂ, ਅਨਿਆਲ, ਬਮਿਆਲ, ਜੈਦਪੁਰ, ਅਦਿਆਲ, ਕਾਂਸ਼ੀ ਬਾੜਵਾਂ, ਪੰਜੋੜ ਅਤੇ ਚੱਕ ਧਾਰੀਵਾਲ ਪਿੰਡਾਂ ਨੂੰ ਗਰਾਂਟਾਂ ਵੰਡੀਆਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਜੀਤ ਸਿੰਘ, ਬੀਡੀਪੀਓਜ਼ ਹਰਪ੍ਰ੍ਰੀਤ ਸਿੰਘ, ਨੀਰੂ ਬਾਲਾ, ਰਾਜਵਿੰਦਰ ਕੌਰ ਤੇ ਜਸਬੀਰ ਕੌਰ, ਜ਼ਿਲ੍ਹਾ ਪ੍ਰਧਾਨ ਬੀਸੀ ਸੈੱਲ ਨਰੇਸ਼ ਕੁਮਾਰ ਸੈਣੀ, ਬਲਾਕ ਪ੍ਰਧਾਨ ਕੁਲਦੀਪ ਸਿੰਘ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।

Advertisement

Advertisement