For the best experience, open
https://m.punjabitribuneonline.com
on your mobile browser.
Advertisement

2014 ਵਿਚ ਵਿਸ਼ਵਾਸ, 2019 ’ਚ ਭਰੋਸੇ ਤੇ 2024 ਵਿਚ ਗਾਰੰਟੀ ਨਾਲ ਆਇਆਂ: ਮੋਦੀ

07:17 AM Apr 18, 2024 IST
2014 ਵਿਚ ਵਿਸ਼ਵਾਸ  2019 ’ਚ ਭਰੋਸੇ ਤੇ 2024 ਵਿਚ ਗਾਰੰਟੀ ਨਾਲ ਆਇਆਂ  ਮੋਦੀ
Advertisement

ਨਲਬਾੜੀ (ਅਸਾਮ), 17 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਉਹ 2014 ਵਿਚ ਲੋਕਾਂ ਕੋਲ ਇਕ ਆਸ ਲੈ ਕੇ, 2019 ਵਿਚ ਵਿਸ਼ਵਾਸ ਤੇ ਹੁਣ 2024 ਵਿਚ ਗਾਰੰਟੀ ਲੈ ਕੇ ਆਏ ਹਨ।
ਇਥੇ ਬੋਰਕੁਰਾ ਮੈਦਾਨ ਐੱਨਡੀਏ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ‘ਮੋਦੀ ਕੀ ਗਾਰੰਟੀ ਹੈ ਤੇ ਮੈਂ ਇਨ੍ਹਾਂ ਸਾਰੀਆਂ ਗਾਰੰਟੀਆਂ ਨੂੰ ਪੂਰੀ ਕਰਨ ਦੀ ਗਾਰੰਟੀ ਦਿੰਦਾ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ, ‘‘ਉੱਤਰ-ਪੂਰਬ ਮੋਦੀ ਦੀ ਗਾਰੰਟੀ ਦਾ ਗਵਾਹ ਹੈ ਕਿਉਂਕਿ ਕਾਂਗਰਸ ਨੇ ਇਸ ਖਿੱਤੇ ਨੂੰ ਸਿਰਫ਼ ਮੁਸ਼ਕਲਾਂ ਦਿੱਤੀਆਂ ਹਨ, ਪਰ ਭਾਜਪਾ ਨੇ ਇਸ ਨੂੰ ਸੰਭਾਵਨਾਵਾਂ ਦਾ ਸਰੋਤ ਬਣਾਇਆ।’’ ਉਨ੍ਹਾਂ ਕਿਹਾ, ‘‘ਕਾਂਗਰਸ ਨੇ ਵਿਦਰੋਹ ਨੂੰ ਹਵਾ ਦਿੱਤੀ, ਪਰ ਮੋਦੀ ਨੇ ਲੋਕਾਂ ਨੂੰ ਗਲਵੱਕੜੀ ਵਿਚ ਲਿਆ ਤੇ ਖਿੱਤੇ ਵਿਚ ਅਮਨ ਲਿਆਂਦਾ। ਕਾਂਗਰਸ ਦੇ 60 ਸਾਲਾਂ ਦੇ ਰਾਜ ਦੌਰਾਨ ਜਿਹੜੇ ਟੀਚੇ ਪੂਰੇ ਨਹੀਂ ਹੋਏ, ਮੋਦੀ ਨੇ ਉਹ ਦਸ ਸਾਲਾਂ ਵਿਚ ਪੂਰੇ ਕੀਤੇ।’’ ਮੋਦੀ ਨੇ ਕਿਹਾ ਕਿ 500 ਸਾਲਾਂ ਮਗਰੋਂ ‘ਸੂਰਿਆ ਤਿਲਕ’ ਦੀ ਰਸਮ ਨਾਲ ਅਯੁੱਧਿਆ ਵਿਚ ਰਾਮਨੌਮੀ ਦੇ ਜਸ਼ਨ ਮਨਾਏ ਜਾ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਅਯੁੱਧਿਆ ਵਿਚ ਚੱਲ ਰਹੇ ਜਸ਼ਨਾਂ ਵਿਚ ਸ਼ਾਮਲ ਨਹੀਂ ਹੋ ਸਕਦੇ, ਪਰ ਆਓ ਅਸੀਂ ਸਾਰੇ ਆਪਣੇ ਮੋਬਾਈਲਾਂ ਦੀਆਂ ਫਲੈਸ਼ਲਾਈਟਾਂ ਜਗਾ ਕੇ ਇਸ ਵਿਚ ਸ਼ਾਮਲ ਹੋਈਏ ਅਤੇ ਭਗਵਾਨ ਰਾਮ ਨੂੰ ਰੌਸ਼ਨੀ ਤੇ ਪ੍ਰਾਰਥਨਾਵਾਂ ਭੇਜੀਏ।’’ ਉਨ੍ਹਾਂ ਕਿਹਾ, ‘‘ਭਗਵਾਨ ਰਾਮ ਦੇ ਉਨ੍ਹਾਂ ਦੇ ਆਪਣੇ ਮੰਦਿਰ ਵਿਚ 500 ਸਾਲਾਂ ਬਾਅਦ ਰਾਮਨੌਮੀ ਦੇ ਜਸ਼ਨ ਮਨਾਏ ਜਾਣ ਨਾਲ ਪੂਰੇ ਦੇਸ਼ ਵਿਚ ਇਕ ਨਵਾਂ ਮਾਹੌਲ ਹੈ ਅਤੇ ਇਹ ਸਦੀਆਂ ਦੀ ਸ਼ਰਧਾ ਅਤੇ ਪੀੜ੍ਹੀਆਂ ਦੇ ਬਲਿਦਾਨ ਦੀ ਸਿਖਰ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਨਾਂ ਕਿਸੇ ਪੱਖਪਾਤ ਦੇ ਸਾਰਿਆਂ ਨੂੰ ਅਗਲੇ ਪੰਜ ਸਾਲਾਂ ਲਈ ਮੁਫ਼ਤ ਰਾਸ਼ਨ ਮਿਲਦਾ ਰਹੇਗਾ। ਆਯੂਸ਼ਮਾਨ ਭਾਰਤ ਤਹਿਤ 70 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਵੀ ਦਿੱਤਾ ਜਾਵੇਗਾ ਤਾਂ ਕਿ ਪਰਿਵਾਰ ’ਤੇ ਇਸ ਦਾ ਬੋਝ ਨਾ ਪਏ ਪਰ ‘ਤੁਹਾਡਾ(ਮੋਦੀ) ਇਹ ਪੁੱਤ ਤੁਹਾਡੇ ਮੈਡੀਕਲ ਖਰਚਿਆਂ ਦੀ ਦੇਖ-ਰੇਖ ਕਰੇਗਾ।’ ਉਨ੍ਹਾਂ ਕਿਹਾ ਕਿ ਅਗਲੇ ਤਿੰਨ ਸਾਲਾਂ ਵਿਚ ਗਰੀਬਾਂ ਲਈ ਤਿੰਨ ਕਰੋੜ ਨਵੇਂ ਘਰ ਵੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਐੱਨਡੀਏ ਸਰਕਾਰ ‘ਸਬਕਾ ਸਾਥ ਸਬਕਾ ਵਿਕਾਸ’ ਵਿਚ ਯਕੀਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅਸਾਮ ਦੀਆਂ ਮੁਸਲਿਮ ਮਹਿਲਾਵਾਂ ਨੂੰ ਵੀ ਸਰਕਾਰ ਵੱਲੋਂ ‘ਤਿੰਨ ਤਲਾਕ’ ਖ਼ਤਮ ਕੀਤੇ ਜਾਣ ਦਾ ਲਾਭ ਮਿਲਿਆ। -ਪੀਟੀਆਈ

