ਕਾਲਜ ਦਾ ਮੈਗਜ਼ੀਨ ‘ਦਿ ਰਣਬੀਰ’ ਲੋਕ ਅਰਪਣ
07:46 AM Sep 06, 2024 IST
Advertisement
ਸੰਗਰੂਰ: ਇਥੋਂ ਦੇ ਸਰਕਾਰੀ ਰਣਬੀਰ ਕਾਲਜ ਵਿੱਚ ਮੈਗਜ਼ੀਨ ਦਿ ਰਣਬੀਰ ਲੋਕ ਅਰਪਣ ਕੀਤਾ ਗਿਆ। ਪ੍ਰਿੰਸੀਪਲ ਮੀਨਾਕਸ਼ੀ ਮੜਕਣ ਦੀ ਅਗਵਾਈ ਹੇਠ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਲਾਇਬਰੇਰੀ ਵਿਖੇ ਹੋਏ ਇਸ ਸਮਾਗਮ ’ਚ ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਸੁਖਵਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਨਾਲ ਜੁੜੇ ਇਸ ਮੈਗਜ਼ੀਨ ਦੇ ਕੁੱਲ 13 ਭਾਗ ਹਨ ਜਿਨਾਂ ਵਿੱਚ ਵਿਦਿਆਰਥੀਆਂ ਦੀਆਂ ਰਚਨਾਵਾਂ ਦੇ ਨਾਲ ਨਾਲ ਖੇਡ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਵੇਰਵੇ ਦਰਜ ਹਨ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਦੀਪ ਸਿੰਘ, ਡਾ. ਮੋਨਿਕਾ ਸੇਠੀ, ਡਾ. ਰਣਧੀਰ ਕਾਸ਼ਿਕ ਤੇ ਪ੍ਰੋ. ਨਿਰਮਲ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
Advertisement
Advertisement
Advertisement