ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕ ਉਸਾਰੀ ਨੂੰ ਲੈ ਕੇ ਕਲੋਨੀ ਵਾਸੀ ਆਹਮੋ-ਸਾਹਮਣੇ

06:40 AM Jul 01, 2024 IST
ਸੜਕ ਦੀ ਉਸਾਰੀ ਬੰਦ ਕਰਨ ਦਾ ਵਿਰੋਧ ਕਰਦੇ ਹੋਏ ਕਲੋਨੀ ਵਾਸੀ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 30 ਜੂਨ
ਇੱਥੋਂ ਦੀ ਅਕਾਲੀ ਕੌਰ ਸਿੰਘ (ਏਕੇਐਸ) ਕਲੋਨੀ ਵਿੱਚ ਸੜਕ ਦਾ ਕੰਮ ਬੰਦ ਕਰਨ ਤੋਂ ਵਿਵਾਦ ਹੋ ਗਿਆ। ਕਲੋਨੀ ਵਿੱਚ ਇਕ ਧੜੇ ਵੱਲੋਂ ਸੜਕ ਬਣਾਉਣ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਦੋਂਕਿ ਦੂਜੇ ਧੜੇ ਵੱਲੋਂ ਸੜਕ ਬਣਾਉਣ ਦੀ ਹਾਮੀ ਭਰੀ ਜਾ ਰਹੀ ਸੀ।
ਉਸਾਰੀ ਰੋਕਣ ਦਾ ਵਿਰੋਧ ਕਰਨ ਵਾਲਿਆਂ ਨੇ ਦੋਸ਼ ਲਾਇਆ ਕਿ ਕਈ ਸਾਲਾ ਤੋਂ ਇਸ ਕਲੋਨੀ ਨੂੰ ਭਬਾਤ ਖੇਤਰ ਨਾਲ ਜੋੜਨ ਵਾਲੀ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੈ। ਵਾਰਡ ਦੇ ਕੌਂਸਲਰ ਵੱਲੋਂ ਹੰਭਲਾ ਮਾਰ ਕੇ ਇਸ ਸੜਕ ਦਾ ਕੰਮ ਪਾਸ ਕਰਵਾ ਕੇ ਪਹਿਲਾਂ ਇੱਥੇ ਪਾਣੀ ਦੀ ਪਾਈਪਾਂ ਪੁਆਈਆਂ ਜਿਸ ਮਗਰੋਂ ਹੁਣ ਸੜਕ ਦੀ ਉਸਾਰੀ ਕੀਤੀ ਜਾ ਰਹੀ ਸੀ। ਇਸ ਨੂੰ ਕੁਝ ਲੋਕਾਂ ਦੇ ਕਹਿਣ ’ਤੇ ਰੋਕ ਦਿੱਤਾ ਗਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਵੱਲੋਂ ਸੜਕ ਦੀ ਉਸਾਰੀ ਦਾ ਕੰਮ ਬੰਦ ਕਰਵਾ ਕੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਲੋਕਾਂ ਨੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।
ਦੂਜੇ ਪਾਸੇ, ਸੜਕ ਦੀ ਉਸਾਰੀ ਦਾ ਵਿਰੋਧ ਕਰ ਰਹੇ ਲੋਕਾਂ ਨੇ ਕਿਹਾ ਕਿ ਸੜਕ ਦੀ ਉਚਾਈ ਵੱਧ ਰੱਖੀ ਜਾ ਰਹੀ ਹੈ ਜਿਸ ਕਾਰਨ ਮੀਂਹ ਦੇ ਦਿਨਾਂ ਵਿੱਚ ਪਾਣੀ ਉਨ੍ਹਾਂ ਦੀ ਕਲੋਨੀ ਵਿੱਚ ਭਰ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਨੂੰ ਸੜਕ ਦੀ ਉਸਾਰੀ ਤੋਂ ਪਹਿਲਾਂ ਉਨ੍ਹਾਂ ਦੇ ਪਾਸੇ ਪਾਣੀ ਭਰਨ ਦੀ ਸਮੱਸਿਆ ਨੂੰ ਵੀ ਦੇਖਣਾ ਚਾਹੀਦਾ ਹੈ।
ਨਗਰ ਕੌਂਸਲ ਦੇ ਈਓ ਅਸ਼ੋਕ ਪਥਰੀਆ ਨੇ ਕਿਹਾ ਕਿ ਜੇ ਲੋਕਾਂ ਨੂੰ ਸਮੱਸਿਆ ਹੈ ਤਾਂ ਸੜਕ ਦਾ ਪੱਧਰ ਚੈੱਕ ਕਰਵਾ ਕੇ ਇਸ ਦੀ ਉਸਾਰੀ ਦੋਵੇਂ ਪਾਸੇ ਦੇ ਲੋਕਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਵੇਗੀ।

Advertisement

Advertisement
Advertisement