ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਬਰਸੀ ਸਬੰਧੀ ਸਮਾਗਮ ਸ਼ੁਰੂ
ਜਸਬੀਰ ਸ਼ੇਤਰਾ
ਜਗਰਾਉਂ, 24 ਅਗਸਤ
ਧਾਮ ਤਲਵੰਡੀ ਖੁਰਦ ਦੇ ਆਸ਼ਰਮ ਸਤਿਗੁਰੂ ਭੂਰੀ ਵਾਲੇ ਗਰੀਬਦਾਸੀ ਵਿੱਚ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਾਲਾਨਾ ਸਮਾਗਮ ਅੱਜ ਸ਼ੁਰੂ ਹੋ ਗਏ। ਜਗਤਗੁਰੂ ਬਾਬਾ ਗਰੀਬਦਾਸ ਭੂਰੀ ਵਾਲਿਆਂ ਦੀ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕਰਨ ਨਾਲ ਹੀ ਇਨ੍ਹਾਂ ਸਮਾਗਮਾਂ ਦੀ ਆਰੰਭਤਾ ਹੋਈ। ਜ਼ਿਕਰਯੋਗ ਹੈ ਕਿ ਸਮਾਗਮ ਭੂਰੀ ਵਾਲੇ ਭੇਖ ਦੇ ਰਚੇਤਾ ਸਵਾਮੀ ਬ੍ਰਹਮਸਾਗਰ ਮਹਾਰਾਜ ਵਾਲਿਆਂ ਦੇ 162ਵੇਂ ਅਵਤਾਰ ਦਿਹਾੜੇ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਮਾਗਮ ਵੀ ਨਾਲ ਚੱਲ ਰਹੇ ਹਨ। ਇਨ੍ਹਾਂ ਦੇ ਭੋਗ 26 ਅਗਸਤ ਨੂੰ ਸਵੇਰੇ 10 ਵਜੇ ਪੈਣਗੇ। ਇਸ ਉਪਰੰਤ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ 40ਵੀਂ ਬਰਸੀ ਸਬੰਧੀ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਹੋਵੇਗੀ ਜਦਕਿ ਸਵਾਮੀ ਗੰਗਾ ਨੰਦ ਭੂਰੀ ਵਾਲੇ ਯਾਦਗਾਰੀ ਹਾਲ ’ਚ ਸਤਿਸੰਗ ਕੀਰਤਨ ਦੀਵਾਨ ਸਜਣਗੇ।
ਇਸ ਮੌਕੇ ਸਮਾਗਮਾਂ ਦੀ ਆਰੰਭਤਾ ਕਰਦਿਆਂ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਕਿਹਾ ਕਿ ਜਦੋਂ ਇਸ ਸੰਸਾਰ ਅੰਦਰ ਮਨੁੱਖਾ ਜੀਵ ਹੋਸ਼ ਸੰਭਾਲਦਾ ਹੈ ਤਾਂ ਉਸ ਨੂੰ ਚੰਚਲ ਮਨ ਭਰਮਾਉਂਦਾ ਹੈ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਕੇ ਭਟਕਣਾ ਦਾ ਸ਼ਿਕਾਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਤਮਿਕ ਜੀਵਨ ਦੀ ਪ੍ਰਾਪਤੀ ਲਈ ਪ੍ਰਭੂ ਦੀ ਬੰਦਗੀ ਪ੍ਰਮਾਤਮਾ ਦਾ ਨਾਮ ਜਪਣਾ ਜ਼ਰੂਰੀ ਹੈ। ਇਸ ਮੌਕੇ ਸਵਾਮੀ ਓਮਾ ਨੰਦ ਭੂਰੀ ਵਾਲੇ, ਸਵਾਮੀ ਹੰਸਾ ਨੰਦ, ਸਕੱਤਰ ਕੁਲਦੀਪ ਸਿੰਘ ਮਾਨ, ਪ੍ਰਧਾਨ ਬੀਬੀ ਜਸਬੀਰ ਕੌਰ, ਐਡਵੋਕੇਟ ਸਤਵੰਤ ਸਿੰਘ ਤਲਵੰਡੀ, ਸੇਵਾ ਸਿੰਘ ਖੇਲਾ ਆੜ੍ਹਤੀਆ ਤੋਂ ਇਲਾਵਾ ਇਸ ਮੌਕੇ ਸੁਖਵਿੰਦਰ ਸਿੰਘ ਸੰਘੇੜਾ, ਸੇਵਾਦਾਰ ਗੁਰਮੀਤ ਸਿੰਘ ਬੈਂਸ, ਵੈਦ ਸ਼ਿਵ ਕੁਮਾਰ, ਅਚਾਰੀਆ ਕ੍ਰਿਸ਼ਨ ਕੁਮਾਰ, ਸਵਾਮੀ ਬਲਦੇਵ ਦਾਸ, ਏਕਮਦੀਪ ਕੌਰ ਗਰੇਵਾਲ, ਭਾਈ ਬਲਜਿੰਦਰ ਸਿੰਘ ਲਿੱਤਰ, ਮਨਿੰਦਰ ਸਿੰਘ ਮਾਜਰੀ, ਜਸਵਿੰਦਰ ਸਿੰਘ ਬਿੱਟੂ ਸਰਪੰਚ, ਕੁਲਵਿੰਦਰ ਸਿੰਘ ਡਾਂਗੋਂ, ਸੇਵਾਦਾਰ ਰਾਹੁਲ ਮਿਸ਼ਰਾ, ਗੁਰਜੀਤ ਸਿੰਘ ਗੋਹਲਾ, ਸਿਮਰਜੀਤ ਸਿੰਘ ਕੁਹਾੜਾ, ਚੌਧਰੀ ਕਮਲ ਕਿਸ਼ੋਰ ਰੋੜੂਆਣਾ, ਤਰਸੇਮ ਸਿੰਘ ਬੋਪਾਰਾਏ ਆੜ੍ਹਤੀ ਤੇ ਨੰਬਰਦਾਰ ਹਰਪ੍ਰੀਤ ਸਿੰਘ ਹਾਜ਼ਰ ਸਨ।