ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਲਜੀਤ ਦੇ ‘ਮੈਜਿਕ’ ਨਾਲ ਹੋਵੇਗਾ ‘ਕੋਕ ਸਟੂਡੀਓ ਭਾਰਤ ਸੀਜ਼ਨ-2’ ਦਾ ਆਗਾਜ਼

08:52 AM Feb 09, 2024 IST

ਮੁੰਬਈ: ਕੋਕ ਸਟੂਡੀਓ ਭਾਰਤ ਦੇ ਦੂਜੇ ਸੀਜ਼ਨ ਲਈ ਕਲਾਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਸੰਗੀਤ ਪ੍ਰੇਮੀ ਯਕੀਨੀ ਤੌਰ ’ਤੇ ਇਸ ਖ਼ਬਰ ਤੋਂ ਖੁਸ਼ ਹਨ। ਇਸ ਸਬੰਧੀ ਜਾਰੀ ਬਿਆਨ ਮੁਤਾਬਕ ਇਸ ਸੀਜ਼ਨ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ, ਸ਼੍ਰੇਆ ਘੋਸ਼ਾਲ, ਨੇਹਾ ਕੱਕੜ, ਦਿਗਵਜੈ ਸਿੰਘ, ਕਨਿਸ਼ਕ ਸੇਠ, ਸਾਇਲੀ ਖਰੇ ਤੇ ਐੱਮ.ਸੀ. ਸਕੁਏਰ ਸ਼ਾਮਲ ਹੋਣਗੇ। ਸੰਗੀਤਕਾਰ ਅੰਕੁਰ ਤਿਵਾੜੀ ਨੇ ਕਿਹਾ, ‘‘ਅਸੀਂ ਰੂਹਾਨੀ ਧੁਨਾਂ ਨਾਲ ਭਰਪੂਰ ਕੋਕ ਸਟੂਡੀਓ ਭਾਰਤ ਸੀਜ਼ਨ-2 ਲਿਆਉਣ ਲਈ ਤਿਆਰ ਹਾਂ।’’ ਇਸ ਸੀਜ਼ਨ ਵਿੱਚ ਪਹਿਲਾ ਗੀਤ ‘‘ਮੈਜਿਕ’’ ਦਿਲਜੀਤ ਦੋਸਾਂਝ ਦਾ ਹੋਵੇਗਾ। ਇਹ ਗੀਤ 9 ਫਰਵਰੀ ਨੂੰ ਲਾਈਵ ਹੋਵੇਗਾ। ਇਸ ਗੀਤ ਦਾ ਟੀਜ਼ਰ ਜਾਰੀ ਕੀਤਾ ਗਿਆ ਹੈ। ਇੰਸਟਾਗ੍ਰਾਮ ’ਤੇ 30 ਸਕਿੰਟਾਂ ਦੇ ਟੀਜ਼ਰ ਵਿੱਚ ਦਿਲਜੀਤ ਦੋਸਾਂਝ ਕਾਲੇ ਰੰਗ ਦੀ ਕਮੀਜ਼ ਪਹਿਨੀ ਅਤੇ ਹਲਕੀ ਲਾਲ ਰੰਗ ਦੀ ਪੱਗ ਬੰਨ੍ਹੀ ‘ਦਿ ਕੁਇੱਕ ਸਟਾਈਲ’ ਦੇ ਮੈਂਬਰਾਂ ਨਾਲ ਕਦਮ-ਤਾਲ ਮਿਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਗਰੁੱਪ ਨੂੰ ਬੌਲੀਵੁੱਡ ਦੇ ਗੀਤਾਂ ਜਿਵੇਂ ਫ਼ਿਲਮ ‘ਤਨੂ ਵੈਡਜ਼ ਮਨੂ’ ਦੇ ਗੀਤ ‘ਸਾਡੀ ਗਲੀ’ ਅਤੇ ਫ਼ਿਲਮ ‘ਬਾਰ ਬਾਰ ਦੇਖੋ’ ਦੇ ਗੀਤ ‘ਕਾਲਾ ਚਸ਼ਮਾ’ ਵਿੱਚ ਕੁਝ ਸਟੈੱਪ ਖਾਸ ਅੰਦਾਜ਼ ’ਚ ਦੁਬਾਰਾ ਪੇਸ਼ ਕਰਨ ਮਗਰੋਂ ਪ੍ਰਸਿੱਧੀ ਮਿਲੀ ਸੀ। ਕੋਕਾ ਕੋਲਾ ਦੇ ਇੰਡੀਆ ਅਤੇ ਦੱਖਣ-ਪੱਛਮ ਏਸ਼ੀਆ ਮਾਰਕੀਟਿੰਗ ਉਪ ਪ੍ਰਧਾਨ ਅਰਨਬ ਰੌਏ ਨੇ ਕਿਹਾ, ‘‘ਸਾਨੂੰ ਕੋਕ ਸਟੂਡੀਓ ਭਾਰਤ ਸੀਜ਼ਨ-2 ਦੇ ਲਾਂਚ ਦਾ ਐਲਾਨ ਕਰ ਕੇ ਖੁਸ਼ੀ ਹੋ ਰਹੀ ਹੈ, ਜਿਹੜਾ ਕਿ ਭਾਰਤ ਦੇ ਅਮੀਰ ਖੇਤਰੀ ਸੰਗੀਤ ਦਾ ਜਸ਼ਨ ਮਨਾਉਣਾ ਜਾਰੀ ਰੱਖੇਗਾ। ਅਸੀਂ ਇਸ ਸੀਜ਼ਨ ਵਿੱਚ ਕੁਝ ਸਥਾਪਤ ਕਲਾਕਾਰਾਂ ਨਾਲ ਭਾਈਵਾਲੀ ਰਾਹੀਂ ਨਵੇਂ ਕਲਾਕਾਰਾਂ ਨੂੰ ਉੱਭਰਨ ਲਈ ਪਲੈਟਫਾਰਮ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ।’’ -ਏਐੱਨਆਈ

Advertisement

Advertisement