ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਰਭੂਮ ਵਿੱਚ ਕੋਲੇ ਦੀ ਖਾਨ ’ਚ ਧਮਾਕਾ; ਛੇ ਹਲਾਕ

07:45 AM Oct 08, 2024 IST
ਬੀਰਭੂਮ ਵਿੱਚ ਧਮਾਕੇ ਮਗਰੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਵਿਰਲਾਪ ਕਰਦੇ ਹੋਏ। -ਫੋਟੋ: ਪੀਟੀਆਈ

ਕੋਲਕਾਤਾ, 7 ਅਕਤੂਬਰ
ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਅੱਜ ਇੱਕ ਕੋਲੇ ਦੀ ਖਾਨ ’ਚ ਇੱਕ ਟਰੱਕ ’ਤੇ ਰੱਖੀ ਧਮਾਕਾਖੇਜ਼ ਸਮੱਗਰੀ ’ਚ ਧਮਾਕਾ ਹੋਣ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੱਛਮੀ ਬੰਗਾਲ ਪਾਵਰ ਡਿਵੈੱਲਪਮੈਂਟ ਕਾਰਪੋਰੇਸ਼ਨ ਲਿਮਟਿਡ (ਡਬਲਿਊਬੀਪੀਡੀਸੀਐੱਲ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਉਦੋਂ ਹੋਇਆ, ਜਦੋਂ ਗੰਗਾਰਾਮਚੱਕ-ਭਦੂਲੀਆ ਕੋਲਾ ਖਾਨ ਵਿੱਚ ਧਮਾਕਾ ਕਰਨ ਲਈ ਟਰੱਕ ਤੋਂ ਡੇਟੋਨੇਟਰ ਲਿਆਏ ਜਾ ਰਹੇ ਸੀ।
ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ ਕਰੀਬ 10:30 ਵਜੇ ਭਦੂਲੀਆ ਪਿੰਡ ਦੀ ਇੱਕ ਕੋਲਾ ਖਾਨ ਵਿੱਚ ਵਪਾਰੀ। ਬੀਰਭੂਮ ਦੇ ਏਐੱਸਪੀ ਰਾਣਾ ਮੁਖਰਜੀ ਨੇ ਦੱਸਿਆ, ‘‘ਛੇ ਜਣਿਆਂ ਦੀ ਮੌਤ ਹੋਈ ਹੈ ਅਤੇ ਤਿੰਨ ਹੋਰ ਜ਼ਖ਼ਮੀ ਹੋਏ ਹਨ।’’ ਡਬਲਿਊਬੀਪੀਡੀਸੀਐੱਲ ਦੇ ਚੇਅਰਮੈਨ ਅਤੇ ਐੱਮਡੀ ਪੀਬੀ ਸਲੀਮ ਨੇ ਦੱਸਿਆ, ‘‘ਇਹ ਘਟਨਾ ਕੋਲਾ ਖਾਨ ਦੇ ‘ਡੰਪ ਯਾਰਡ’ ਵਿੱਚ ਵਾਪਰੀ। ਧਮਾਕੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਧਮਾਕੇ ’ਚ ਮਾਰੇ ਗਏ ਵਿਅਕਤੀ ਖਾਨ ਦਾ ਕੰਮ ਸੰਭਾਲ ਰਹੀ ਏਜੰਸੀ ਦੇ ਕਰਮਚਾਰੀ ਸੀ। ਅਸੀਂ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਮਿ੍ਰਤਕਾਂ ਦੇ ਵਾਰਸਾਂ ਨੂੰ ਕੰਪਨੀ ਵੱਲੋਂ 30 ਲੱਖ ਅਤੇ ਸੂਬਾ ਸਰਕਾਰ ਵੱਲੋਂ ਦੋ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। -ਪੀਟੀਆਈ

Advertisement

Advertisement