ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਮਿਸ਼ਨਰੇਟ ਪੁਲੀਸ ਵੱਲੋਂ ਤਿੰਨ ਲੁਟੇਰੇ ਕਾਬੂ

10:14 AM Oct 07, 2024 IST

ਪੱਤਰ ਪ੍ਰੇਰਕ
ਜਲੰਧਰ, 6 ਅਕਤੂਬਰ
ਜਲੰਧਰ ਕਮਿਸ਼ਨਰੇਟ ਪੁਲੀਸ ਨੇ ਸ਼ਹਿਰ ਵਿੱਚ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 1 ਜਲੰਧਰ ਵਿੱਚ ਰਿੰਕੂ ਪੁੱਤਰ ਪੂਰਨ ਚੰਦ ਮੁਹੱਲਾ ਕਬੀਰ ਨਗਰ, ਜਲੰਧਰ ਨੇ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਰਿੰਕੂ ਨੇ ਕਿਹਾ ਸੀ ਕਿ ਉਹ ਆਪਣੇ ਈ-ਰਿਕਸ਼ਾ ’ਤੇ ਜਾ ਰਿਹਾ ਸੀ ਤਾਂ ਤਿੰਨ ਨੌਜਵਾਨ ਉਸ ਦੇ ਰਿਕਸ਼ੇ ’ਤੇ ਗਾਜ਼ੀ ਗੁੱਲਾ ਚੌਕ ਤੋਂ ਨਾਗਰਾ ਫਟਕ, ਜਲੰਧਰ ਲਈ ਸਵਾਰ ਹੋ ਗਏ। ਸਵਪਨ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਨਾਗਰਾ ਫਟਕ ਕੋਲ ਪੁੱਜੇ ਤਾਂ ਨੌਜਵਾਨਾਂ ਨੇ ਉਸ ਨੂੰ ਮਕਸੂਦਾਂ ਚੌਕ ਜਲੰਧਰ ਲਿਜਾਣ ਦੀ ਗੱਲ ਆਖੀ ਤੇ ਹੋਰ ਪੈਸੇ ਦੇਣ ਦਾ ਵਾਅਦਾ ਕੀਤਾ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਰਿੰਕੂ ਉਨ੍ਹਾਂ ਨੂੰ ਮਕਸੂਦਾ ਚੌਕ ਜਲੰਧਰ ਲੈ ਗਿਆ ਜਿੱਥੋਂ ਤਿੰਨ ਨੌਜਵਾਨ ਉਸ ਨੂੰ ਜ਼ਬਰਦਸਤੀ ਮਕਸੂਦਾ ਪੁਲ ਜਲੰਧਰ ਲੈ ਆਏ। ਉਸ ਨੇ ਦੱਸਿਆ ਕਿ ਰਾਤ 1.30 ਵਜੇ ਦੇ ਕਰੀਬ ਪੁਲ ਨੇੜੇ ਉਨ੍ਹਾਂ ਨੇ ਉਸ ਨੂੰ ਦਾਤਾਰ (ਚਾਕੂ) ਦਿਖਾ ਕੇ ਈ-ਰਿਕਸ਼ਾ ਤੋਂ ਜਬਰੀ ਉਤਾਰ ਦਿੱਤਾ ਅਤੇ ਈ-ਰਿਕਸ਼ਾ ਖੋਹ ਲਿਆ। ਤਫ਼ਤੀਸ਼ ਦੌਰਾਨ ਮੁਲਜ਼ਮਾਂ ਦੀ ਪਛਾਣ ਵਿਮਲ ਗੁਲਾਟੀ ਪੁੱਤਰ ਸੁਭਾਸ਼ ਚੰਦ, ਗੌਰਵ ਉਰਫ਼ ਚਿੰਟੂ ਪੁੱਤਰ ਵਿਨੋਦ ਕੁਮਾਰ ਅਤੇ ਸੌਰਵ ਟਿੰਕੂ ਪੁੱਤਰ ਵਿਨੋਦ ਕੁਮਾਰ ਵਜੋਂ ਹੋਈ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਵੱਲੋਂ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਖੋਹਿਆ ਗਿਆ ਈ-ਰਿਕਸ਼ਾ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਦਾਤਾਰ (ਚਾਕੂ) ਬਰਾਮਦ ਕਰ ਲਿਆ ਗਿਆ ਹੈ।

Advertisement

Advertisement