For the best experience, open
https://m.punjabitribuneonline.com
on your mobile browser.
Advertisement

ਕਾਰ ਤੇ ਟਰੈਕਟਰ ਟਰਾਲੀ ਦੀ ਟੱਕਰ, ਸਾਬਕਾ ਸਰਪੰਚ ਵਾਲ-ਵਾਲ ਬਚਿਆ

09:02 AM Mar 14, 2024 IST
ਕਾਰ ਤੇ ਟਰੈਕਟਰ ਟਰਾਲੀ ਦੀ ਟੱਕਰ  ਸਾਬਕਾ ਸਰਪੰਚ ਵਾਲ ਵਾਲ ਬਚਿਆ
ਸ਼ਾਹਬਾਦ ਪਿੱਪਲੀ ਚੌਕ ਬਾਬੈਨ ਵਿੱਚ ਗਰਿੱਲ ਵਿੱਚ ਫਸੀ ਕਾਰ। -ਫੋਟੋ: ਸਤਨਾਮ ਸਿੰਘ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 13 ਮਾਰਚ
ਬਾਬੈਨ ਦੇ ਪਿਪਲੀ ਚੌਕ ਵਿੱਚ ਟਰੈਕਟਰ ਟਰਾਲੀ ਅਤੇ ਮਾਰੂਤੀ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਡਰਾਈਵਰ ਸਾਬਕਾ ਸਰਪੰਚ ਸੁਰਿੰਦਰ ਸਿੰਘ ਵਾਸੀ ਸੰਗਰੂਰ ਵਾਲ-ਵਾਲ ਬਚ ਗਏ। ਰਾਹਗੀਰਾਂ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਸੁਰਿੰਦਰ ਸਿੰਘ ਨੂੰ ਹਾਦਸਾਗ੍ਰਸਤ ਕਾਰ ਵਿੱਚੋਂ ਬਾਹਰ ਕੱਢਿਆ। ਸੰਗਰੂਰ ਦਾ ਸਾਬਕਾ ਸਰਪੰਚ ਆਪਣੀ ਮਾਰੂਤੀ ਕਾਰ ਵਿੱਚ ਪਿਪਲੀ ਤੋਂ ਬਾਬੈਨ ਆ ਰਿਹਾ ਸੀ। ਜਦ ਉਹ ਬਾਬੈਨ ਦੇ ਪਿਪਲੀ ਚੌਕ ਕੋਲ ਪੁੱਜਿਆ ਤਾਂ ਸ਼ਾਹਬਾਦ ਵੱਲੋਂ ਆ ਰਹੇ ਤੇਜ਼ ਰਫਤਾਰ ਟਰੈਕਟਰ ਟਰਾਲੀ ਕਾਰ ਨੂੰ ਟੱਕਰ ਮਾਰੀ। ਇਸ ਨਾਲ ਕਾਰ ਸੜਕ ਦੇ ਕਿਨਾਰੇ ਲੱਗੀ ਗਰਿੱਲ ਵਿੱਚ ਫਸ ਗਈ। ਕਾਰ ਡਰਾਈਵਰ ਸੁਰਿੰਦਰ ਸਿੰਘ ਵੀ ਕਾਰ ਵਿੱਚ ਫਸ ਗਿਆ ਗਿਆ। ਪਿਪਲੀ ਚੌਕ ’ਤੇ ਖੜ੍ਹੇ ਲੋਕਾਂ ਨੇ ਕਾਫੀ ਮੁਸ਼ੱਕਤ ਮਗਰੋਂ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ। ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×