Advertisement

ਚੋਣ ਲੜ ਰਹੇ ਐੱਨਡੀਏ ਉਮੀਦਵਾਰਾਂ ਨੂੰ ਮੋਦੀ ਨੇ ਲਿਖੇ ਪੱਤਰ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਗੇੜ ਦੀਆਂ ਲੋਕ ਸਭਾ ਚੋਣਾਂ ਲੜ ਰਹੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਸਾਰੇ ਉਮੀਦਵਾਰਾਂ ਨੂੰ ਨਿੱਜੀ ਤੌਰ ’ਤੇ ਪੱਤਰ ਲਿਖ ਕੇ ਕਿਹਾ ਕਿ ਉਹ ਉਨ੍ਹਾਂ (ਮੋਦੀ) ਵੱਲੋਂ ਦਿੱਤੇ ਸੁਨੇਹੇ ਨੂੰ ਆਪੋ-ਆਪਣੇ ਹਲਕਿਆਂ ਦੇ ਵੋਟਰਾਂ ਤੱਕ ਪਹੁੰਚਾਉਣ। ਸ੍ਰੀ ਮੋਦੀ ਨੇ ਆਪਣੇ ਸੁਨੇਹੇ ਵਿਚ ਕਿਹਾ ਕਿ ਇਹ ਚੋਣਾਂ ਦੇਸ਼ ਦੇ ਅੱਜ ਨੂੰ ਸੁਨਹਿਰੀ ਭਵਿੱਖ ਨਾਲ ਜੋੜਨ ਦਾ ਮੌਕਾ ਹਨ। ਭਾਜਪਾ ਵਿਚਲੇ ਸੁੂਤਰਾਂ ਨੇ ਮੋਦੀ ਵੱਲੋਂ ਲਿਖੇ ਦੋ ਪੱਤਰਾਂ- ਇਕ ਅੰਗਰੇਜ਼ੀ ਅਤੇ ਦੂਜਾ ਹਿੰਦੀ ਵਿਚ, ਜੋ ਕ੍ਰਮਵਾਰ ਕੋਇੰਬਟੂਰ ਤੋਂ ਉਮੀਦਵਾਰ ਕੇ.ਅੰਨਾਮਲਾਈ, ਜੋ ਤਾਮਿਲ ਨਾਡੂ ਭਾਜਪਾ ਦੇ ਪ੍ਰਧਾਨ ਵੀ ਹਨ ਅਤੇ ਉੱਤਰਾਖੰਡ ਦੇ ਪੌੜੀ ਗੜਵਾਲ ਤੋਂ ਚੋਣ ਲੜ ਰਹੇ ਆਪਣੇ ਮੁੱਖ ਬੁਲਾਰੇ ਅਨਿਲ ਬਲੂਨੀ ਨੂੰ ਭੇਜੇ ਗਏ ਹਨ, ਦੀ ਕਾਪੀ ਸਾਂਝੀ ਕੀਤੀ ਹੈ। ਸ੍ਰੀ ਮੋਦੀ ਨੇ ਪੱਤਰ ਵਿਚ ਅੰਨਾਮਲਾਈ ਦੀ ਜਿੱਤ ਦਾ ਭਰੋਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਦੱਸਣ ਕਿ ਇਹ ਕੋਈ ਸਾਧਾਰਨ ਚੋਣ ਨਹੀਂ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×