ਕਾਮੇਡੀਅਨ ਸੁਨੀਲ ਪਾਲ ਲਾਪਤਾ; ਪੁਲੀਸ ਵੱਲੋਂ ਜਾਂਚ
11:59 PM Dec 03, 2024 IST
ਮੁੰਬਈ, 3 ਦਸੰਬਰ
ਕਾਮੇਡੀਅਨ ਅਤੇ ਅਦਾਕਾਰ ਸੁਨੀਲ ਪਾਲ ਅੱਜ ਕਈ ਘੰਟਿਆਂ ਤੱਕ ਲਾਪਤਾ ਰਹੇ ਅਤੇ ਇਸ ਤੋਂ ਬਾਅਦ ਉਨ੍ਹਾਂ ਆਪਣੇ ਪਰਿਵਾਰ ਨਾਲ ਸੰਪਰਕ ਕਰ ਕੇ ਦੱਸਿਆ ਕਿ ਉਹ ਸੁਰੱਖਿਅਤ ਹਨ। ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਨੀਲ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਉਸ ਦਾ ਥਹੁ ਪਤਾ ਬਾਰੇ ਕਈ ਘੰਟਿਆਂ ਤੱਕ ਭੇਤ ਬਣਿਆ ਰਿਹਾ ਅਤੇ ਉਸ ਦਾ ਮੋਬਾਈਲ ਫ਼ੋਨ ਵੀ ਬੰਦ ਆ ਰਿਹਾ ਸੀ, ਜਿਸ ਕਾਰਨ ਪੁਲਿਸ ਲਈ ਉਸ ਦਾ ਪਤਾ ਲਗਾਉਣਾ ਮੁਸ਼ਕਲ ਹੋ ਗਿਆ। ਜਾਣਕਾਰੀ ਅਨੁਸਾਰ ਉਸ ਦੀ ਪਤਨੀ ਨੇ ਅੱਜ ਸ਼ਾਮ ਸਾਂਤਾਕਰੂਜ਼ ਪੁਲੀਸ ਸਟੇਸ਼ਨ ਤੱਕ ਪਹੁੰਚ ਕੀਤੀ ਅਤੇ ਸੁਨੀਲ ਦਾ ਪਤਾ ਲਗਾਉਣ ਲਈ ਮਦਦ ਮੰਗੀ ਕਿਉਂਕਿ ਉਸ ਨੂੰ ਖਦਸ਼ਾ ਸੀ ਕਿ ਸ਼ਾਇਦ ਉਸ ਦੇ ਪਤੀ ਨੂੰ ਅਗਵਾ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਪੁਲੀਸ ਨੇ ਜਾਂਚ ਕੀਤੀ ਤਾਂ ਪਰਿਵਾਰ ਨੇ ਦੱਸਿਆ ਕਿ ਸੁਨੀਲ ਸੁਰੱਖਿਅਤ ਹੈ ਅਤੇ ਮੰਗਲਵਾਰ ਦੇਰ ਰਾਤ ਜਾਂ ਬੁੱਧਵਾਰ ਸਵੇਰੇ ਘਰ ਵਾਪਸ ਆ ਜਾਵੇਗਾ।
Advertisement
Advertisement